Headlines

ਮਿਲਵੁੱਡਜ ਕਲਚਰਲ ਸੁਸਾਇਟੀ ਐਡਮਿੰਟਨ ਦਾ 42ਵਾਂ ਸਥਾਪਨਾ ਦਿਵਸ ਮਨਾਇਆ

ਐਡਮਿੰਟਨ 24 ਮਾਰਚ (ਸਤੀਸ਼ ਸਚਦੇਵਾ, ਦਲਬੀਰ ਜੱਲੋਵਾਲੀਆ, ਗੁਰਪ੍ਰੀਤ ਸਿੰਘ, ਦੀਪਤੀ ) -ਮਿੱਲਵੁਡਜ ਕਲਚਰਲ ਸੁਸਾਇਟੀ ਆਫ ਦੀ ਰਿਟਾਇਰਡ ਐਂਡ ਸੈਮੀ ਰਿਟਾਇਰਡ ਐਡਮਿੰਟਨ (ਅਲਬਰਟਾ ) ਦਾ 42 ਵਾਂ ਸਥਾਪਨਾ ਦਿਵਸ ਸੰਸਥਾ ਦੇ ਸੈਕਟਰੀ ਸ਼੍ਰੀ ਗੁਰਬਖਸ਼ ਸਿੰਘ ਬੈਂਸ ਦੀ ਪ੍ਰਧਾਨਗੀ ਹੇਠ ਮਨਾਇਆ ਗਿਆ । ਪ੍ਰੋਗਰਾਮ ਦੀ ਸ਼ੁਰੂਆਤ ਮੁੱਖ ਮਹਿਮਾਨ ਸ੍ਰ ਭਰਪੂਰ ਸਿੰਘ ਗਰੇਵਾਲ ਜੋ ਕਿ 87 ਸਾਲ ਦੇ ਹੋ ਚੁੱਕੇ ਹਨ ,ਉਨ੍ਹਾਂ ਦੇ ਆਉਣ ਤੇ ਸ਼ੁਰੂ ਕੀਤੀ ਗਈ ।ਸੱਭ ਤੋਂ ਪਹਿਲਾਂ ਓ ਕੈਨੇਡਾ ਦਾ ਕੌਮੀ ਤਰਾਨਾ ਗਾਇਆ ਗਿਆ । ਸਟੇਜ ਸਕੱਤਰ ,ਸੰਸਥਾ ਦੇ  ਸਾਬਕਾ ਪ੍ਰਧਾਨ ਸ੍ਰ ਜੋਰਾ ਸਿੰਘ ਝੱਜ ਦੇ ਕਹਿਣ ਤੇ ਪਿਛਲੇ ਸਮੇਂ ਦੌਰਾਨ ਜੋ ਮੈਂਬਰ ਸਦੀਵੀ ਵਿਛੋੜਾ ਦੇ ਗਏ ਹਨ ਉਨ੍ਹਾਂ ਨੂੰ  ਇੱਕ ਮਿੰਟ ਦਾ ਮੌਨ ਧਾਰ ਕੇ ਸ਼ਰਧਾਂਜਲੀ  ਦਿੱਤੀ ਗਈ ।
ਸੰਸਥਾ ਦੇ ਸੈਕਟਰੀ ਸ਼੍ਰੀ ਗੁਰਬਖਸ਼ ਸਿੰਘ ਬੈਂਸ ਨੇ ਆਏ ਮਹਿਮਾਨਾਂ ਨੂੰ ਜੀ ਆਇਆਂ ਕਿਹਾ  ਅਤੇ ਸੰਸਥਾ ਦੀ ਸਥਾਪਨਾ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ।ਸ਼ੁਰੂ ਵਿੱਚ ਲਾਡੀ ਸੂਸਾਂਵਾਲਾ, ਸਤੀਸ਼ ਸਚਦੇਵਾ , ਜਰਨੈਲ ਸਿੰਘ  ਬਸੋਤਾ, ਰਘੁਬੀਰ ਸਿੰਘ ਬਿਲਾਸਪੁਰੀ, ਮੈਡਮ ਬਖ਼ਸ਼ ਸੰਘਾ, ਬੇਟੀ ਜਸਪ੍ਰੀਤ ਕੌਰ ਢਿੱਲੋਂ,ਜਗਤਾਰ ਸਿੰਘ ਕੁਲਾਰ ਹੋਰਾਂ ਸਾਰਿਆਂ 23 ਮਾਰਚ ਦੇ ਸ਼ਹੀਦਾਂ ਨੂੰ ਗੀਤਾਂ, ਭਾਸ਼ਣਾਂ ਦੇ ਨਾਲ ਸ਼ਰਧਾਂਜਲੀ ਅਰਪਿਤ ਕੀਤੀ । ਇਸ ਮੌਕੇ ਸੰਸਥਾ ਦੇ ਸਾਬਕਾ ਪ੍ਰਧਾਨ ਸ੍ਰ ਜੋਰਾ ਸਿੰਘ ਝੱਜ ਤੋਂ ਇਲਾਵਾ ਸ੍ਰ ਜਗਜੀਤ ਸਿੰਘ ਸਿੱਧੂ, ਅਜੈਬ ਸਿੰਘ ਮਾਨ,ਸ੍ਰੀ ਸੁਦਾਗਰ ਸਿੰਘ  ਵੀ ਹਾਜ਼ਰ ਸਨ ।
