Headlines

ਸਰੀ ਸਿਟੀ ਕੌਂਸਲ ਵਲੋਂ 2.8٪ ਪ੍ਰਾਪਰਟੀ ਟੈਕਸ ਵਾਧੇ ਦਾ ਪ੍ਰਸਤਾਵ

ਸਰੀ ( ਕਾਹਲੋਂ)- – ਸਰੀ ਸ਼ਹਿਰ ਦੇ 2025-2029 ਦੇ ਬਜਟ, ਹੁਣ ਜਨਤਾ ਲਈ ਉਪਲਬਧ ਹਨ। ਇਹ ਬਜਟ ਮੇਅਰ ਬਰੈਂਡਾ ਲੌਕ ਅਤੇ ਸਰੀ ਕੌਂਸਲ ਦੇ ਦਿਸ਼ਾ- ਨਿਰਦੇਸ਼ਾਂ ਦੇ ਆਧਾਰ ‘ਤੇ ਤਿਆਰ ਕੀਤੇ ਗਏ ਹਨ। ਜੋ ਸ਼ਹਿਰ ਦੀਆਂ ਰਣਨੀਤੀਆਂ, ਸੇਵਾਵਾਂ ਨੂੰ ਬਰਕਰਾਰ ਰੱਖਣ ਲਈ ਲੋੜੀਂਦੇ ਸਰੋਤਾਂ ਅਤੇ ਕਮਿਊਨਿਟੀ ਤਰਜੀਹਾਂ ਨੂੰ ਦਰਸਾਉਂਦੇ ਫੀਡਬੈਕ ‘ਤੇ ਆਧਾਰਿਤ ਹਨ।

ਮੇਅਰ ਬਰੈਂਡਾ ਲੌਕ ਨੇ ਕਿਹਾ, “ਅਮਰੀਕੀ ਟੈਰਿਫ਼ ਦੇ ਮੱਦੇਨਜ਼ਰ ਇਸ ਚੁਣੌਤੀਪੂਰਨ ਅਤੇ ਅਨਿਸ਼ਚਿਤ ਆਰਥਿਕ ਸਮੇਂ ਵਿੱਚ, ਸਾਡੀ ਕੌਂਸਲ ਨੇ 2.8٪ ਆਮ ਜਾਇਦਾਦ ਟੈਕਸ ਵਾਧੇ ਦਾ ਪ੍ਰਸਤਾਵ ਰੱਖਿਆ, ਜੋ ਪੂਰੇ ਖੇਤਰ ਵਿੱਚ ਸਭ ਤੋਂ ਘੱਟ ਵਾਧੂ ਦਰਾਂ ਵਿੱਚੋਂ ਇੱਕ ਹੈ। ਇਹ ਪਿਛਲੇ ਸਾਲ ਦੀ ਪੰਜ ਸਾਲਾ ਵਿੱਤੀ ਯੋਜਨਾ ਵਿੱਚ ਸਾਡੇ ਆਮ ਪ੍ਰਾਪਰਟੀ ਟੈਕਸ ਵਾਧੇ ਦੇ ਅੱਧੇ ਤੋਂ ਵੀ ਘੱਟ ਹੈ। ਸਾਡੀ ਕੌਂਸਲ ਨੇ ਇਹ ਯਕੀਨੀ ਬਣਾਉਣ ਲਈ ਸਖ਼ਤ ਮਿਹਨਤ ਕੀਤੀ ਹੈ ਕਿ ਅਸੀਂ ਆਪਣੇ ਵੱਧ ਰਹੇ ਭਾਈਚਾਰੇ ਦੀਆਂ ਜ਼ਰੂਰੀ ਲੋੜਾਂ ਨੂੰ ਪੂਰਾ ਕਰਦੇ ਹੋਏ ਟੈਕਸ ਦਰਾਂ ਨੂੰ ਘੱਟ ਰੱਖੀਏ।

