ਬਰੈਂਪਟਨ ( ਸੇਖਾ)- ਪੰਜਾਬ ਦੇ ਜ਼ਿਲ੍ਹਾ ਫਿਰੋਜ਼ਪੁਰ ਦੇ ਜ਼ੀਰਾ ਨੇੜਲੇ ਪਿੰਡ ਕਰਮੂਵਾਲਾ ਦੇ ਨੌਜਵਾਨ ਮਨਦੀਪ ਸਿੰਘ ਮੱਲ ਨੇ ਟੋਰਾਂਟੋ ਪੁਲਿਸ ਅਫਸਰ ਬਣਨ ਦਾ ਮਾਣ ਹਾਸਲ ਕੀਤਾ ਹੈ। । ਮਨਦੀਪ ਸਿੰਘ ਮੱਲ ਬਚਪਨ ਤੋਂ ਹੀ ਮਿਹਨਤੀ ਅਤੇ ਵਿਦਿਆਰਥੀ ਜੀਵਨ ‘ਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਰਹੇ ਹਨ। ਉਨ੍ਹਾਂ ਨੇ ਆਪਣੇ ਸ਼ੁਰੂਆਤੀ ਪੜ੍ਹਾਈ ਪੰਜਾਬ (ਭਾਰਤ )’ਚ ਕੀਤੀ ਅਤੇ ਬਾਅਦ ਵਿੱਚ ਉੱਚ ਤਾਲੀਮ ਲਈ ਵਿਦੇਸ਼ ਚਲੇ ਆਏ। ਉਸਨੇ ਇਥੇ ਪੜਾਈ ਖਤਮ ਕਰਨ ਉਪਰੰਤ ਟੋਰਾਂਟੋ ਪੁਲਿਸ ਫੋਰਸ ਵਿੱਚ ਭਰਤੀ ਹੋਣ ਲਈ ਪੂਰੀ ਮਿਹਨਤ ਕਰਦਿਆਂ ਸਫਲਤਾ ਹਾਸਲ ਕੀਤੀ ਹੈ।
ਇਸੇ ਦੌਰਾਨ ਟੋਰਾਂਟੋ ਤੋਂ ਦਿਲਬਾਗ ਸੰਧੂ ਢੰਡੀਆਂ , ਜੱਸੀ ਢੰਡੀਆਂ ਜਰਮਨ ਢੰਡੀਆਂ ,ਸੁਖਜੀਤ ਕੰਗ , ਬਲਜਿੰਦਰ ਸੇਖਾ , ਗੋਲਡੀ ਸੇਖਾ ਜ਼ੀਰਾ ,ਗੁਰਸ਼ਰਨ ਸੰਧੂ ਕੁਲਗੜੀ , ਗੁਰਮੀਤ ਬਰਾੜ ਗੱਜਣਵਾਲਾ ਆਦਿ ਨੇ ਮਨਦੀਪ ਸਿੰਘ ਦੀ ਸਫਲ਼ਤਾ ਤੇ ਖੁਸ਼ੀ ਪ੍ਰਗਟ ਕਰਦਿਆਂ ਪਰਿਵਾਰ ਨਾਲ ਵਧਾਈਆਂ ਸਾਂਝੀਆਂ ਕੀਤੀਆਂ ਹਨ।
ਜ਼ੀਰਾ ਨੇੜਲੇ ਪਿੰਡ ਕਰਮੂਵਾਲਾ ਦਾ ਮਨਦੀਪ ਸਿੰਘ ਮੱਲ ਟਰਾਂਟੋ ਪੁਲਿਸ ਅਫਸਰ ਬਣਿਆ
