ਬਰੈਂਪਟਨ ( ਸੇਖਾ ) ਪੰਜਾਬੀਆਂ ਦੀ ਭਰਵੀਂ ਵੱਸੋਂ ਵਾਲੇ ਸ਼ਹਿਰ ਬਰੈਂਪਟਨ ਵਿੱਚ ਬੀਤੀ ਦੁਪਹਿਰ ਵਾਰਡ 9 ਦੇ ਬਰੈਮਲੀ ਰੋਡ ਅਤੇ ਡਿਊਸਾਈਡ ਡਰਾਈਵ ਵਿਖੇ ਇਕ ਪੰਜਾਬੀ ਨੌਜਵਾਨ ਦੀ ਗੋਲੀਆਂ ਮਾਰਕੇ ਹੱਤਿਆ ਕਰ ਦਿੱਤੀ ਗਈ। ਉਸਦੀ ਪਛਾਣ ਜਗਮੀਤ (ਜੈਕ) ਮੁੰਡੀ ਦੱਸੀ ਗਈ ਹੈ। ਪਿਛਲੇ ਦਿਨਾਂ ਤੋਂ ਬਰੈਂਪਟਨ ਵਿਚ ਲਾਅ ਐਂਡ ਆਰਡਰ ਦੇ ਹਾਲਾਤ ਦਿਨ ਬਦਿਨ ਬੇਹੱਦ ਖ਼ਰਾਬ ਹੁੰਦੇ ਜਾ ਰਹੇ ਹਨ । ਇਸ ਘਟਨਾ ਨਾਲ ਭਾਈਚਾਰੇ ਵਿੱਚ ਸਹਿਮ ਪਾਇਆ ਜਾ ਰਿਹਾ ਹੈ ।ਪੁਲਿਸ ਵੱਲੋਂ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ ।
ਬਰੈਂਪਟਨ ਵਿੱਚ ਪੰਜਾਬੀ ਨੌਜਵਾਨ ਦੀ ਗੋਲੀਆਂ ਮਾਰਕੇ ਹੱਤਿਆ
