ਜਲੰਧਰ- ਉਘੇ ਬਿਜਨਸਮੈਨ ਤੇ ਹਾਕੀ ਪੰਜਾਬ ਦੇ ਪ੍ਰਧਾਨ ਸ੍ਰੀ ਨਿਤਿਨ ਕੋਹਲੀ ਤੇ ਕੋਹਲੀ ਪਰਿਵਾਰ ਨੂੰ ਉਸ ਸਮੇਂ ਭਾਰੀ ਸਦਮਾ ਪੁੱਜਾ ਜਦੋਂ ਉਹਨਾਂ ਦੇ ਸਤਿਕਾਰਯੋਗ ਮਾਤਾ ਜੀ ਸ੍ਰੀਮਤੀ ਕਮਲ ਕੋਹਲੀ (ਪਤਨੀ ਸਵਰਗੀ ਬੀ ਕੇ ਕੋਹਲੀ) ਸਦੀਵੀ ਵਿਛੋੜਾ ਦੇ ਗਏ। ਮਾਤਾ ਜੀ ਦੀ ਮ੍ਰਿਤਕ ਦੇਹ ਦਾ ਅੰਤਿਮ ਸੰਸਕਾਰ 26 ਮਾਰਚ ਨੂੰ ਦੁਪਹਿਰ 2 ਵਜੇ ਹਰਨਾਮਦਾਸਪੁਰਾ ਸ਼ਮਸ਼ਾਨਘਾਟ ਜਲੰਧਰ ਵਿਖੇ ਕਰ ਦਿੱਤਾ ਗਿਆ। ਇਸ ਮੌਕੇ ਵੱਡੀ ਗਿਣਤੀ ਵਿਚ ਰਿਸ਼ਤੇਦਾਰ, ਭਾਈਚਾਰੇ ਦੇ ਲੋਕ ਤੇ ਸ਼ਹਿਰ ਦੀਆਂ ਉਘੀਆਂ ਹਸਤੀਆਂ ਹਾਜ਼ਰ ਸਨ। ਜਿਹਨਾਂ ਨੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ।