Headlines

ਬੀਸੀ ਸਰਕਾਰ ਵਲੋਂ ਕਾਰੋਬਾਰਾਂ ਦੀ ਮਦਦ ਲਈ ਕਈ ਸਥਾਨਕ ਕੰਪਨੀਆਂ ਨੂੰ ਲੱਖਾਂ ਡਾਲਰ ਦੀ ਨਾਮੋੜਨਯੋਗ ਗ੍ਰਾਂਟ ਜਾਰੀ

ਸਰੀ, (ਏਕਜੋਤ ਸਿੰਘ)- ਬ੍ਰਿਟਿਸ਼ ਕੋਲੰਬੀਆ ਸਰਕਾਰ ਨੇ ਸੂਬੇ ਵਿਚ ਕਾਰਜਸ਼ੀਲ ਕੰਪਨੀਆਂ ਤੇ ਉਦਯੋਗ ਨੂੰ ਉਤਸ਼ਾਹ ਦੇਣ ਅਤੇ ਰੋਜ਼ਗਾਰ ਵਧੇਰੇ ਮੌਕੇ ਪੈਦਾ ਕਰਨ ਲਈ ਵਾਪਸ ਨਾ-ਮੋੜਨਯੋਗ $6.6 ਮਿਲੀਅਨ ਦੀ ਗ੍ਰਾਂਟ ਜਾਰੀ ਕੀਤੀ ਹੈ। ਸਰਕਾਰ ਦੇ ਮੁਤਾਬਕ, ਇਹ ਨਿਵੇਸ਼ ਸਥਾਨਕ ਖਾਧ ਸੁਰੱਖਿਆ ਨੂੰ ਮਜ਼ਬੂਤ ਕਰਨ ਵਿੱਚ ਵੀ ਮਦਦ ਕਰੇਗਾ।
ਮਾਨ ਸਿੰਘ ਵੱਲੋਂ ਸਥਾਪਿਤ ਕੀਤੀ “ਪ੍ਰਭੂ ਫੂਡਜ਼ ਇਨਕ.” ਜੋ ਕਿ ਸਰੀ ਵਿੱਚ ਮਠਿਆਈਆਂ ਬਣਾਉਂਦੀ ਹੈ, ਨੇ $662,000 ਦੀ ਨਾ-ਮੋੜਨਯੋਗ ਗ੍ਰਾਂਟ ਪ੍ਰਾਪਤ ਕੀਤੀ। ਮੰਤਰੀ ਨੇ ਦੱਸਿਆ ਕਿ ਇਸ ਗ੍ਰਾਂਟ ਨਾਲ ਕੰਪਨੀ ਆਪਣੀ ਉਤਪਾਦਨ ਸਮਰੱਥਾ ਨੂੰ ਵਧਾ ਕਰ ਸਕਦੀ ਹੈ, ਜਿਸ ਨਾਲ ਨੌਕਰੀਆਂ ਪੈਦਾ ਹੋਣਗੀਆਂ।
ਕਿਲੋਨਾ ਦੀ ਕੰਪਨੀ ਨੂੰ ਮਿਲੇ $2 ਮਿਲੀਅਨ-
ਬੀ.ਸੀ. ਦੀ ਰੋਜ਼ਗਾਰ ਮੰਤਰੀ ਡਾਇਨਾ ਗਿਬਸਨ ਨੇ ਐਲਾਨ ਕੀਤਾ ਕਿ ਸੂਬੇ ਦੇ ਉਤਪਾਦਨ ਨੌਕਰੀਆਂ ਫੰਡ ਵਿੱਚੋਂ ਸੱਤ ਫੂਡ ਉਤਪਾਦਨ ਕੰਪਨੀਆਂ ਨੂੰ ਇਹ ਗ੍ਰਾਂਟ ਦਿੱਤੀ ਜਾ ਰਹੀ ਹੈ। ਇਸ ਵਿੱਚ ਕੇਲੋਨਾ-ਅਧਾਰਿਤ “ਫਾਰਮਿੰਗ ਕਰਮਾ ਫਰੂਟ ਕੋ.” ਨੂੰ $2 ਮਿਲੀਅਨ ਮਿਲਣਗੇ, ਜੋ ਕਿ ਨਵੇਂ ਪ੍ਰੋਸੈਸਿੰਗ ਸੁਵਿਧਾ ਅਤੇ ਉਪਕਰਣਾਂ ਲਈ ਵਰਤੇ ਜਾਣਗੇ। ਉਨ੍ਹਾਂ ਦੱਸਿਆ ਕਿ ਇਸ ਨਿਵੇਸ਼ ਨਾਲ ਕਿਲੋਨਾ ਵਿੱਚ 32 ਨਵੀਆਂ ਨੌਕਰੀਆਂ ਪੈਦਾ ਹੋਣਗੀਆਂ।
ਇਸ ਯੋਜਨਾ ਤਹਿਤ, ਮਿਸ਼ਨ ਸ਼ਹਿਰ ਦੀ “ਵਨ ਡਿਗਰੀ ਆਰਗੈਨਿਕ ਫੂਡਜ਼” ਕੰਪਨੀ ਨੂੰ ਵੀ ਵਿੱਤੀ ਮਦਦ ਮਿਲੇਗੀ। ਇਹ ਕੰਪਨੀ ਨਾ-ਜੀਐਮਓ (ਗੈਰ-ਜੈਨੇਟਿਕਲੀ ਮੋਡੀਫਾਈਡ) ਅਨਾਜ ਅਤੇ ਹੋਰ ਉਤਪਾਦ ਤਿਆਰ ਕਰਦੀ ਹੈ।
ਹੋਰ ਕੰਪਨੀਆਂ ਨੂੰ ਵੀ ਮਿਲੀ ਗ੍ਰਾਂਟ
