ਸਰੀ, 28 ਮਾਰਚ ( ਸੰਦੀਪ ਸਿੰਘ ਧੰਜੂ)- ਆਮ ਆਦਮੀ ਪਾਰਟੀ ਵੱਲੋਂ ਡਾਕਟਰ ਮਲਕੀਤ ਥਿੰਦ ਨੂੰ ਪੰਜਾਬ ਦੇ ਬੀ ਸੀ ਕਮਿਸ਼ਨ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ । ਇਸ ਸਬੰਧੀ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਸਰੀ ਨਿਵਾਸੀ ਕੰਵਲਜੀਤ ਮਾਨਾਂਵਾਲਾ ਨੇ ਕਿਹਾ ਡਾਕਟਰ ਥਿੰਦ ਦੀ ਨਿਯੁਕਤੀ ਨਾਲ ਕੰਬੋਜ ਭਾਈਚਾਰੇ ਨੂੰ ਪੰਜਾਬ ਸਰਕਾਰ ਵਿੱਚ ਅਹਿਮ ਸਥਾਨ ਪ੍ਰਾਪਤ ਹੋਇਆ ਹੈ ਜਿਸ ਕਾਰਨ ਉਹ ਮੁਖ ਮੰਤਰੀ ਭਗਵੰਤ ਮਾਨ ਅਤੇ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਦਾ ਧੰਨਵਾਦ ਕਰਦੇ ਹਨ। ਇਸ ਨਿਯੁਕਤੀ ਉਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਡਾਕਟਰ ਥਿੰਦ ਨੂੰ ਵਧਾਈਆਂ ਦੇਣ ਵਾਲਿਆਂ ਵਿੱਚ ਹੋਰਨਾਂ ਤੋਂ ਇਲਾਵਾ ਅੰਮ੍ਰਿਤਪਾਲ ਸਿੰਘ ਢੋਟ, ਪਰਮਿੰਦਰ ਸਿੰਘ ਧਾਲੀਵਾਲ, ਨਵਦੀਪ ਸਿੰਘ ਧੰਜੂ, ਪੰਜਾਬੀ ਲੋਕ ਗਾਇਕ ਜਿੰਦ ਕਾਹਲੋਂ, ਭੁਪਿੰਦਰ ਸਿੰਘ ਲੱਧੜ, ਤਰਲੋਚਨ ਧੰਜੂ ਯੋਧਾਨਗਰੀ ਆਦਿ ਸ਼ਾਮਲ ਹਨ।