ਟੋਰਾਂਟੋ (ਬਲਜਿੰਦਰ ਸੇਖਾ ) -ਕੈਨੇਡਾ ਲਈ ਰਾਹਤ ਭਰੀ ਖ਼ਬਰ ਹੈ ਕਿ ਅਮਰੀਕਨ ਸੈਨੇਟ ਨੇ 51-48 ਵੋਟਾਂ ਦੇ ਫਰਕ ਨਾਲ ਕੈਨੇਡਾ ‘ਤੇ ਟੈਰਿਫ ਰੱਦ ਕਰ ਦਿੱਤੇ ਹਨ । ਬੀਤੀ ਰਾਤ ਇਹ ਟੈਰਿਫ ਰੱਦ ਕਰਨ ਦਾ ਪ੍ਰਸਤਾਵ ਵਰਜੀਨੀਆ ਤੋਂ ਡੈਮੋਕ੍ਰੇਟਿਕ ਸੈਨੇਟਰ ਟਿਮ ਕੈਨੀ ਨੇ ਲਿਆਂਦਾ ਸੀ ਜਿਸਦਾ ਕੁੱਝ ਰਿਪਬਲਿਕਨ ਸੈਨੇਟਰਾਂ ਨੇ ਵੀ ਸਮਰਥਨ ਕੀਤਾ ਹੈ। ਉਂਜ ਰਾਸ਼ਟਰਪਤੀ ਟਰੰਪ ਕੋਲ ਤਾਕਤ ਹੈ ਇਸਨੂੰ ਵੀਟੋ ਕਰ ਸਕਦੇ ਹਨ ਪਰ ਇੱਕ ਢੰਗ ਨਾਲ ਉਹਨਾਂ ਉਪਰ ਦਬਾਅ ਬਣਿਆ ਹੈ। ਪਿਛਲੇ ਕੁਝ ਮਹੀਨਿਆਂ ਤੋਂ ਇਹ ਚਰਚਾ ਚੱਲ ਰਹੀ ਸੀ ਕਿ ਟੈਰਿਫ ਦੇ ਨਾਲ ਕੈਨੇਡਾ ਦੀ ਆਰਥਿਕਤਾ ਨੂੰ ਵੱਡਾ ਖੋਰਾ ਲੱਗ ਸੱਕਦਾ ਹੈ ।
ਫਾਈਨੈਸ ਅਡਵਾਈਜਰ ਸੌਰਵ ਰਤਨ ਅਨੁਸਾਰ ਜੇ ਟੈਰਫ ਨਹੀਂ ਲੱਗਦੇ ਤਾਂ ਕੈਨੇਡੀਅਨ ਮਾਰਕਿਟ ਕੁਝ ਹੀ ਹਫਤਿਆਂ ਵਿੱਚ ਦੁਬਾਰਾ ਉੱਠ ਸਕਦੀ ਹੈ ।