ਸਰਕਾਰ ਦੇ ਬਿਆਨ ਅਨੁਸਾਰ, ਇਹ ਵਿੱਤੀ ਮਦਦ ਹੋਰ ਕਈ ਕੰਪਨੀਆਂ ਨੂੰ ਵੀ ਦਿੱਤੀ ਜਾ ਰਹੀ ਹੈ ਜਿਨ੍ਹਾਂ ‘ਚ ਨੌਰਥ ਡੈਲਟਾ ਸੀ ਫੂਡਜ਼ (North Delta Seafoods) ૶ ਮੱਛੀ ਉਤਪਾਦਨ ਅਤੇ ਸੰਭਾਲਣ ਵਿੱਚ ਨਿਵੇਸ਼ , ਟ੍ਰਾਫਾ ਫਾਰਮਾਸਿਊਟਿਕਲਸ (Trafa Pharmaceuticals) – ਦਵਾਈ ਅਤੇ ਪੌਸ਼ਟਿਕ ਉਤਪਾਦ ਬਣਾਉਣ ਵਾਲੀ ਕੰਪਨੀ, ਬ੍ਰਾਊਨਜ਼ ਬੇ ਪੈਕਿੰਗ ਕੰਪਨੀ (Brown’s Bay Pacikng Co.) ૶ ਕੈਂਪਬੇਲ ਰਿਵਰ (Campbelli Rver) ਵਿੱਚ ਆਧੁਨਿਕ ਤਕਨੀਕ ਨਾਲ ਮੱਛੀ ਪੈਕਿੰਗ, ਵਿਟਾਮਿਨ ਲੈਬ (vitaminLab)– ਵਿਕਟੋਰੀਆ (victoria) ਵਿੱਚ ਵਿਟਾਮਿਨ ਉਤਪਾਦਨ ਦੇ ਨਾਮ ਜ਼ਿਕਰਯੋਗ ਹਨ।
ਮੰਤਰੀ ਡਾਇਨਾ ਗਿਬਸਨ ਨੇ ਦੱਸਿਆ ਕਿ ਫੂਡ ਉਤਪਾਦਨ ਖੇਤਰ ਵਿੱਚ ਨਿਵੇਸ਼ ਕਰਨਾ ਬੀ.ਸੀ. ਦੀ ਅਰਥਵਿਵਸਥਾ ਨੂੰ ਮਜ਼ਬੂਤ ਬਣਾਉਣ ਲਈ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਸੂਬਾ ਇਸ ਸਮੇਂ ਅਮਰੀਕਾ ਵੱਲੋਂ ਲਾਏ ਜਾ ਰਹੇ ਟੈਰਿਫ਼ਾਂ ਦਾ ਸਾਹਮਣਾ ਕਰ ਰਿਹਾ ਹੈ, ਜਿਸ ਕਰਕੇ ਘਰੇਲੂ ਖਾਦ ਉਤਪਾਦਨ ਨੂੰ ਉਤਹਾਹਿਤ ਕਰਨਾ ਲਾਜ਼ਮੀ ਹੋ ਗਿਆ ਹੈ।
ਬੀ.ਸੀ. ਸਰਕਾਰ ਦੇ ਨੌਕਰੀ, ਆਰਥਿਕ ਵਿਕਾਸ  ਮੰਤਰਾਲੇ ਅਤੇ ਖੇਤੀਬਾੜੀ ਤੇ ਫੂਡ ਮੰਤਰਾਲੇ ਨੇ ਮਿਲ ਕੇ ਇਹ ਫੰਡ ਜਾਰੀ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਸੂਬੇ ਵਿੱਚ ਫੂਡ ਸੁਰੱਖਿਆ ਵਿੱਚ ਸੁਧਾਰ ਆਵੇਗਾ, ਜਿਸ ਨਾਲ ਲੋਕਾਂ ਨੂੰ ਸਥਾਨਕ ਤੌਰ ‘ਤੇ ਬਣੇ ਹੋਏ ਖਾਧ ਉਤਪਾਦ ਵੱਧ ਮਿਲਣਗੇ।
ਜ਼ਿਕਰਯੋਗ ਹੈ ਕਿ ਸਾਲ 2023-24 ਦੌਰਾਨ ਸਰੀ ਦੀਆਂ ਪ੍ਰਸਿਧ ਕੰਪਨੀਆਂ ਜਿਹਨਾਂ ਵਿਚ  ਏ-ਵਨ ਟਰੱਸ ਨੂੰ 95 ਲੱਖ ਡਾਲਰ ਅਤੇ ਨਾਨਕ ਫੂਡ (ਪੰਜਾਬ ਮਿਲਕ ਫੂਡ) ਨੂੰ ਵਪਾਰ ਵਧਾਉਣ ਲਈ ਸੂਬਾ ਸਰਕਾਰ ਵਲੋਂ 75 ਲੱਖ ਡਾਲਰ ਦੀ ਸਹਾਇਤਾ ਰਾਸ਼ੀ ਦਿੱਤੀ ਗਈ ਅਤੇ ਫੈਡਰਲ ਸਰਕਾਰ ਵਲੋਂ 5 ਮਿਲੀਅਨ ਡਾਲਰ ਦਾ ਫੰਡ ਦਿੱਤਾ ਗਿਆ।

ਸਰਕਾਰੀ ਅੰਕੜਿਆਂ ਅਨੁਸਾਰ ਬੀ.ਸੀ. ਸਰਕਾਰ ਵੱਲੋਂ ਵੱਖ-ਵੱਖ ਕੰਪਨੀਆਂ ਨੂੰ ਦਿੱਤੇ ਗਏ ਫੰਡਾਂ ਦਾ ਵੇਰਵਾ ਇਸ ਪ੍ਰਕਾਰ ਹੈ-

ਕੰਪਨੀਆਂ ਅਤੇ ਦਿੱਤੀ ਗਈ ਵਿੱਤੀ ਰਾਸ਼ੀ

# ਕੰਪਨੀ ਵਿੱਤੀ ਰਾਸ਼ੀ ਸਥਾਨ
1 ਏ-ਵਨ ਟਰੱਸ $9,500,000 (95 ਲੱਖ ਡਾਲਰ) ਸਰੀ
2 ਪੰਜਾਬ ਮਿਲਕ ਫੂਡਜ਼ (ਨਾਨਕ ਪਨੀਰ) $7,500,000 (75 ਲੱਖ ਡਾਲਰ) ਸਰੀ
3 ਫਾਰਮਿੰਗ ਕਰਮਾ ਫਲ ਕੰਪਨੀ $2,000,000 ਕੇਲੋਨਾ
4 ਵਨ ਡਿਗਰੀ ਆਰਗੈਨਿਕ ਫੂਡਜ਼ $2,000,000 ਮਿਸ਼ਨ
5 ਡਾ. ਮਾ’ਸ ਲੈਬੋਰਟਰੀਜ਼ $1,250,000 ਸਰੀ
6 ਪ੍ਰਭੂ ਫੂਡਜ਼ $662,000 ਸਰੀ
7 ਵੈਨ ਵੀ ਇਟ ਮੈਨੂਫੈਕਚਰਿੰਗ $623,000 ਪਿਟ ਮੀਡੋਜ਼
8 ਨੈਰਾ ਐਂਟਰਪ੍ਰਾਈਜ਼ $618,000 ਕਿੰਬਰਲੇ
9 ਨਾਰਥ ਡੈਲਟਾ ਸੀਫੂਡਜ਼ $550,000 ਡੈਲਟਾ
10 ਟ੍ਰਾਫ਼ਾ ਫਾਰਮਾਸੂਟੀਕਲ $500,000 ਡੈਲਟਾ
11 ਕੈਨੇਡੀਅਨ ਕਲਚਰਡ ਡੈਅਰੀ $500,000 ਕਮਬਰਲੈਂਡ
12 ਬਰਾਊਨਜ਼ ਬੇ ਪੈਕਿੰਗ ਕੰਪਨੀ $430,000 ਕੈਮਪਬੈਲ ਰਿਵਰ
13 ਵਿੱਟਾਮਿਨ-ਵਨ ਫਾਰਮੂਲਾਜ਼ $425,000 ਵਿਟੋਰੀਆ
14 ਸੇਂਟ ਜਰਮੈਨ ਬੇਕਰੀ $420,000 ਰਿਚਮੰਡ
15 ਕਿਕਿੰਗ ਹੋਰਸ ਕੌਫੀ $330,000 ਇਨਵਰਮੀਅਰ
16 ਪਿੱਪਿਨ ਪੁਆਇੰਟ $176,610 ਵਿਨਡੈਲ
17 ਰੂਟਸਾਈਡ ਪ੍ਰੋਵਿਜ਼ਨਸ $156,000 ਨੈਨਾਾਈਮੋ
18 ਗੋਲਡ ਰਿਵਰ ਐਕੁਆਫਾਰਮਜ਼ $50,000 ਗੋਲਡ ਰਿਵਰ
19 ਈਟ ਵੈੱਲ ਈਥਨਿਕ ਫੂਡਜ਼ $33,750 ਰਿਚਮੰਡ
20 ਸੋਲ ਬਾਈਟ ਫੂਡ $22,000 ਕੋਕਿਟਲਮ