Headlines

ਫ਼ਰੀਦਕੋਟ ਦੇ ਮਹਾਰਾਜੇ ਦੀ ਜਾਇਦਾਦ ’ਤੇ 10 ਜਣਿਆਂ ਵੱਲੋਂ ਦਾਅਵਾ

ਚੰਡੀਗੜ੍ਹ ਦੀ ਜ਼ਿਲ੍ਹਾ ਅਦਾਲਤ ਵਿੱਚ ਐਗਜ਼ੀਕਿਊਸ਼ਨ ਪਟੀਸ਼ਨ (ਹਿੱਸਾ ਦਾਅਵਾ) ਕੀਤੀ ਦਾਇਰ

ਚੰਡੀਗੜ੍ਹ, 31 ਮਾਰਚ

ਫ਼ਰੀਦਕੋਟ ਦੇ ਤਤਕਾਲੀ ਮਹਾਰਾਜਾ ਹਰਿੰਦਰ ਸਿੰਘ ਬਰਾੜ ਦੀ 25 ਹਜ਼ਾਰ ਕਰੋੜ ਰੁਪਏ ਤੋਂ ਵੱਧ ਦੀ ਜਾਇਦਾਦ ’ਤੇ 10 ਜਣਿਆਂ ਨੇ ਦਾਅਵਾ ਠੋਕਿਆ ਹੈ। ਇਸ ਸਬੰਧੀ ਦਿੱਲੀ ਦੇ ਵਪਾਰੀ ਗੁਰਪ੍ਰੀਤ ਸਿੰਘ ਤੇ ਹੋਰਨਾਂ ਨੇ ਚੰਡੀਗੜ੍ਹ ਦੇ ਸੈਕਟਰ-43 ਵਿੱਚ ਸਥਿਤ ਜ਼ਿਲ੍ਹਾ ਅਦਾਲਤ ਵਿੱਚ ਐਗਜ਼ੀਕਿਊਸ਼ਨ ਪਟੀਸ਼ਨ (ਹਿੱਸਾ ਦਾਅਵਾ) ਦਾਇਰ ਕੀਤੀ ਹੈ। ਇਨ੍ਹਾਂ ਨੇ ਫਰੀਦਕੋਟ ਦੇ ਮਹਾਰਾਜਾ ਦੀਆਂ ਤਿੰਨ ਧੀਆਂ ’ਚੋਂ ਇੱਕ ਰਾਜਕੁਮਾਰੀ ਮਹੀਪ ਇੰਦਰ ਕੌਰ ਦੇ ਕਾਨੂੰਨੀ ਵਾਰਸ ਹੋਣ ਦਾ ਦਾਅਵਾ ਕਰਦਿਆਂ ਪਟੀਸ਼ਨ ਦਾਇਰ ਕੀਤੀ ਹੈ।