ਸਰੀ /ਵੈਨਕੂਵਰ (ਕੁਲਦੀਪ ਚੁੰਬਰ)- ਆਦਮਪੁਰ ਬਲਾਕ ਦੇ ਵੱਖ ਵੱਖ ਪਿੰਡਾਂ ਵਿਚ 14 ਅਪ੍ਰੈਲ 2025 ਨੂੰ ਕੱਢੇ ਜਾਣ ਵਾਲੇ ਚੇਤਨਾ ਮਾਰਚ ਸਬੰਧੀ ਅੱਜ ਪਿੰਡ ਕਡਿਆਣਾ ਵਿਖੇ ਕੋਆਰਡੀਨੇਟਰ ਸ਼ਿਵਰਾਜ ਕੁਮਾਰ ਹੈਡ ਟੀਚਰ ਦੀ ਅਗਵਾਈ ਵਿੱਚ ਮੀਟਿੰਗ ਹੋਈ । ਇਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਪੰਜਾਬ ਨੈਸ਼ਨਲ ਬੈਂਕ ਦੇ ਸੀਨੀਅਰ ਮੈਨੇਜਰ ਜਗਦੇਵ ਸਿੰਘ ਨੇ ਕਿਹਾ ਕਿ ਪਿੰਡ ਦੁਖਿਆਰਾ ਤੋਂ ਸ਼ੁਰੂ ਹੋਣ ਵਾਲਾ ਇਹ ਚੇਤਨਾ ਮਾਰਚ ਅੰਬੇਡਕਰੀ ਵਿਚਾਰਧਾਰਾ ਦੀ ਮਸ਼ਾਲ ਹਰ ਪਿੰਡ ਵਿੱਚ ਲ਼ੈ ਕੇ ਜਾਵੇਗਾ ਤਾਂ ਜੌ ਲੋਕਾਂ ਨੂੰ ਪਤਾ ਲੱਗ ਸਕੇ ਕਿ ਉਹਨਾਂ ਨੂੰ ਪੜਾਈ, ਨੌਕਰੀ, ਰੁਜਗਾਰ, ਧਾਰਮਿਕ ਸਥਾਨ ਬਣਾਉਣ, ਤੇ ਤਰੱਕੀ ਕਰਨ ਦੇ ਅਧਿਕਾਰ ਬਾਬਾ ਸਾਬ ਅੰਬੇਦਕਰ ਦੇ ਸੰਘਰਸ਼ ਕਾਰਨ ਮਿਲੇ ਹਨ । ਮੀਟਿੰਗ ਵਿੱਚ ਮਾਸਟਰ ਸ਼ਿਵਰਾਜ ਕੁਮਾਰ ਵਲੋਂ ਸਕੂਲਾਂ ਦੇ ਵਿਦਿਆਰਥੀਆਂ ਨੂੰ ਅੰਬੇਡਕਰੀ ਵਿਚਾਰਾਂ ਨਾਲ ਪ੍ਰਫੁੱਲਿਤ ਕਰਨ ਤੇ ਉਹਨਾਂ ਵਿੱਚ ਸਪੀਚ ਕਰਨ ਦਾ ਵਿਸ਼ਵਾਸ ਵਧਾਉਣ ਕਰਕੇ ਸਮੁੱਚੀ ਕਮੇਟੀ ਵਲੋਂ ਉਹਨਾਂ ਦੀ ਪ੍ਰਸੰਸ਼ਾ ਕੀਤੀ ਗਈ । ਇਸ ਮੌਕੇ ਆਹੁਦੇਦਾਰ ਮਨਜੀਤ ਸਿੰਘ, ਸੁਖਵਿੰਦਰ ਸਿੰਘ, ਕਮਲਜੀਤ ਬਿਜਲੀ ਬੋਰਡ, ਪੁਸ਼ਪਿੰਦਰ ਵਿਰਦੀ, ਅਰਸ਼ਦੀਪ ਪੰਡੋਰੀ ਤੇ ਗੁਰਿੰਦਰ ਸਿੰਘ ਹਾਜਿਰ ਸਨ । ਇਸ ਮੌਕੇ ਚੇਤਨਾ ਮਾਰਚ ਦਾ ਕੈਲੰਡਰ ਜਾਰੀ ਕੀਤਾ ਗਿਆ ।