ਲੌਕ ਨੇ ਕਿਹਾ, “ਪਿਛਲੇ ਸਾਲ, ਅਸੀਂ ਸਰੀ ਪੁਲਿਸ ਸਰਵਿਸ ਨੂੰ ਫ਼ੰਡ ਕਰਨ ਲਈ ਵੱਡੇ ਟੈਕਸ ਵਾਧੇ ਦੇ ਖਤਰੇ ਨਾਲ ਇੱਕ ਨਾਜ਼ੁਕ ਮੋੜ ‘ਤੇ ਪਹੁੰਚ ਗਏ ਸੀ। ਸਾਡੀ ਅਟੱਲ ਵਚਨਬੱਧਤਾ, ਮਿਹਨਤ ਅਤੇ ਸਾਵਧਾਨੀ ਨਾਲ ਕੀਤੀ ਗੱਲਬਾਤ ਸਦਕਾ, ਅਸੀਂ ਸੂਬੇ ਤੋਂ 250 ਮਿਲੀਅਨ ਡਾਲਰ ਹਾਸਿਲ ਕਰਨ ਵਿੱਚ ਕਾਮਯਾਬ ਹੋ ਸਕੇ ਹਾਂ, ਜਿਸ ਬਾਰੇ ਸਰੀ ਦੀ ਪਿਛਲੀ ਕੌਂਸਲ ਨੇ ਨਾ ਵਿਚਾਰਿਆ ਤੇ ਨਾ ਹੀ ਮੰਗਿਆ ਸੀ। ਇਸਨੇ ਸਾਡੇ ਟੈਕਸਦਾਤਾਵਾਂ ‘ਤੇ ਆਰਥਿਕ ਬੋਝ ਨੂੰ ਘੱਟ ਕਰਨ ਵਿੱਚ ਮੱਦਦ ਕੀਤੀ ਹੈ। ਸਾਡੀ ਕੌਂਸਲ ਸਮਝਦਾਰ ਵਿੱਤੀ ਫ਼ੈਸਲੇ ਲੈਣ ਲਈ ਵਚਨਬੱਧ ਰਹੇਗੀ, ਤਾਂ ਜੋ ਅਸੀਂ ਆਪਣੇ ਨਿਵਾਸੀਆਂ ਦੀ ਭਲਾਈ ਨੂੰ ਪਹਿਲ ਦਿੰਦੇ ਹੋਏ, ਵਿੱਤੀ ਇੰਤਜ਼ਾਮ ਵਿੱਚ ਵੀ ਸੁਰੱਖਿਆ ਬਰਕਰਾਰ ਰੱਖ ਸਕੀਏ “।

2025 ਦੇ ਜਨਰਲ ਓਪਰੇਟਿੰਗ ਬਜਟ ਵਿੱਚ ਪ੍ਰਸਤਾਵਿਤ ਪ੍ਰਾਪਰਟੀ ਟੈਕਸ ਵਾਧੇ ਹੇਠ ਲਿਖੇ ਅਨੁਸਾਰ ਹਨ:

 2.8٪ ਜਨਰਲ ਪ੍ਰਾਪਰਟੀ ਟੈਕਸ ਵਾਧਾ (ਲਗਭੱਗ $77 ਪ੍ਰਤੀ ਘਰ)

ਜਿਸ ਵਿੱਚ ਸ਼ਾਮਲ:

o             ਆਮ ਮਹਿੰਗਾਈ ਦਾ ਦਬਾਅ

o             2025 ਲਈ ਫਾਇਰ ਸਰਵਿਸਿਜ਼ ਦੀਆਂ 20 ਵਾਧੂ ਅਸਾਮੀਆਂ ਅਤੇ 10 ਬਾਈਲਾਅ ਅਹੁਦਿਆਂ ‘ਤੇ ਭਰਤੀ ਕਰਨ ਦੇ ਨਾਲ-ਨਾਲ 25 ਪੁਲਿਸ ਅਸਾਮੀਆਂ ਲਈ ਫੰਡਿੰਗ ਵੀ ਕੀਤੀ ਜਾਵੇਗੀ।

o             ਸ਼ਹਿਰ-ਪੱਧਰੀ ਕਾਰਜ

1٪ ਸੜਕਾਂ ਅਤੇ ਟਰੈਫ਼ਿਕ ਲੇਵੀ (ਲਗਭੱਗ $27 ਪ੍ਰਤੀ ਘਰ)

ਜੇ ਪ੍ਰਸਤਾਵਿਤ ਵਾਧੇ ਨੂੰ ਮਨਜ਼ੂਰੀ ਮਿਲ ਜਾਂਦੀ ਹੈ, ਤਾਂ ਸਰੀ ਸ਼ਹਿਰ ਵਿੱਚ ਔਸਤ ਮੁਲਾਂਕਣ ਇੱਕ ਘਰ ਲਈ ਪ੍ਰਾਪਰਟੀ ਟੈਕਸਾਂ ਦਾ ਸ਼ਹਿਰ ਦਾ ਹਿੱਸਾ $ 3,169 ਹੋਵੇਗਾ, ਜੋ ਸਰੀ ਨੂੰ ਮੈਟਰੋ ਵੈਨਕੂਵਰ ਵਿੱਚ ਇਕੱਤਰ ਕੀਤੇ ਜਾਇਦਾਦ ਟੈਕਸਾਂ ਵਿੱਚ ਸਭ ਤੋਂ ਹੇਠਲੀ ਤੀਜੀ ਕੈਟਾਗਰੀ ਵਿੱਚ ਲੈ ਆਉਂਦਾ ਹੈ।

