Headlines

ਯੂਥ ਲੀਡਰਸ਼ਿਪ ਟ੍ਰੇਨਿੰਗ ਕੈਂਪ ਨੌਜਵਾਨਾਂ ਦੀ ਪ੍ਰਤਿਭਾ ਨਿਖਾਰੇਗਾ – ਲੈਕਚਰਾਰ ਗੁਰਿੰਦਰ ਸਿੰਘ ਕਡਿਆਣਾ

ਸਰੀ /ਵੈਨਕੂਵਰ (ਕੁਲਦੀਪ ਚੁੰਬਰ)-ਪੰਜਾਬ ਸਰਕਾਰ ਵਲੋਂ ਵੱਖ ਵੱਖ ਜਿਲ੍ਹਿਆਂ ਦੇ ਕਾਲਜਾਂ – ਯੂਨੀਵਰਸਿਟੀ  ਵਿਦਿਆਰਥੀਆਂ ਦਾ ਪੰਜ ਦਿਨਾਂ ਯੂਥ ਲੀਡਰਸ਼ਿਪ ਟਰੇਨਿੰਗ ਕੈਂਪ ਪੰਜਾਬ ਪੱਧਰ ਤੇ ਲਗਾਇਆ ਗਿਆ । ਇਸ ਕੈਂਪ ਲਈ ਸਰਕਾਰ ਵਲੋਂ ਲਗਾਏ ਗਏ ਟ੍ਰੇਨਿੰਗ ਅਫ਼ਸਰ ਲੈਕਚਰਾਰ ਗੁਰਿੰਦਰ ਸਿੰਘ ਨੇ ਦੱਸਿਆ  ਕਿ ਦਿਨ ਰਾਤ ਦੇ ਇਸ ਕੈਂਪ ਵਿਚ ਰੋਜ਼ਾਨਾ ਸਵੇਰੇ ਦੋ ਘੰਟੇ ਸਖ਼ਤ ਸਰੀਰਿਕ ਕਸਰਤ ਕਰਵਾਈ ਜਾਂਦੀ ਸੀ ਤੇ ਦੁਪਹਿਰ ਦੇ ਸ਼ੈਸ਼ਨਾਂ ਵਿਚ ਨਸ਼ੇ ਖਿਲਾਫ ਮੁਹਿੰਮ, ਕੈਰੀਅਰ – ਗਾਈਡੈਂਸ, ਲੀਡਰਸ਼ਿਪ ਟ੍ਰੇਨਿੰਗ, ਟਰੈਕਿੰਗ ਤੇ ਹਰੇਕ ਵਿਦਿਆਰਥੀ ਨੂੰ ਆਪਣੀ ਅੰਦਰਲੀ ਪ੍ਰਤਿਭਾ ਨੂੰ ਪਛਾਣ ਕੇ ਉਸਨੂੰ ਵਿਕਸਿਤ ਕਰਨ ਦੀ ਟ੍ਰੇਨਿੰਗ ਦਿੱਤੀ ਜਾਂਦੀ ਸੀ । ਸਿੰਧੂ ਘਾਟੀ ਸੱਭਿਅਤਾ ਦੇ ਅਵਸੇਸ਼, ਖਾਲਸਾ ਵਿਰਾਸਤੀ ਚੌਂਕੀ, ਤੇ ਚਮਕੌਰ ਸਾਹਿਬ ਦੇ ਦਰਸ਼ਨਾਂ ਰਾਹੀਂ ਲੈਕਚਰਾਰ ਗੁਰਿੰਦਰ ਸਿੰਘ ਵਲੋਂ ਨੌਜਵਾਨਾਂ ਨੂੰ ਪੰਜਾਬ ਦੇ ਮਾਣਮੱਤੇ ਇਤਿਹਾਸ ਨਾਲ ਜੋੜਿਆ ਗਿਆ । ਰਾਤ ਦੇ ਸੈਸ਼ਨ ਵਿਚ ਨੌਜਵਾਨ  ਗੀਤਾਂ, ਲੋਕ ਬੋਲੀਆਂ, ਥੀਏਟਰ, ਸਾਜ਼ ਵਾਦਨ, ਭੰਗੜੇ ਆਦਿ ਰਾਹੀਂ ਆਪਣੀ ਪ੍ਰਤਿਭਾ ਦਾ ਮੁਜਾਹਰਾ ਕਰਦੇ ਸਨ  । ਇਸ ਮੌਕੇ ਰੋਪੜ ਦੇ ਵਿਧਾਇਕ ਦਿਨੇਸ਼ ਚੱਢਾ, ਚੇਅਰਮੈਨ ਪਰਮਿੰਦਰ ਸਿੰਘ ਗੋਲਡੀ, ਡਿਪਟੀ ਡਾਇਰੈਕਟਰ ਕੁਲਵਿੰਦਰ ਸਿੰਘ, ਪ੍ਰਿੰਸੀਪਲ – ਕਮ – ਡਿਪਟੀ ਡਾਇਰੈਕਟਰ (ਕਾਲਜਾਂ) ਜਤਿੰਦਰ ਸਿੰਘ ਗਿੱਲ ਵੀ ਨੌਜਵਾਨਾਂ ਦਾ ਹੌਂਸਲਾ ਵਧਾਉਂਦੇ ਰਹੇ । ਜਿਕਰਯੋਗ ਹੈ ਕਿ ਇਸ ਕੈਂਪ ਵਿਚ ਹਿੱਸਾ ਲੈਣ ਵਾਲੇ ਵਿਦਿਆਰਥੀਆਂ ਦੇ ਰਹਿਣ, ਖਾਣ ਪੀਣ, ਤੇ ਆਉਣ ਜਾਣ ਦੇ ਕਿਰਾਏ ਦਾ ਸਮੁੱਚਾ ਪ੍ਰਬੰਧ ਪੰਜਾਬ ਸਰਕਾਰ ਵਲੋਂ  ਮੁਫ਼ਤ ਕੀਤਾ ਗਿਆ ਸੀ ।

Leave a Reply

Your email address will not be published. Required fields are marked *