17ਵਾਂ ਸੁਰਿੰਦਰ ਲਾਇਨਜ਼ ਫੀਲਡ ਹਾਕੀ ਟੂਰਨਾਮੈਂਟ ਹੋਵੇਗਾ ਖਿੱਚ ਦਾ ਕੇਂਦਰ-
ਸਰੀ- ਸਾਲ 2025 ਦੀਆਂ ਸਿੱਖ ਗੇਮਜ਼ ਕੈਨੇਡਾ 26 ਜੂਨ ਤੋਂ 29 ਜੂਨ ਤੱਕ ਸਰੀ ਦੇ ਟੈਮਾਨਵਿਸ ਪਾਰਕ ਵਿੱਚ ਹੋਣਗੀਆਂ।ਪਿਛਲੇ ਸਾਲ ਦੀਆਂ ਸਿੱਖ ਗੇਮਜ਼ ਖੇਡਾਂ ਨੂੰ ਵੱਡਾ ਹੁੰਗਾਰਾ ਮਿਲਣ ਤੋਂ ਪ੍ਰਬੰਧਕਾਂ ਨੇ ਇਸ ਸਾਲ ਦੀਆਂ ਸਿੱਖ ਖੇਡਾਂ ਨੂੰ ਹਰ ਪੱਖੋਂ ਸਫਲ ਬਣਾਉਣ ਲਈ ਹੁਣ ਤੋਂ ਹੀ ਤਿਆਰੀਆਂ ਵਿੱਢ ਦਿੱਤੀਆਂ ਹਨ।ਸਿੱਖ ਖੇਡਾਂ ਦਾ ਪੋਸਟਰ ਪਿਛਲੇ ਦਿਨੀਂ ਸਰੀ ਟੈਮਾਨਵਿਸ ਪਾਰਕ ਵਿੱਚ ਰਿਲੀਜ਼ ਕੀਤਾ ਗਿਆ।
ਸਿੱਖ ਖੇਡਾਂ ਬਾਰੇ ਜਾਣਕਾਰੀ ਦਿੰਦਿਆਂ ਕਲੱਬ ਦੇ ਬੁਲਾਰੇ ਜੱਸਾ ਸਿੰਘ ਨੇ ਦੱਸਿਆ ਕਿ ਸਰਿੰਦਰ ਲਾਇਨਜ਼ ਕਲੱਬ ਦੀ ਫੀਲਡ ਹਾਕੀ ਨਾਲ਼ ਪੁਰਾਣੀ ਸਾਂਝ ਰਹੀ ਹੈ ਜਿਸ ਕਰਕੇ ਸਿੱਖ ਖੇਡਾਂ ਵਿੱਚ ਵੀ 17ਵਾਂ ਸੁਰਿੰਦਰ ਲਾਇਨਜ਼ ਫੀਲਡ ਹਾਕੀ ਇੰਟਰਨੈਸ਼ਨਲ ਟੂਰਨਾਮੈਂਟ ਖਿੱਚ ਦਾ ਕੇਂਦਰ ਰਹੇਗਾ।ਇਸ ਟੂਰਨਾਮੈਂਟ ਭਾਗ ਲੈਣ ਲਈ ਦੇਸ਼-ਵਿਦੇਸ਼ ਤੋਂ ਨਾਮੀ ਖਿਡਾਰੀ ਭਾਗ ਲੈਣ ਲਈ ਸਰੀ ਪੁੱਜਦੇ ਹਨ। ਇਸ ਮੌਕੇ ਵਾਲੀਬਾਲ,ਕੁਸ਼ਤੀ,ਸੌਕਰ (ਫੁੱਟਬਾਲ) ਤੋਂ ਇਲਾਵਾ ਰੱਸਾ-ਕਸ਼ੀ ਦੇ ਮੁਕਾਬਲੇ ਖਿੱਚ ਦਾ ਕੇਂਦਰ ਹੋਣਗੇ।65 ਸਾਲ ਤੋਂ ਵੱਧ ਉਮਰ ਦੇ ਬਜ਼ੁਰਗਾਂ ਦੀ ਦੌੜ ਵੀ ਨਵੀਂ ਉਮਰ ਦੇ ਖਿਡਾਰੀਆਂ ਨੂੰ ਖੇਡਾਂ ਵਿੱਚ ਭਾਗ ਲੈਣ ਲਈ ਹੁਲਾਰਾ ਦੇਵੇਗੀ।
ਖੇਡਾਂ ਵਿੱਚ ਵੱਖਰਾ ਰੰਗ ਭਰਨ ਲਈ ਸੱਭਿਆਚਾਰਕ ਪੇਸ਼ਕਾਰੀਆਂ ਤੋਂ ਇਲਾਵਾ ਗੱਤਕਾ,ਜੀਪ ਸ਼ੋਅ,ਲੈਂਬਰਗਿਨੀ ਸ਼ੋਅ,ਟਰੈਕਟਰ ਸ਼ੋਅ ਹੋਣਗੇ।