ਪ੍ਰਧਾਨਗੀ ਮੰਡਲ ਵਿੱਚ ਐਮ ਐੱਲ ਏ ਕ੍ਰਿਸਟੀਨਾ ਗਰੇਅ, ਐਮ ਐੱਲ ਏ ਜਸਵੀਰ ਦਿਓਲ, ਐਮ ਐੱਲ ਏ ਰੌਡ ਲਿਉਲਾ, ਸਿਟੀ ਕੌਂਸਲਰ ਜੋਆਇਨ ਰਾਈਟ, ਮੁੱਖ ਮਹਿਮਾਨ ਸ੍ਰ ਭਰਪੂਰ ਸਿੰਘ ਗਰੇਵਾਲ ਸ਼ਾਮਲ ਸਨ ।
ਦਰਸ਼ਕਾਂ ਦੀ ਪਹਿਲੀ ਕਤਾਰ ਵਿੱਚ ਸ਼੍ਰੀ ਅਮਰਜੀਤ ਸਿੰਘ  ਸੋਹੀ ਮੇਅਰ ਐਡਮਿੰਟਨ ਤੇ ਮੈਡਮ ਕਿਰਨ ਟੈਨ ਕੌਂਸਲਰ ਹਾਜ਼ਰ ਸਨ ।
ਕੌਂਸਲ ਆਫ ਇੰਡੀਆ ਤੋਂ ਸ਼੍ਰੀ ਪਰ੍ਰਨੀਤ ਮਨਚੰਦਾ  ਨੇ ਪਲੈਕ ਦੇ ਕੇ ਸੁਸਾਇਟੀ ਨੂੰ ਸਨਮਾਨਿਤ ਕੀਤਾ , ਇਸ ਮੌਕੇ ਸਾਰੇ ਐਮ ਐੱਲ ਜ਼ੇ ਵੱਲੋਂ ਪ੍ਰਧਾਨਗੀ ਮੰਡਲ ਨੂੰ ਸਾਰਟੀਫਿਕੇਟ ਦੇ ਕੇ 42 ਵੇਂ ਫਾਊਂਡਿੰਗ ਡੇ ਦੀਆਂ ਮੁਬਾਰਕਾਂ ਦਿੱਤੀਆਂ ਗਈਆਂ । ਸੀਤਲ ਸਿੰਘ ਨੰਨੂਆਂ, ਕੁਲਮੀਤ ਸਿੰਘ ਸੰਘਾ  ਵਲੋਂ ਅੱਜ ਦੇ ਹਾਲਾਤਾਂ ਉੱਪਰ ਭਾਸ਼ਣ ਦੇ ਕੇ ਜਾਗਰੂਕ ਕੀਤਾ ਗਿਆ  ਅਤੇ ਸੁਸਾਇਟੀ ਨੂੰ ਹੋਰ ਵੱਧ ਉਪਰਾਲੇ ਕਰਨ ਲਈ ਕਿਹਾ ।
ਇਸ ਮੌਕੇ ਮੁੱਖ ਮਹਿਮਾਨ ਭਰਪੂਰ ਸਿੰਘ ਗਰੇਵਾਲ ਵਲੋਂ ਬਜ਼ੁਰਗਾਂ ਲਈ ਸੁਸਾਇਟੀ ਦੇ ਵਿੱਚ ਐਲੀਵੇਟਰ ਦੀ ਮੰਗ ਰੱਖੀ ਗਈ , ਜਿਸ ਵਾਸਤੇ ਮੌਕੇ ਤੇ ਹੀ ਕਾਫ਼ੀ ਸੱਜਣਾਂ ਨੇ ਸ਼੍ਰੀ ਬੂਟਾ ਸਿੰਘ  ਸੀਨੀਅਰ ਮੈਂਬਰ ਨੇ 1000 ਡਾਲਰ, ਇਕਬਾਲ ਸਿੰਘ ਵੜਿੰਗ ਨੇ 500  ਡਾਲਰ, ਸੀਤਲ ਸਿੰਘ  ਨੰਨੂਆ  ਸਿੱਖ ਫੈਡਰੇਸ਼ਨ ਵਲੋਂ 500 ਡਾਲਰ ਦਿੱਤੇ ਗਏ ।ਰੇਡੀਓ ਦੇਸ ਪਰਦੇਸ ਦੇ ਸੰਚਾਲਕ ਸ਼੍ਰੀ ਕੁਲਮੀਤ ਸਿੰਘ  ਸੰਘਾ ਵੱਲੋਂ 500 ਡਾਲਰ, ਸ਼੍ਰੀ ਦਲਵੀਰ ਸਿੰਘ ਸਾਂਗਿਆਨ ਵਲੋਂ 500 US ਡਾਲਰ ਦਿੱਤੇ ਗਏ, ਰਘੁਬੀਰ ਸਿੰਘ  ਬਿਲਾਸਪੁਰੀ ਵਲੋਂ 50 ਡਾਲਰ ਦਾ ਯੋਗਦਾਨ ਪਾਇਆ ਗਿਆ । ਇਸ ਮੌਕੇ ਤੇ ਸੰਸਥਾ ਦੇ ਸੀਨੀਅਰ ਮੈਂਬਰਾਂ  ਸ੍ਰ ਮਨਜੀਤ ਸਿੰਘ  ਵੜਿੰਗ, ਸ੍ਰੀ ਕੁਲਵੰਤ ਸਿੰਘ  ਕਾਲੜਾ ਅਤੇ ਭਰਪੂਰ ਸਿੰਘ  ਗਰੇਵਾਲ ਨੂੰ ਸਨਮਾਨਿਤ ਕੀਤਾ ਗਿਆ । ਆਏ ਸਭਨਾਂ ਲਈ ਚਾਹ ਤੇ ਸਨੈਕਸ ਦਾ ਪ੍ਰਬੰਧ ਸੀਨੀਅਰ ਮੈਂਬਰ ਮਨਜੀਤ ਸਿੰਘ ਸੇਖੋਂ ਨੇ ਕੀਤਾ। ਉਨ੍ਹਾਂ ਦਾ ਪ੍ਰਬੰਧਕਾਂ ਵੱਲੋਂ ਧੰਨਵਾਦ ਕੀਤਾ ਗਿਆ । ਪ੍ਰੋਗਰਾਮ ਨੂੰ ਸਫ਼ਲ ਕਰਨ ਲਈ  ਸੰਸਥਾ ਦੇ ਸੀਨੀਅਰ ਮੈਂਬਰਾਂ ਸ਼੍ਰੀ ਕਿਸ਼ਨ ਜੌਨ੍ਹ , ਮਨਮੋਹਨ ਸਿੰਘ ਪਰਮਾਰ, ਦਿਲਬਾਗ ਸਿੰਘ ਰਾਏ. ਅਮਰੀਕ ਸਿੰਘ,  ਬੂਟਾ ਸਿੰਘ ਨੇ ਜੀਅ ਜਾਨ ਨਾਲ ਕੰਮ ਕੀਤਾ । ਇਸ ਮੌਕੇ ਮਾਸਟਰ ਚਰਨਜੀਤ ਖੰਨਾ  ਅਤੇ 175 ਹੋਰ ਮੈਂਬਰ ਹਾਜ਼ਰ ਸਨ । ਇਹ ਸਾਰਾ ਪ੍ਰੋਗਰਾਮ ਸੰਸਥਾ ਦੇ ਪ੍ਰਧਾਨ ਸ਼੍ਰੀ ਬਲਵੀਰ ਸਿੰਘ  ਕੁਲਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਕੀਤਾ ਗਿਆ । ਸਟੇਜ ਦੀ ਕਾਰਵਾਈ  ਸਾਬਕਾ ਪ੍ਰਧਾਨ ਸ੍ਰੀ ਜੋਰਾ ਸਿੰਘ ਝੱਜ  ਨੇ ਨਿਭਾਈ । ਉਨ੍ਹਾਂ ਦੇ ਨਾਲ ਸਹਿਯੋਗ ਸਾਬਕਾ ਪ੍ਰਧਾਨ ਸ਼੍ਰੀ ਸੁਦਾਗਰ ਸਿੰਘ  ਨੇ ਕੀਤਾ । ਅੰਤ ਵਿੱਚ ਸੰਸਥਾ ਦੇ ਸੈਕਟਰੀ ਸ਼੍ਰੀ ਗੁਰਬਖਸ਼ ਸਿੰਘ ਬੈਂਸ  ਨੇ ਆਏ ਸਾਰੇ ਮਹਿਮਾਨਾਂ ਅਤੇ ਪਤਵੰਤਿਆਂ ਦਾ ਸਵਾਗਤ ਕੀਤਾ ।

Leave a Reply

Your email address will not be published. Required fields are marked *