ਸਰੀ-ਬੀਤੇ ਦਿਨ ਤਾਜ ਪਾਰਕ ਬੈਂਕੁਇਟ ਹਾਲ ਵਿੱਚ ਮਾਨ ਭਰਾਵਾਂ ਵਲੋਂ ਸੁਨਹਿਰੀ ਯੁਗ ਦੀਆਂ ਯਾਦਾਂ ਫਲੈਸ਼ਬੈਕ ਪ੍ਰਦਰਸ਼ਨੀ ਲਗਾਈ ਗਈ, ਜਿਸ ਵਿੱਚ ਸੰਨ 1860 ਤੋਂ ਲੈ ਕੇ ਹੁਣ ਤੱਕ ਪੁਰਾਣੇ ਰਿਕਾਰਡ, ਗ੍ਰਾਮੋਫੋਨ, ਕੈਸੇਟਾਂ ਅਤੇ ਰੀਲ-ਟੂ-ਰੀਲ ਪਲੇਅਰਸ ਆਦਿ ਰਾਹੀਂ ਜੋ ਸੰਗੀਤ ਸੁਣਿਆ ਜਾਂਦਾ ਸੀ, ਉਸਨੂੰ ਸਰੋਤਿਆਂ ਦੇ ਰੂਬਰੂ ਕੀਤਾ ਗਿਆ | ਇਸ ਮੌਕੇ ਸਾਬਕਾ ਐਮ ਪੀ ਤੇ ਸਰੀ ਸੈਂਟਰ ਤੋਂ ਲਿਬਰਲ ਉਮੀਦਵਾਰ ਰਣਦੀਪ ਸਰਾਏ, ਰੇਡੀਓ ਹੋਸਟ ਡਾ ਜਸਬੀਰ ਰੁਮਾਣਾ, ਗੁਰਬਾਜ ਸਿੰਘ ਬਰਾੜ, ਸਾਹਿਤਕਾਰ ਮੋਹਨ ਗਿੱਲ, ਅਸ਼ੋਕ ਬਾਂਸਲ,ਇੰਦਰਜੀਤ ਬੈਂਸ,ਜਰਨੈਲ ਸਿੰਘ ਖੰਡੋਲੀ,ਸੰਨੀ ਜੰਡੂ ਤੇ ਹੋਰ ਕਈ ਸ਼ਖਸੀਅਤਾਂ ਨੇ ਹਾਜ਼ਰੀ ਭਰੀ ਤੇ ਸੰਗੀਤ ਦੀ ਦੁਨੀਆਂ ਦਾ ਆਨੰਦ ਮਾਣਿਆ।
ਸਰੀ ਵਿਚ ਸੰਗੀਤਕ ਦੁਨੀਆ ਦੀ ਫਲੈਸ਼ਬੈਕ ਪ੍ਰਦਰਸ਼ਨੀ ਦਾ ਆਯੋਜਨ