ਕਲੱਬ ਦੇ ਬੁਲਾਰੇ ਜੱਸਾ ਸਿੰਘ ਨੇ ਇਹ ਵੀ ਦੱਸਿਆ ਕਿ ਸਿੱਖ ਖੇਡਾਂ ਲਈ ਦਾਖਲਾ ਬਿਲਕੁਲ ਫਰੀ ਹੋਵੇਗਾ ਤੇ ਚਾਰੇ ਦਿਨ ਸਭ ਲਈ ਗੁਰੁ ਕਾ ਲੰਗਰ ਅਤੁੱਟ ਵਰਤੇਗਾ।ਟੂਰਨਾਮੈਂਟ ਦੀਆਂ ਤਿਆਰੀਆਂ ਲਈ ਵੱਖ-ਵੱਖ ਕਮੇਟੀਆਂ ਦਾ ਗਠਨ ਕੀਤਾ ਗਿਆ ਹੈ।
ਦੱਸਣਯੋਗ ਹੈ ਕਿ ਸੁਰਿੰਦਰ ਲਾਇਨਜ਼ ਟੂਰਨਾਮੈਂਟ ਸਾਲ 2008 ਤੋਂ ਸ਼ੁਰੂ ਹੋਇਆ ਸੀ ਤੇ ਹਰ ਸਾਲ ਨਵੀਆਂ ਪੈੜਾਂ ਪਾ ਰਿਹਾ ਹੈ।ਸਰੀ ਵਿੱਚ ਕੌਮਾਂਤਰੀ ਪੱਧਰ ਤੇ ਟੂਰਨਾਮੈਂ ਕਰਵਾਉਣ ਦੀ ਪਹਿਲ ਲਾਇਨਜ਼ ਕਲੱਬ ਨੇ ਹੀ ਕੀਤੀ ਸੀ।ਲਾਇਨਜ਼ ਕਲੱਬ ਦਾ ਫੀਲਡ ਹਾਕੀ ਪ੍ਰਤੀ ਲਗਾਓ ਸਿਰਫ ਟੂਰਨਾਮੈਂਟ ਕਰਵਾਉਣ ਤੱਕ ਹੀ ਸੀਮਿਤ ਨਹੀਂ ਸਗੋਂ ਕਲੱਬ ਦਾ ਜੂਨੀਅਰ ਪ੍ਰੋਗਰਾਮ ਪਿਛਲੇ ਕਈ ਸਾਲਾਂ ਤੋਂ ਬੁਲੰਦੀਆਂ ਛੂਹ ਰਿਹਾ ਹੈ।
ਇਹਨਾਂ ਖਿਡਾਰੀਆਂ ਦੀਆਂ ਪ੍ਰਾਪਤੀਆਂ ਨਾਲ ਕਲੱਬ ਦੇ ਜੂਨੀਅਰ ਪ੍ਰੋਗਰਾਮ ਨੂੰ ਵੱਡਾ ਹੁੰਗਾਰਾ ਮਿਲਿਆ ਹੈ।ਜੂਨੀਅਰ ਪ੍ਰੋਗਰਾਮ ਨੂੰ ਹੋਰ ਬੁਲੰਦੀਆਂ ਵੱਲ ਲਿਜਾਣ ਲਈ ਨਵੀਂ ਰਜਿਸਟਰੇਸ਼ਨ ਵੀ ਕਲੱਬ ਵਲੋਂ ਕੀਤੀ ਜਾ ਰਹੀ ਹੈ।ਆਪਣੇ ਬੱਚਿਆਂ ਨੂੰ ਫੀਲਡ ਹਾਕੀ ਨਾਲ਼ ਜੋੜਨ ਦੇ ਚਾਹਵਾਨ ਮਾਪੇ ਮਹਿੰਦਰ ਬੈਨੀਪਾਲ(604-834-6300)ਨਾਲ਼ ਸੰਪਰਕ ਕੀਤਾ ਜਾ ਸਕਦਾ ਹੈ।
ਟੂਰਨਾਮੈਂਟ ਨੂੰ ਸਪਾਂਸਰ ਕਰਨ ਸੰਬੰਧੀ ਅਤੇ ਹੋਰ ਜਾਣਕਾਰੀ ਲਈ ਜੱਸਾ ਸਿੰਘ (604-767-3965)ਜਾਂ ਰਾਣਾ ਕੁਲਾਰ (778-245-9825) ਤੇ ਸੰਪਰਕ ਕੀਤਾ ਜਾ ਸਕਦਾ ਹੈ।