ਵੈਨਕੂਵਰ (ਜੁਗਿੰਦਰ ਸਿੰਘ ਸੁੰਨੜ)- ਬੀਤੀ 29 ਮਾਰਚ ਨੂੰ ਟੋਰਾਂਟੋ ਤੋਂ ਸ ਅਮਰਜੀਤ ਸਿੰਘ ਗਰਚਾ ਇਥੇ ਇਕ ਵਿਆਹ ਸਮਾਗਮ ਜੋ ਅਜੀਤ ਸਿੰਘ ਮਾਲੜੀ (ਕਬੱਡੀ ਕੋਚ) ਦੀ ਪੋਤਰੀ ਤੇ ਵਰਿੰਦਰ ਸਿੰਘ ਸੰਧੂ ਦੇ ਅਨੰਦ ਕਾਰਜ ਲਈ ਵਿਸ਼ੇਸ਼ ਤੌਰ ਤੇ ਪਹੁੰਚੇ। ਇਸ ਮੌਕੇ ਉਹਨਾਂ ਖ਼ਾਲਸਾ ਦੀਵਾਨ ਸੁਸਾਇਟੀ ਦੀਆਂ ਸੇਵਾਵਾਂ ਤੇ ਪ੍ਰਬੰਧ ਤੋਂ ਖ਼ੁਸ਼ ਹੋ ਕੇ 5000 ਡਾਲਰ ਦਾ ਚੈੱਕ ਭੇਟ ਕੀਤਾ। ਉਹ ਟੋਰਾਂਟੋ ਵਿਖੇ ਟਰੱਕਿੰਗ ਕੰਪਨੀ ਦਾ ਸਫਲ ਕਾਰੋਬਾਰ ਚਲਾ ਰਹੇ ਹਨ। ਸੁਰਜੀਤ ਸਿੰਘ ਢਿੱਲੋਂ ਦੇ ਖ਼ਾਸ ਦੋਸਤ ਹਨ। ਪ੍ਰਬੰਧਕ ਕਮੇਟੀ ਵੱਲੋਂ ਅਮਰਜੀਤ ਸਿੰਘ ਗਰਚਾ ਨੂੰ ਪਲੇਕ ਦੇ ਕੇ ਸਨਮਾਨਿਤ ਕੀਤਾ ਤੇ ਉਨ੍ਹਾਂ ਦਾ ਧੰਨਵਾਦ ਕੀਤਾ ਗਿਆ।
ਅਮਰਜੀਤ ਸਿੰਘ ਗਰਚਾ ਟੋਰਾਂਟੋ ਵੱਲੋਂ ਖ਼ਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਨੂੰ 5000 ਡਾਲਰ ਦੀ ਭੇਟਾ
