Headlines

ਐਡਮਿੰਟਨ ਵਿਚ ਸਤਿੰਦਰ ਸਿਰਤਾਜ ਦਾ ਸ਼ੋਅ ਯਾਦਗਾਰੀ ਰਿਹਾ

ਐਡਮਿੰਟਨ ( ਗੁਰਪ੍ਰੀਤ ਸਿੰਘ) -ਬੀਤੇ ਦਿਨੀ ਪ੍ਰਸਿਧ ਸੂਫੀ ਗਾਇਕ ਸਤਿੰਦਰ ਸਰਤਾਜ ਦਾ ਐਡਮਿੰਟਨ ਵਿੱਚ ਸ਼ੋਅ ਯਾਦਗਾਰੀ ਹੋ ਨਿਬੜਿਆ। ਉਹਨਾਂ ਨੇ ਆਪਣੇ ਨਵੇਂ -ਪੁਰਾਣੇ ਗੀਤਾਂ ਨਾਲ ਦਰਸ਼ਕਾਂ ਦਾ ਦਿਲ ਮੋਹਿਆ ਲਿਆ।  ਉਸ ਦੀਆਂ ਪਾਈਆਂ ਬੋਲੀਆਂ ਤੇ ਪੰਜਾਬੀ ਅਤੇ ਪੰਜਾਬਣਾਂ ਨੱਚ ਉੱਠੀਆਂ।  ਇਸ ਮੌਕੇ ਲੋਟਸ ਮਲਟੀਕਲਚਰ ਸੁਸਾਇਟੀ ਦੇ ਪ੍ਰਧਾਨ ਸਤਿੰਦਰ ਕਲਸ ਵੱਲੋਂ ਸਤਿੰਦਰ ਸਰਤਾਜ ਦਾ ਨਿੱਘਾ ਸਵਾਗਤ ਕੀਤਾ ਗਿਆ।