ਮੇਅਰ ਲੌਕ ਨੇ ਕਿਹਾ, ” ਅਸੀਂ ਵਿੱਤੀ ਤੌਰ ‘ਤੇ ਸਾਵਧਾਨ ਰਹਿ, ਆਪਣੇ ਵੱਧ ਰਹੇ ਸ਼ਹਿਰ ਦੇ ਬੁਨਿਆਦੀ ਢਾਂਚੇ ਨਾਲ ਵੀ ਸਮਝੌਤਾ ਨਹੀਂ ਕਰ ਰਹੇ ਹਾਂ। “ਅਸੀਂ ਅਗਲੇ ਪੰਜ ਸਾਲਾਂ ਵਿੱਚ 701 ਮਿਲੀਅਨ ਡਾਲਰ ਦੀ ਪੂੰਜੀ ਯੋਜਨਾ ਦਾ ਪ੍ਰਸਤਾਵ ਦੇ ਰਹੇ ਹਾਂ, ਜੋ ਸ਼ਹਿਰ ਦੇ ਇਤਿਹਾਸ ਵਿੱਚ ਸਭ ਤੋਂ ਵੱਡੀ ਵਿੱਤੀ ਵਚਨਬੱਧਤਾ ਹੈ, ਜਿਸ ਵਿੱਚ 36 ਪ੍ਰੋਜੈਕਟਾਂ ਲਈ ਫੰਡਿੰਗ ਸ਼ਾਮਲ ਹੈ – ਜਿਨ੍ਹਾਂ ਵਿੱਚੋਂ 10 ਇਸ ਸਾਲ ਨਵੇਂ ਹਨ।

ਹੋਰ ਮੁੱਖ ਪਹਿਲਕਦਮੀਆਂ ਵਿੱਚ:

 10,000 ਸੀਟਾਂ ਵਾਲਾ ਸਪੋਰਟਸ ਅਤੇ ਮਨੋਰੰਜਨ ਏਰੀਨਾ ਅਤੇ ਇੰਟਰੈਕਟਿਵ ਆਰਟ ਮਿਊਜ਼ੀਅਮ ਨਾਲ ਅੱਗੇ ਵੱਧ ਰਿਹਾ ਹੈ, ਜੋ ਸਰੀ ਦੇ ਨਵੇਂ ਸਿਟੀ ਸੈਂਟਰ ਐਂਟਰਟੇਨਮੈਂਟ ਡਿਸਟ੍ਰਿਕਟ ਦੇ ਹਿੱਸੇ ਵਜੋਂ ਵਿਕਸਤ ਹੋਵੇਗਾ   ।

ਫਰੇਜ਼ਰ ਨਦੀ ‘ਤੇ ਇੱਕ ਅਸਥੀਆਂ ਜਲ ਪ੍ਰਵਾਹ ਕਰਨ ਲਈ ਪੀਅਰ ਬਣਾਉਣ ਦੀ ਯੋਜਨਾ।  ਪ੍ਰਸਤਾਵਿਤ ਪੂੰਜੀ ਯੋਜਨਾ ਵਿੱਚ ਨਵੇਂ ਨਿਊਟਨ ਕਮਿਊਨਿਟੀ ਸੈਂਟਰ ਦੇ ਨਾਲ ਅੱਗੇ ਵਧਣਾ ਅਤੇ ਨਾਲ ਹੀ ਸ਼ਹਿਰ ਦੇ ਆਵਾਜਾਈ ਦੇ ਬੁਨਿਆਦੀ ਢਾਂਚੇ ਨੂੰ ਵਧਾਉਣ ਲਈ ਪੰਜ ਸਾਲਾਂ ਵਿੱਚ ਪੂੰਜੀਗਤ ਸੜਕ ਦੇ ਕੰਮਾਂ ਵਿੱਚ ਮਹੱਤਵਪੂਰਨ $446 ਮਿਲੀਅਨ ਦਾ ਨਿਵੇਸ਼ ਵੀ ਸ਼ਾਮਲ ਹੈ।

ਵਿੱਤ ਕਮੇਟੀ ਦੀ ਜਨਤਕ ਬੈਠਕ 14 ਅਪ੍ਰੈਲ, 2025 ਨੂੰ ਦੁਪਹਿਰ 1 ਵਜੇ ਹੋਵੇਗੀ, ਜਿਸ ‘ਚ 2025 ਦੇ ਬਜਟ ‘ਤੇ ਵਿਚਾਰ ਕੀਤਾ ਜਾਵੇਗਾ।

 ਜਨਤਾ ਆਪਣੇ ਸੁਝਾਅ ਹੇਠ ਲਿਖੇ ਤਰੀਕਿਆਂ ਰਾਹੀਂ ਦੇ ਸਕਦੀ ਹੈ:

  • ਵਿੱਤੀ ਕਮੇਟੀ ਮੀਟਿੰਗ ਵਿੱਚ ਹਿੱਸਾ ਲੈ ਕੇ
  • ਲਿਖਤੀ ਰੂਪ ਵਿੱਚ (ਈ-ਮੇਲ: clerks@surrey.ca ਜਾਂ ਆਨਲਾਈਨ ਫਾਰਮ ਭਰਕੇ)
  • ਲਿਖਤੀ ਸੁਝਾਅ ਭੇਜਣ ਦੀ ਆਖ਼ਰੀ ਮਿਤੀ: 11 ਅਪਰੈਲ, 2025

Leave a Reply

Your email address will not be published. Required fields are marked *