Headlines

ਬਰੈਂਪਟਨ ਸ਼ਹਿਰ ਲਈ ਦੂਸਰੇ ਹਸਪਤਾਲ ਦਾ ਨੀਂਹ ਪੱਥਰ ਰੱਖਿਆ

ਬਰੈਂਪਟਨ (ਬਲਜਿੰਦਰ ਸੇਖਾ ) ਬਰੈਂਪਟਨ ਸ਼ਹਿਰ ਲਈ  ਸੂਬਾ ਸਰਕਾਰ ਵੱਲੋਂ ਅਧਿਕਾਰਤ ਤੌਰ ‘ਤੇ ਨਵੇਂ ਪੀਲ ਮੈਮੋਰੀਅਲ ਹਸਪਤਾਲ ਦੀ ਨੀਂਹ ਰੱਖੀ ਗਈ । ਯਾਦ ਰਹੇ ਬਰੈਂਪਟਨ ਸ਼ਹਿਰ ਵਿੱਚ ਪਿਛਲੇ ਕਈ ਦਹਾਕਿਆਂ ਤੋਂ ਇੱਕ ਹੋਰ ਹਸਪਤਾਲ ਦੀ ਮੰਗ ਕੀਤੀ ਜਾ ਰਹੀ ਸੀ ।
ਪ੍ਰੀਮੀਅਰ ਡੱਗ ਫੋਰਡ ਦੀ ਅਗਵਾਈ ਵਾਲੀ ਓਨਟਾਰੀਓ ਸਰਕਾਰ ਵੱਲੋਂ 2.3 ​​ਬਿਲੀਅਨ ਡਾਲਰ ਦੇ ਨਿਵੇਸ਼ ਨਾਲ ਇਹ ਕਦਮ ਪੀਲ ਮੈਮੋਰੀਅਲ ਨੂੰ ਬ੍ਰੈਂਪਟਨ ਦੇ ਦੂਜੇ ਹਸਪਤਾਲ ਵਿੱਚ ਬਦਲ ਦੇਵੇਗਾ, ਜਿਸ ਨਾਲ ਸਾਡੇ ਭਾਈਚਾਰੇ ਵਿੱਚ ਬੇਮਿਸਾਲ ਸਿਹਤ ਸੰਭਾਲ ਤੱਕ ਪਹੁੰਚ ਵਿੱਚ ਕਾਫ਼ੀ ਸੁਧਾਰ ਹੋਵੇਗਾ। ਇਸ ਲਈ ਬਰੈਂਪਟਨ ਦੇ ਮੇਅਰ ਪੈਟਰਿਕ ਬਰਾਊਨ ਤੇ ਕੌਂਸਲ ਵੱਲੋਂ ਇਸ ਵਿੱਚ ਵੱਡਾ ਯੋਗਦਾਨ ਪਾਇਆ ।ਸਾਡੇ ਨਾਲ ਇਹ ਜਾਣਕਾਰੀ ਮੈਂਬਰ ਪ੍ਰੋਵਿੰਸ਼ੀਅਲ ਪਾਰਲੀਮੈਂਟ
ਅਮਰਜੋਤ ਸੰਧੂ ਐਮਪੀਪੀ ਵੱਲੋਂ  ਜਾਣਕਾਰੀ ਦਿੱਤੀ ।