Headlines

ਬਰੈਂਪਟਨ ਵਿੱਚ ਰੂਬੀ ਸਹੋਤਾ ਤੇ ਕਮਲ ਖੈਰਾ ਦੇ ਚੋਣ ਦਫ਼ਤਰਾਂ ਦਾ ਉਦਘਾਟਨ

ਬਰੈਂਪਟਨ ( ਬਲਜਿੰਦਰ ਸੇਖਾ)- ਐਤਵਾਰ ਨੂੰ ਖਰਾਬ ਮੌਸਮ ਹੋਣ ਦੇ ਬਾਵਜੂਦ  ਬਰੈਂਪਟਨ ਲਿਬਰਲ ਪਾਰਟੀ ਦੇ ਰੂਬੀ ਸਹੋਤਾ ਅਤੇ ਕਮਲ ਖੈਰਾ ਦੇ ਚੋਣ ਪ੍ਰਚਾਰ ਦਫ਼ਤਰ ਦੇ ਉਦਘਾਟਨ ਵਿੱਚ ਬਹੁਤ ਜਿਆਦਾ ਇਕੱਠ ਸੀ ।
ਇਸ ਮੌਕੇ ਉਨ੍ਹਾਂ ਨੇ ਨਾਲ ਜੁੜਨ ਵਾਲੇ ਸਾਰਿਆਂ ਦਾ ਧੰਨਵਾਦ ਕੀਤਾ ਕਿਹਾ ਕਿ ਤੁਹਾਡਾ ਸਮਰਥਨ ਬਹੁਤ ਮਾਇਨੇ ਰੱਖਦਾ ਹੈ।ਆਓ ਇਸ ਗਤੀ ਨੂੰ ਜਾਰੀ ਰੱਖੀਏ। ਵਰਨਣਯੋਗ ਹੈ ਕਿ ਬ੍ਰੈਂਪਟਨ ਨੌਰਥ-ਕੈਲੇਡਨ ਤੋਂ ਰੂਬੀ ਸਹੋਤਾ ਤੇ ਬ੍ਰੈਂਪਟਨ ਵੈਸਟ ਤੋਂ ਕਮਲ ਖੈਰਾ ਲਿਬਰਲ ਪਾਰਟੀ ਦੀਆਂ ਉਮੀਦਵਾਰ ਹਨ । ਪ੍ਰਮੁੱਖ ਤੌਰ ਤੇ ਦੋਨਾਂ ਉਮੀਦਵਾਰਾਂ ਨੇ ਵੋਟਰਾਂ ਨੂੰ ਬੇਨਤੀ ਕੀਤੀ ਆਪਾਂ ਸਾਰੇ ਰਲ ਕੇ ਕੈਨੇਡਾ ਲਈ ਇਕੱਠੇ ਕੰਮ ਕਰੀਏ।
ਪ੍ਰਧਾਨ ਮੰਤਰੀ ਮਾਰਕ ਕਾਰਨੀ ਅਤੇ ਉਨ੍ਹਾਂ ਦੇ ਸਾਰੇ ਉਮੀਦਵਾਰਾਂ ਨੂੰ ਪੂਰਾ ਸਮਰਥਨ ਦੇ ਕੇ ਨਵੇਂ ਸਿਰੇ ਤੋਂ ਕੈਨੇਡਾ ਨੂੰ ਅੱਗੇ ਲੈ ਕੇ ਜਾਈਏ । ਦੋਵਾਂ ਦਫ਼ਤਰਾਂ ਦੇ ਵਿੱਚ ਇਲਾਕੇ ਦੇ ਲੋਕ ਵੱਡੀ ਗਿਣਤੀ ਵਿੱਚ ਸ਼ਾਮਿਲ ਸਨ ।