ਸਰੀ/ ਵੈਨਕੂਵਰ (ਕੁਲਦੀਪ ਚੁੰਬਰ)-ਪੰਜਾਬ ਨਹੀਂ ਦੇਸ਼ ਵਿਦੇਸ਼ ਵਿੱਚ ਮਸ਼ਹੂਰ ਹੋਈ ਪੰਜਾਬੀ ਕੋਇਲ ਦੇ ਨਾਮ ਨਾਲ ਜਿਹਨੂੰ ਜਾਣਿਆ ਜਾਂਦਾ ਗਾਇਕਾ ਸੀਮਾ ਅਨਜਾਣ , ਜਿਹਨਾਂ ਦਾ ਬਹੁਤ ਹੀ ਮਸ਼ਹੂਰ ਗੀਤ ‘ਵੇ ਮੈਂ ਗਾਜਰ ਵਰਗੀ ਚੋ ਚੋ ਪੈਂਦਾ ਰੰਗ’ ਹੈ । ਇਸ ਤੋਂ ਇਲਾਵਾ ਉਸਦੇ ਦਰਜ਼ਨਾਂ ਗੀਤ ਪੰਜਾਬੀਆਂ ਦੀ ਜੁਬਾਨ ਤੇ ਨੱਚਦੇ ਹਨ । ਨਿਰਦੇਸ਼ਕ ਅਤੇ ਗਾਇਕ ਅਮਰੀਕ ਮਾਇਕਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਹੁਤ ਹੀ ਖੂਬਸੂਰਤ ਨਵਾਂ ਗੀਤ ‘ਲਾਡਲਾ’ ਰਿਕਾਰਡ ਕੀਤਾ ਗਿਆ। ਲਾਡਲਾ ਗੀਤ ਨੂੰ ਗਾਇਆ ਸੀਮਾ ਅਨਜਾਣ ਜੀ ਨੇ ਤੇ ਕਲਮਬੱਧ ਕੀਤਾ ਹੈ ਰਣਜੀਤ ਦੀਪੀ ਸ਼ਰਕਪੁਰੀ ਜੀ ਨੇ। ਸੰਗੀਤ ਤਿਆਰ ਕੀਤਾ ਗਿਆ ਹਰਿ ਅਮਿਤ ਵਲੋਂ ਤੇ ਤਰਜ਼ ਤਿਆਰ ਤੇ ਮਿਕਸਿੰਗ ਮਾਸਟਰਿੰਗ ਕੀਤੀ ਗਈ ਰਵੀ ਚੌਹਾਨ ਤੇ ਸਾਹਿਲ ਚੌਹਾਨ ਵਲੋਂ। ਗੀਤ ਨੂੰ ਡੱਬ ਕੀਤਾ ਗਿਆ ਸੁਰ ਸਟੂਡੀਓ ਵਲੋਂ ਨਰਾਇਣ ਸ਼ਰਮਾ ਜੀ ਵਲੋਂ। ਗੀਤ ਵਿਚ ਬਹੁਤ ਸਹਿਯੋਗ ਦਿੱਤਾ ਨੀਰਜ ਸ਼ਰਮਾ ਜੀ ਨੇ। ਗਾਣੇ ਦੇ ਨਿਰਮਾਤਾ ਪੂਜਾ ਸੱਭਰਵਾਲ ਤੇ ਨਿਰਦੇਸ਼ਕ ਅਮਰੀਕ ਮਾਇਕਲ ਅਤੇ ਲੇਬਲ ਅਨੁਰਾਗ ਪ੍ਰੋਡਕਸ਼ਨ ਦਾ ਹੋਵੇਗਾ। ਬਹੁਤ ਜਲਦੀ ਹੀ ਤੁਸੀਂ ਇਹ ਗੀਤ ਸੁਣੋਗੇ ਯੂਟਿਊਬ ਚੈਨਲ ਅਨੁਰਾਗ ਪ੍ਰੋਡਕਸ਼ਨ ਤੇ । ਆਸ ਕਰਦੇ ਹਾਂ ਕਿ ਗਾਇਕਾ ਸੀਮਾ ਅਨਜਾਣ ਦਾ ਇਹ ਗੀਤ ਲਾਡਲਾ ਸਰੋਤਿਆਂ ਨੂੰ ਦੀ ਪਹਿਲੀ ਨਜ਼ਰੇ ਪ੍ਰਵਾਨ ਹੋਵੇਗਾ ।