ਡਾ ਪ੍ਰਿਥੀਪਾਲ ਸਿੰਘ ਸੋਹੀ –
ਆਮ ਕਹਾਵਤ ਹੈ ਕਿ ਅਮਰੀਕਨ ਚਾਰ ਸਾਲ ਲਈ ਤਾਨਾਸ਼ਾਹ ਚੁਣਦੇ ਹਨ। ਇਹ ਗੱਲ ਵੱਖਰੀ ਹੈ ਕਿ ਉਹ ਤਾਨਾਸ਼ਾਹ ਬਣ ਨਹੀਂ ਸਕਦਾ ਕਿਉਂਕਿ ਅਮਰੀਕਾ ਦੀ ਸੁਪਰੀਮ ਕੋਰਟ ਅਤੇ ਕਾਂਗਰਸ ਦਾ ਉਸ ਤੇ ਮੁਕੰਮਲ ਚੈਕ ਹੈ। ਕਾਂਗਰਸ ਉਸ ਵਿਰੁੱਧ ਮਹਾਂ ਦੋਸ਼ ਦਾ ਮੁਕੱਦਮਾਂ ਚਲਾਕੇ ਗੱਦੀ ਤੋਂ ਲਾਹ ਸਕਦੀ ਹੈ, ਪਰ ਅਮਰੀਕਾ ਦੇ ਛੋਟੇ ਜਿਹੇ ( ਸੱਤ ਪੰਨੇ )ਸੰਵਧਿਾਨ ਨੇ ਰਾਸ਼ਟਰਪਤੀ ਨੂੰ ਅਥਾਹ ਸ਼ਕਤੀਆਂ ਦਿੱਤੀਆਂ ਹਨ। ਖਾਸ ਕਰਕੇ ਉਸ ਪਾਸ ਜੋ ਨੈਸ਼ਨਲ ਐਮਰਜੈਂਸੀ ਘੋਸ਼ਤ ਕਰਨ ਦੀ ਸ਼ਕਤੀ ਹੈ ਉਸ ਅਧੀਨ ਤਾਂ ਇਹ ਇਕ ਤਰਾਂ ਤਾਨਾਸ਼ਾਹ ਵਰਗਾ ਹੀ ਬਣ ਜਾਂਦਾ ਹੈ। ਅਮਰੀਕਾ ਬਹੁਤ ਵੱਡੀ ਮਿਲਟਰੀ ਅਤੇ ਆਰਥਕ ਸ਼ਕਤੀ ਹੈ, ਇਸ ਸਮੇਂ ਵੱਡੀ ਸੁਪਰ ਪਾਵਰ ਵੀ ਹੈ, ਇਸ ਲਈ ਉਸ ਦੇ ਸ਼ਕਤੀਸ਼ਾਲੀ ਰਾਸ਼ਟਰਪਤੀ ਦੇ ਇੱਕ ਇੱਕ ਬੋਲ ਅਤੇ ਐਕਸ਼ਨ ਨਾਲ ਦੁਨੀਆਂ ਹਿੱਲ ਜਾਂਦੀ ਹੈ। ਦੁਨੀਆਂ ਭਰ ਦੀਆਂ ਸ਼ੇਅਰ ਮਾਰਕੀਟਾਂ ਉੱਠ ਖੜਦੀਆਂ ਹੈ ਜਾਂ ਡਿੱਗ ਜਾਂਦੀਆਂ ਹਨ । ਅੱਜ ਕੱਲ ਅਮਰੀਕਾ ਦੇ ਰਾਸ਼ਟਰਪਤੀ ਕੌਮਾਂਤਰੀ ਆਰਥਿਕ ਐਮਰਜੈਨਸੀ ਐਕਟ ( 1977) ਦੀ ਖੁੱਲਕੇ ਵਰਤੋਂ ਕਰ ਰਹੇ ਹਨ ਜਿੰਨਾਂ ਰਾਹੀਂ ਉਹ ਅਮਰੀਕਾ ਦੇ ਆਰਥਕ ਢਾਂਚੇ ਨੂੰ ਨਵਾਂ ਰੂਪ ਦੇ ਰਹੇ ਹਨ ਅਤੇ ਇਸ ਦਾ ਪ੍ਰਭਾਵ ਸਮੁੱਚੀ ਦੁਨੀਆਂ ਤੇ ਪੈ ਰਿਹਾ ਹੈ। ਦੁਨੀਆਂ ਦੇ ਬਹੁ ਗਿਣਤੀ ਦੇਸ਼, ਖਾਸ ਕਰਕੇ ਅਮਰੀਕਾ ਦੇ ਮਿੱਤਰ ਦੇਸ਼ ਵੀ ਇਸ ਅਨੁਸਾਰ ਆਪਣੇ ਆਰਥਿਕ ਢਾਂਚਿਆਂ ਨੂੰ ਨਵਾਂ ਰੂਪ ਦੇਣ ਬਾਰੇ ਸੋਚ ਰਹੇ ਹਨ ਜਾਂ ਮਜ਼ਬੂਰ ਹੋ ਰਹੇ ਹਨ। ਕੈਨੇਡਾ ਦੇ ਪ੍ਰਧਾਂਨ ਮੰਤਰੀ ਮਾਰਕ ਕਾਰਨੀ ਦਾ ਕਹਿਣਾ ਕਿ ਟਰੰਪ ਅਮਰੀਕਾ ਦੀ ਆਰਥਿਕ ਚਾਲ ਬਦਲ ਰਹੇ ਹਨ, ਅਤੇ ਉਹ ਕੈਨੇਡਾ ਦੀ ਆਰਥਕ ਚਾਲ ਬਦਲਣਗੇ। ਉਨਾਂ ਅਨੁਸਾਰ ਨਵੇਂ ਬਦਲ ਰਹੇ ਕੌਮਾਂਤਰੀ ਆਰਡਰ ਵਿੱਚ ਉਹ ਸਫਲ ਹੋਕੇ ਨਿਕਲਣਗੇ। ਇਹੀ ਵਿੱਚਾਰ ਬਾਕੀ ਦੇਸ਼ ਵੀ ਰੱਖ ਰਹੇ ਹਨ।
ਟਰੰਪ ਨੇ 20 ਜਨਵਰੀ ਨੂੰ ਅਮਰੀਕਾ ਦੇ 47ਵੇਂ ਰਾਸ਼ਟਰਪਤੀ ਵਜੋਂ ਅਹੁਦਾ ਸੰਭਾਲਿਆ ਸੀ। ਅਮਰੀਕਾ ਦਾ 47ਵਾਂ ਰਾਸ਼ਟਰਪਤੀ ਉਹ ਨਹੀਂ ਜੋ ਕਿ 45ਵਾਂ ਸੀ। ਹੁਣ ਉਸ ਨੇ ਰੀਪਬਲੀਕਨ ਪਾਰਟੀ ਦੇ ਸਾਰੇ ਪੁਰਾਣੇ ਖੁੰਡਾਂ ਦੀ ਪੁੱਛ ਪ੍ਰਤੀਤ ਖਤਮ ਕਰ ਦਿੱਤੀ ਹੈ। ਪਿਛਲੀ ਮਿਆਦ ਸਮੇਂ ਇੰਨ੍ਹਾਂ ਪੁਰਾਣੇ ਖੁੰਡਾਂ ਨੇ ਟਰੰਪ ਨੂੰ ਕਿੰਨਾਂ ਚਿਰ ਸਿਸਟਿਮ ਦੀ ਸਮਝ ਹੀ ਨਹੀਂ ਸੀ ਆਉਣ ਦਿੱਤੀ। ਇਸ ਵਾਰ ਉਨਾਂ ਚੋਂ ਕੋਈ ਵੀ ਟਰੰਪ ਨੇ ਆਪਣੀ ਕੈਬਨਿਟ ਵਿੱਚ ਨਹੀਂ ਲਿਆ ਇਸ ਵਾਰ ਉਹ ਤਜਰਬੇਕਾਰ ਰਾਸ਼ਟਰਪਤੀ ਹਨ, ਉਨਾਂ ਨੇ ਸਾਰੀ ਹੀ ਟੀਮ ਨਵੀਂ ਲਈ ਹੈ ਜੋ ਉਸ ਦੀ ਹਾਂ ਵਿੱਚ ਹਾਂ ਮਿਲਾਉਂਦੀ ਹੈ। ਉਹ ਅਮਰੀਕਾ ਨੂੰ ਮੁੜ ਗਰੇਟ ਬਨਾਉਣਾ ਚਾਹੁੰਦੇ ਹਨ, ਲੜਖੜਾ ਰਹੀ ਆਰਥਿਕਤਾ ਨੂੰ ਮਜ਼ਬੂਤ ਕਰਨਾ ਚਾਹੁੰਦਾ ਹੈ। ਇਸ ਲਈ ਬਿਨਾ ਸਮਾਂ ਗਵਾਏ ਪਹਿਲੇ ਹੀ ਦਿਨ ਤੋਂ ਉਨਾਂ ਅਗਜ਼ੈਗਟਵਿ ਆਰਡਰਾਂ ਦੀ ਝੜੀ ਲਾਉਣੀ ਸ਼ੁਰੂ ਕਰ ਦਿੱਤੀ ਸੀ। ਪਿਛਲੇ ਦੋ ਕੁ ਮਹੀਨਿਆਂ ਵਿੱਚ ਉਨਾਂ ਦੇ ਐਗਜ਼ੈਗਟਿਵ ਆਰਡਰਾਂ ਅਤੇ ਬਿਆਨਾਂ ਨੇ ਅਮਰੀਕਾ ਅਤੇ ਦੁਨੀਆਂ ਦੇ ਨਕਸ਼ ਬਦਲਣੇ ਸ਼ੁਰੂ ਕਰ ਦਿੱਤੇ ਹਨ। ਦੁਨੀਆਂ ਦੀ ਦੂਜੀ ਜੰਗ ਤੋਂ ਬਾਅਦ, ਠੰਡੀ ਜੰਗ ਦੇ ਸਮੇਂ ਦੌਰਾਨ, ਨਵੀਂ ਦਿਸ਼ਾ ਵਿੱਚ ਨਵਾਂ ਵਿਸ਼ਵ ਆਰਡਰ ਵਿਕਸਤ ਹੋਇਆ ਸੀ, ਜਿਸ ਵਿੱਚ ਉਦਾਰ ਲੋਕਤੰਤਰ, ਮਨੁੱਖੀ ਅਜ਼ਾਦੀ, ਰੂਲ ਅਧਾਰਤ ਵਿਸ਼ਵ ਵਪਾਰ ਆਦਿ ਭਾਰੂ ਹੋ ਗਏ ਸਨ। ਆਰਥਿਕ ਸੁਰੱਿਖਆਵਾਦ ਦੀ ਥਾਂ ਕੌਮਾਂਤਰੀਵਾਦ ਦੇ ਭਾਸ਼ਣ ਦਿਤੇ ਜਾ ਰਹੇ ਸਨ। ਇੱਧਰ ਉਧਰ ਮਜ਼ਦੂਰਾਂ, ਪੂੰਜੀ ਅਤੇ ਇਮੀਗਰੇਸ਼ਨ ਨੂੰ ਪ੍ਰਵਾਨ ਕੀਤਾ ਜਾ ਰਿਹਾ ਸੀ। ਬਸਤੀਵਾਦ ਦੇ ਖਾਤਮੇਂ ਬਾਅਦ ਨਵ-ਬਸਤੀਵਾਦ ਅਧੀਨ ਆਰਥਿਕ ਲੁੱਟ ਦੇ ਸਾਧਨ ਬਦਲ ਗਏ ਸਨ। ਹੁਣ ਟਰੰਪ ਇਸ ਆਰਡਰ ਨੂੰ ਬਦਲਦੇ ਪ੍ਰਤੀਤ ਹੋ ਰਹੇ ਹਨ। ਉਹ ਕਹਿ ਰਹੇ ਹਨ ਕਿ ਕੈਨੇਡਾ ਨੂੰ ਅਮਰੀਕਾ ਦੀ 51ਵੀਂ ਸਟੇਟ ਬਨਾਉਣਾ, ਗਰੀਨਲੈਂਡ ਤੇ ਕਬਜ਼ਾ ਕਰਨਾ, ਪਨਾਮਾ ਨਹਿਰ ਉਨਾਂ ਦੇ ਅਧੀਨ ਹੋਣੀ ਚਾਹੀਦੀ ਹੈ ਅਤੇ ਗਫ ਆਫ ਮੈਕਸੀਕੋ ਦਾ ਨਾਮ ਗਫ ਆਫ ਅਮਰੀਕਾ ਹੋਣਾ ਚਾਹੀਦਾ ਆਦਿ। ਇਹ ਨਵੀਂ ਕਿਸਮ ਦਾ ਬਸਤੀਵਾਦ ਹੈ ਜਾਂ ਅਮਰੀਕਾ ਪੁਰਾਣੇ ਬਸਤੀਵਾਦ ਵੱਲ ਮੁੜ ਰਿਹਾ, ਇਸ ਦਾ ਫੈਸਲਾ ਰਾਜਨੀਤਕ ਵਿਦਵਾਨ ਕਰਨਗੇ । ਦੁਜੀ ਜੰਗ ਤੋਂ ਬਾਅਦ ਅਮਰੀਕਾ ਗੱਠਜੋੜਾ ਵੱਲ ਮੁੜਿਆ ਸੀ, ਪਰ ਹੁਣ ਟਰੰਪ ਨੂੰ ਗੱਠਜੋੜਾਂ ਦੀ ਪਰਵਾਹ ਨਹੀਂ, ਕੌਮਾਂਤਰੀ ਸੰਸਥਾਵਾਂ ਦੀ ਪ੍ਰਵਾਹ ਨਹੀਂ ਅਤੇ ਨਾ ਹੀ ਆਰਥਿਕ, ਵਪਾਰਕ ਅਤੇ ਮਿਲਟਰੀ ਸਮਝੌਤਿਆਂ ਦੀ ਪ੍ਰਵਾਹ ਹੈ। ਵਿਸ਼ਵ ਵਪਾਰ ਸੰਸਥਾ ਅਤੇ ਵਿਸ਼ਵ ਸਿਹਤ ਸੰਸਥਾ ਸਮੇਤ ਕਈ ਦਰਜਨ ਕੌਮਾਂਤਰੀ ਸੰਸਥਾਵਾਂ ਦੀ ਗ੍ਰਾਂਟ ਫਿਲਹਾਲ ਉਹ ਬੰਦ ਕਰ ਚੱੁਿਕਆ ਹੈ। ਹੁਣ ਉਸ ਨੁੰ ਨੇਟੋ, ਜਿਸ ਨੂੰ ਕਿਸੇ ਸਮੇਂ ਅਮਰੀਕਾ ਨੇ ਹੀ ਸੋਵੀਅਤ ਯੂਨੀਅਨ ਦੇ ਖਤਰੇ ਨੂੰ ਜਨਮ ਦੇਕੇ ਪੈਦਾ ਕੀਤਾ ਸੀ, ਦੀ ਵੀ ਪ੍ਰਵਾਹ ਨਹੀਂ। ਕਮਿਉਨਿਜ਼ਮ ਦਾ ਖਤਰਾ ਪੈਦਾ ਕਰਕੇ ਅਮਰੀਕਾ ਨੇ ਯੂਰਪੀਨ ਦੇਸ਼ਾਂ ਦੇ ਗੱਠਜੋੜ ਨੂੰ ਖੂਬ ਮਿਲਟਰੀ ਸਮਾਨ ਵੇਚਿਆ ਸੀ। 1990-91 ਵਿੱਚ ਕਮਿਉਨਸਿਟ ਸੋਵੀਅਤ ਯੂਨੀਅਨ ਦੇ ਟੁੱਟਣ ਬਾਅਦ, ਪੂੰਜੀਵਾਦੀ ਰੂਸ ਨੂੰ ਦੁਸ਼ਮਣ ਬਣਾਕੇ ਫਿਰ ਉਹੀ ਹਊਆ ਪੈਦਾ ਕਰ ਦਿੱਤਾ ਅਤੇ ਮਿਲਟਰੀ ਸਮਾਨ ਦੀ ਵਿਕਰੀ ਜਾਰੀ ਰਹੀ। ਦੂਜੀ ਜੰਗ ਸਮੇਂ ਅਤੇ ਇਸ ਤੋਂ ਬਾਅਦ ਅਮਰੀਕਾ ਆਪਣਾ ਸਰਪੱਲ ਮਾਲ ਦੁਨੀਆਂ ਨੂੰ ਵੇਚਕੇ ਵੱਡੀ ਸ਼਼ਕਤੀ ਬਣ ਗਿਆ ਸੀ। ਇਸ ਨੇ ਖੁੱਲੇ ਵਪਾਰ ਦਾ ਹੋਕਾ ਦੇਕੇ ਗੈਟ ਅਤੇ ਵਿਸ਼ਵ ਵਪਾਰ ਸੰਸਥਾ ਬਣਾਕੇ ਆਪਣੀ ਸਰਦਾਰੀ ਕਾਇਮ ਕੀਤੀ ਸੀ। ਪਰ ਇਸ ਵਿਸ਼ਵ ਆਰਡਰ ਦਾ ਬਹੁਤਾ ਲਾਭ ਤਾਂ ਚੀਨ ਲੈ ਗਿਆ। ਸਾਰੀ ਦੁਨੀਆਂ ਵਿੱਚ ਉਸ ਨੇ ਆਪਣੇ ਮਾਲ ਦੀ ਸਰਦਾਰੀ ਕਾਇਮ ਕਰ ਲਈ। ਅਮਰੀਕਾ ਆਪਣੀ ਭਲਾਈ ਯੁੱਧਾਂ ਵਿੱਚ ਲਭਦਾ ਰਿਹਾ। ਆਪਣੀ ਸਰਦਾਰੀ ਕਾਇਮ ਰੱਖਣ ਲਈ ਅਮਰੀਕਾ ਕਰਜ਼ਾਈ ਵੀ ਹੁੰਦਾ ਗਿਆ। ਅੱਜ ਅਮਰੀਕਾ ਸਿਰ ਕੁੱਲ 36 ਟ੍ਰਿਲੀਅਨ ਡਾਲਰਾਂ ਦਾ ਕਰਜ਼ਾ ਹੈ ਜਿਸ ਵਿੱਚੋਂ 8.5 ਟ੍ਰਿਲੀਅਨ ਵਿਦੇਸ਼ੀ ਕਰਜ਼ਾ ਹੈ। ਆਰਥਿਕ ਤੌਰ ਤੇ ਡੁੱਬ ਰਹੇ ਅਮਰੀਕਾ ਨੂੰ ਬਚਾਉਣ ਲਈ ਹੁਣ ਟਰੰਪ ਦੁਨੀਆਂ ਭਰ ਦੇ ਦੇਸ਼ਾਂ ਤੋਂ ਆ ਰਹੇ ਮਾਲ ਤੇ ਟੈਰਫਿ ਲਾਉਣ ਦਾ ਰਾਹ ਅਪਣਾ ਰਿਹਾ ਹੈ, ਉਹ ਇਸ ਰਾਹ ਜਾਕੇ ਆਪਣਾ ਉਦਯੋਗਿਕ ਅਧਾਰ ਮਜ਼ਬੂਤ ਕਰਨਾ ਚਾਹੁੰਦਾ, ਦੂਜ,ੇ ਉਹ ਆਪਣੇ ਦੇਸ਼ ਵਿੱਚ ਲੱਖਾਂ ਫੈਡਰਲ ਮੁਲਾਜ਼ਮਾਂ ਦੀ ਛਾਂਟੀ ਕਰ ਰਿਹਾ। ਉਸ ਨੂੰ ਹੁਣ ਵਿਸ਼ਵ ਦੀ ਸਰਾਦਰੀ ਨਾਲੋਂ ਆਪਣੀ ਆਰਥਿਕਤਾ ਦੀ ਬਹੁਤੀ ਫਿਕਰ ਹੈ। ਹੁਣ ਉਹ ਪੁਰਾਣੀ ਅਮਰੀਕਨ ਨੀਤੀ ਤੇ ਆ ਗਿਆ ਕਿ ਉਸ ਦਾ ਕੋਈ ਦੋਸਤ ਨਹੀਂ, ਉਸ ਨੂੰ ਆਪਣਾ ਹਿੱਤ ਪਹਿਲਾਂ ਹੈ।
ਹੁਣ ਟਰੰਪ ਨੇ ਦੋ ਮਹੀਨੇ ਵਿੱਚ ਬਹੁਤ ਕੁੱਝ ਬਦਲ ਦਿੱਤਾ ਹੈ। ਆਪਣੀ ਕੌਮਾਂਤਰੀ ਯੂਧਨੀਤਕ ਅਤੇ ਆਰਥਿਕ ਨੀਤੀ ਵਿੱਚ ਵੱਡੀਆਂ ਤਬਦੀਲੀਆਂ ਕੀਤੀਆਂ ਜਾ ਰਹੀਆਂ ਹਨ। ਟਰੰਪ ਨੇ ਯੂਕਰੇਨ ਨੂੰ ਧਮਕਾਇਆ ਕਿ ਰੂਸ ਨਾਲ ਲੜਾਈ ਬੰਦ ਕਰਦੇ ਨਹੀਂ ਤਾਂ… ਟਰੰਪ ਨੇ ਯੈਲੈਨਸਕੀ ਨੂੰ ਕਿਹਾ ਕਿ ਯੱਧ ਵੀ ਬੰਦ ਕਰ, ਹੁਣ ਕੁੱਝ ਇਲਾਕੇ ਵੀ ਰੂਸ ਨੂੰ ਦੇਣ ਲਈ ਕਹੇਗਾ, ਉਸ ਦੀ ਧਰਤੀ ਹੇਠ ਜੋ ਬਹੁ-ਕੀਮਤੀ ਘੱਟ ੳਪਲਭਧ ਬਹੁਤ ਉਪਯੋਗੀ ਧਾਤਾਂ (ਕਰਿਟੀਕਲ ਮਿਨਰਿਲਜ਼)਼ ਪਈਆਂ ਹਨ, ਨੂੰ ਵੀ ਉਹ ਸਮਝੌਤਾ ਕਰਕੇ ਅਮਰੀਕਾ ਨੂੰ ਦੇ ਦੇਵੇ। ਸੰਭਾਵਨਾ ਹੈ ਉਸ ਨੂੰ ਨੇਟੋ ਦਾ ਮੈਂਬਰ ਵੀ ਨਾ ਬਣਨ ਦੇਵੇ। ਵਿਚਾਰਾ ਯੈਲੈਨਸਕੀ ਹੁਣ ਕੀ ਕਰ ਸਕਦਾ? ਟਰੰਪ ਇਹ ਧਮਕੀ ਦੇਣ ਦੀ ਸਥਿੱਤੀ ਵਿੱਚ ਹੈ ਕਿਉਂਕੇ ਯੂਕਰੇਨ ਯੁੱਧ ਹੀ ਅਮਰੀਕਾ ਦੇ ਹਥਿਆਰਾਂ ਅਤੇ ਪੈਸੇ ਨਾਲ ਲੜ ਰਿਹਾ। ਗਰੀਨਲੈਂਡ, ਜੋ ਨਾਟੋ ਮੈਂਬਰ ਵੀ ਹੈ, ਵੱਡੇ ਖੇਤਰ ਵਾਲਾ ਉੱਤਰੀ ਐਟਲਾਂਟਕਿ ਦਾ ਬਰਫ ਲੱਦਿਆ ਰਾਜ ਹੈ। ਉਸ ਦੀ ਅਬਾਦੀ ਕੁੱਲ 56 ਕੁ ਹਜ਼ਾਰ ਹੈ। ਪਰ ਉਸ ਦੇ ਧਰਾਤਲ ਵਿੱਚ ਬਹੁਤ ਕੀਮਤੀ ਧਾਤਾਂ ਦਾ ਖਜ਼ਾਨਾ ਹੈ ਜਿੰਨਾਂ ਨੂੰ ਅੱਜ ਨਵੀਂ ਤਕਨੀਕ ਵਾਲੇ ਯੰਤਰ ਬਨਾਉਣ ਲਈ ਵਰਤਿਆ ਜਾ ਰਿਹਾ ਹੈ। ਟਰੰਪ ਦੀ ਅੱਖ ਉਸ ਨੂੰ ਆਪਣੇ ਕਬਜ਼ੇ ਹੇਠ ਕਰਨ ਦੀ ਹੈ। ਟਰੰਪ ਅਨੁਸਾਰ ਵਸਿ਼ਵ ਸ਼ਾਂਤੀ ਲਈ ੲਹਿ ਜ਼ਰੂਰੀ ਹੈ। ਹੁਣ ਉਸ ਦੇਸ਼ ਦੀਆਂ ਸਾਰੀਆਂ ਪਾਰਟੀਆਂ ਨੇ ਟਰੰਪ ਤੋਂ ਬਚਣ ਲਈ ਸਾਂਝੀ ਸਰਕਾਰ ਵੀ ਬਣਾ ਲਈ ਹੈ, ਪਰ ਕੀ ਉਹ ਉਹ ਤਾਕਤਵਰ ਅਮਰੀਕਾ ਦਾ ਮੁਕਾਬਲਾ ਕਰ ਸਕਦਾ ਹੈ? ਨੇਟੋ ਚੁੱਪ ਹੈ, ਉਸ ਦਾ ਸਰਦਾਰ, ਇੱਕ ਛੋਟੇ ਜਿਹੇ ਮੈਂਬਰ ਤੇ ਕਬਜ਼ੇ ਦੀ ਗੱਲ ਕਰ ਰਿਹਾ, ਪਰ ਨੇਟੋ ਕੁਸਕ ਤੱਕ ਨਹੀਂ ਰਹੀ। ੳਸਲ ਵਿੱਚ ਨੇਟੋ ਅਮਰੀਕਾ ਤੋਂ ਬਿਨਾ ਹੈ ਵੀ ਕੀ? ਇਸ ਤੋਂ ਨੇਟੋ ਦੀ ਸ਼ਕਤੀ ਅਤੇ ਵਿਚਾਰਗੀ ਦਾ ਪਤਾ ਲਗਦਾ ਹੈ। ਗਰੀਨਲੈਂਡ ਵਿਚਾਰਾ ਨਾ ਚਾਹੁੰਦਾ ਹੋਇਆ ਵੀ ਅਮਰੀਕਾ ਦੀ ਝੋਲੀ ਪੈਣ ਲਈ ਮਜ਼ਬੂਰ ਹੋ ਸਕਦਾ ਹੈ। ਅਮਰੀਕਾ ਨੂੰ ਨੇਟੋ ਦੀ ਕੋਈ ਪਰਵਾਹ ਨਹੀਂ। ਉਸ ਨੂੰ ਗਰੀਨਲੈਂਡ ਦੇ ਕਰਿਟੀਕਲ ਮਿਨਰਲਜ਼ ਚਾਹੀਦੇ ਹਨ। ਉਸ ਨੇ ਇਸ ਖੇਤਰ ਵਿੱਚ ਚੀਨ ਦਾ ਮੁਕਾਬਲਾ ਕਰਨਾ ਹੈ। ਹੁਣ ਰੂਸ ਉਸ ਦਾ ਨੰਬਰ ਇੱਕ ਦੁਸ਼ਮਣ ਨਹੀਂ ਲਗਦਾ। ਰੂਸ ਅਮਰੀਕਾ ਦੇ ਨੇੜੇ ਜਾ ਰਿਹਾ ਹੈ। ਪਰ ਕੈਨੇਡਾ, ਮੈਕਸੀਕੋ, ਯੂਰਪੀਨ ਯੂਨੀਅਨ, ਜੋ ਅਮਰੀਕਾ ਦੇ ਪੱਕੇ ਦੋਸਤ ਸਨ, ਹੁਣ ਕੁੱਝ ਦੂਰ ਹੋ ਸਕਦੇ ਹਨ। ਟਰੰਪ ਕਹਿ ਰਿਹਾ ਕਿ ਅਮਰੀਕਾ ਦੇ ਦੋਸਤਾਂ ਨੇ, ਉਸ ਦੀ ਦੁਸ਼ਮਣਾਂ ਨਾਲੋਂ ਵੀ ਵੱਧ ਲੁੱਟ ਕੀਤੀ ਹੈ। ਅਸਲ ਵਿੱਚ ਟਰੰਪ ਜੋ ਦੋਸਤਾਂ ਨੂੰ ਕਈ ਰਿਆਇਤਾਂ ਦਿੰਦਾ ਰਿਹਾ ਹੁਣ ਉਹ ਰਿਆਇਤਾਂ ਵਾਪਸ ਲੈ ਰਿਹਾ, ਬਰਾਬਰ ਰੂਪ ਵਿੱਚ ਵਿਚਰਣ ਦੀ ਗੱਲ ਕਰ ਰਿਹਾ। ਪਰ ਦੋਸਤਾਂ ਨੂੰ ਹੁਣ ਇਹ ਸਭ ਚੰਗਾ ਨਹੀਂ ਲਗਦਾ। ਇਸ ਤਰਾਂ ਸਭ ਕੁੱਝ ਬਦਲ ਰਿਹਾ ਹੈ। ਨਵਾਂ ਵਰਡ ਆਰਡਰ, ਜਾਂ ਕਹਿ ਲਵੋ ਪਹਿਲੇ ਵਿਸ਼ਵ ਯੁੱਧ ਤੋਂ ਪਹਿਲਾਂ ਵਾਲਾ ਆਰਡਰ ਮੁੜ ਆ ਰਿਹਾ ਹੈ। ਟਰੰਪ ਵਾਂਗ ਹੁਣ ਹਰ ਦੇਸ਼ ਨੂੰ ਆਪਣੇ ਦੇਸ਼ ਦਾ ਹਿੱਤ ਪਹਿਲਾਂ ਹੋਵੇਗਾ। ਪਾਵਰ ਪਾਲਟਿਕਸ ਦਾ ਜ਼ਮਾਨਾ, ਜਿਸ ਦੀ ਲਾਠੀ ਉਸ ਦੀ ਭੈਂਸ। ਟਰੰਪ ਆਪਣੀ ਸ਼ਕਤੀ ਨਾਲ, ਆਪਣੇ ਲਈ ਸਭ ਦੀ ਬਾਂਹ ਮੋੜਨ ਲਈ, ਧਮਕੀ ਵਾਲੀ ਡਿਪਲੋਮੇਸੀ ਤੇ ਚੱਲ ਰਿਹਾ ਹੈ। ਹਾਲੇ ਇਹ ਵੀ ਵੇਖਣਾ ਹੋਵੇਗਾ ਕਿ ਕੀ ਅਮਰੀਕਾ ਦੁਨੀਆਂ ਵਿੱਚ ਆਪਣੀ ਸਰਦਾਰੀ ਤੋਂ ਪਿਛੇ ਹਟ ਰਿਹਾ ਹੈ? ਕੀ ਉਹ ਸੱਚਮੁੱਚ ਹੀ ਦੁਨੀਆਂ ਵਿੱਚ ਜੰਗਾਂ ਦਾ ਖਤਾਮਾ ਚਾਹੁੰਦਾ ਹੈ। ਕੀ ਹੁਣ ਅਮਰੀਕਾ ਮਨੁੱਖੀ ਅਧਿਕਾਰਾਂ ਅਤੇ ਸੁਤੰਰਤਾ ਦੇ ਨਾਮ ਹੇਠ ਦੁਨੀਆਂ ਵਿੱਚ ਵੱਖਵਾਦੀ ਜਾਂ ਅਜ਼ਾਦੀ ਦੀਆਂ ਲਹਿਰਾਂ ਨੂੰ ਸਮਰਥਨ ਦਿੰਦਾ ਰਹੇਗਾ? ਕੀ ਨਵੀਂ ਸ਼ਰਨਾਰਥੀ ਜਾਂ ਇਮੀਗਰੇਸ਼ਨ ਨੀਤੀ ਅਧੀਨ ਦੁਨੀਆਂ ਦੇ ਬਾਗੀਆਂ ਨੂੰ ਸ਼ਰਨ ਦਿੰਦਾ ਰਹੇਗਾ?
ਹੁਣ ਕੈਨੇਡਾ, ਮੈਕਸੀਕੋ, ਯੁਰਪੀਨ ਯੂਨੀਅਨ ਵਾਲੇ ਵੀ ਅਮਰੀਕਨ ਸਰਦਾਰੀ ਦੀ ਝੇਪ ਤੋਂ ਬਿਨਾਂ ਰਹਿਣ ਦੀ ਆਦਤ ਪਾਉਣ ਲਈ ਮਜ਼ਬੂਰ ਹੋ ਰਹੇ ਲਗਦੇ ਹਨ। ਕੀ ਉਹ ਵੀ ਵਿਕਸਤ ਹੋ ਰਹੇ ਨਵੇਂ ਆਰਡਰ ਨੂੰ ਜਲਦ ਅਪਨਾਉਣਗੇ? ਕੀ ਹੁਣ ਉਹ ਵੀ ਸੋਚਣਗੇ ਕਿ ਅਮਰੀਕਾ ਦੇ ਪਿਛਲੱਗ ਬਣਕੇ ਦੁਨੀਆਂ ਭਰ ਵਿੱਚ ਕਿੰਨੀਆਂ ਹੀ ਜੰਗਾਂ ਵਿੱਚ ਅਮਰੀਕਾ ਦਾ ਸਾਥ ਕਿਉਂ ਦਿੱਤਾ ਤੇ ਅੱਗੇ ਤੋਂ ਕਿਉਂ ਦਿੱਤਾ ਜਾਵੇ? ਕੀ ਹੁਣ ਉਹ ਚੀਨ ਵੱਲ ਕਦਮ ਵਧਾਉਣਗੇ? ਜਾਂ ਇੱਕ ਵੱਖਰਾ ਗੱਠਜੋੜ ਕਾਇਮ ਕਰਕੇ, ਸੁਤੰਤਰ ਤੇ ਨਿਰਪੱਖ ਨੀਤੀ ਤੇ ਅਮਲ ਕਰਨਗੇ? ਨਵੇਂ ਬਦਲ ਰਹੇ ਸਮੀਕਰਨਾ ਵਿੱਚ ਕੀ ਭਾਰਤ ਅਤੇ ਚੀਨ ਇੱਕ ਦੂਜੇ ਦੇ ਨਜ਼ਦੀਕ ਚਲੇ ਜਾਣਗੇ? ਕੀ ਅਮਰੀਕਾ ਭਾਰਤ ਨੂੰ ਚੀਨ ਵਰੁਿੱਧ ਵਰਤਣ ਲਈ ਹੁਣ ਰਿਇਤਾਂ ਨਹੀਂ ਦੇਵੇਗਾ? ਕੀ ਚੀਨ, ਪਾਕਿਸਤਾਨ ਨੂੰ ਵੀ ਆਪਣੇ ਨਾਲ ਭਾਰਤ ਦੇ ਨਜ਼ਦੀਕ ਲੈ ਆਵੇਗਾ? ਜੇ ਰਾਸ਼ਟਰਪਤੀ ਟਰੰਪ ਆਪਣੀ ਨਵੀਂ ਸੋਚ ਤੇ ਕਾਇਮ ਰਹਿੰਦੇ ਹਨ, ਅਮਰੀਕਨ ਲੌਬੀਜ਼ ਉਸ ਨੂੰ ਠੱਲਣ ਵਿੱਚ ਕਾਮਯਾਬ ਨਹੀਂ ਹੁੰਦੀਆਂ ਤਾਂ ਬਹੁਤ ਕੁੱਝ ਹੋਰ ਬਦਲਣ ਦੀ ਆਸ ਹੈ। ਹਾਲੇ ਨਵੇਂ ਵਿਸ਼ਵ ਆਰਡਰ ਦੀ ਸ਼ੇਪ ਤਹਿ ਹੋਣੀ ਹੈ। ਰਾਸ਼ਟਰਪਤੀ ਟਰੰਪ ਦੀ ਅਮਰੀਕਾ ਨੂੰ ਗਰੇਟ ਬਨਾਉਣ ਦੀ ਆਪਣੀ ਸੋਚ ਹੈ, ਇਸ ਦੇ ਨਤੀਜੇ ਕੀ ਨਿਕਲਦੇ ਹਨ ਇਸ ਬਾਰੇ ਹਾਲੇ ਕੁੱਝ ਹੋਰ ਸਮੇਂ ਦੀ ਉਡੀਕ ਕਰਨੀ ਪਏਗੀ। ਪਰ ਇਹ ਗੱਲ ਪੱਕੀ ਹੈ ਕਿ ਹੁਣ ਦੁਨੀਆਂ ਉਹ ਨਹੀਂ ਰਹੇਗੀ ਜੋ ਹੁਣ ਤੱਕ ਸੀ। ਇਕ ਪਾਸੇ ਟਰੰਪ ਦੀਆਂ ਨਵੀਆਂ ਨੀਤੀਆਂ ਅਤੇ ਦੂਜੇ ਪਾਸੇ ਏ ਆਈ ( ਆਰਟੀਫੀਸ਼ੀਅਲ ਇੰੰਟੈਲੀਜੈਂਸ) ਦਾ ਵਧ ਰਿਹਾ ਪ੍ਰਭਾਵ ਅਤੇ ਹਊਆ, ਬਹੁਤ ਕੁੱਝ ਬਦਲ ਦੇਵੇਗਾ।
ਵਿਸ਼ੇਸ਼ ਲੇਖ-ਟਰੰਪ ਅਤੇ ਨਵਾਂ ਵਿਸ਼ਵ ਆਰਡਰ
