ਉਦਘਾਟਨ ਦੀ ਰਸਮ ਕੌਸਲਰ ਰਾਜ ਧਾਲੀਵਾਲ ਤੇ ਗਾਇਕ ਮਨਜੀਤ ਰੂਪੋਵਾਲੀਆ ਨੇ ਨਿਭਾਈ-
ਕੈਲਗਰੀ ( ਦਲਵੀਰ ਜੱਲੋਵਾਲੀਆ)- ਬੀਤੇ ਦਿਨ ਕੈਲਗਰੀ ਦੇ ਰਵਿੰਦਰ ਭੰਗੂ ਅਤੇ ਵਿਸ਼ਾਲ ਬਾਜਵਾ ਵਲੋਂ 2150-151 ਸਕਾਈਵਿਊ ਬੇਅ ਨਾਰਥ ਈਸਟ ਕੈਲਗਰੀ ਵਿਖੇ ਨਵੇਂ ਬਿਜਨੈਸ ਓਲਡ ਸਕੂਲ ਸੈਲੂਨ ਦੀ ਗਰੈਂਡ ਓਪਨਿੰਗ ਬਹੁਤ ਹੀ ਸ਼ਾਨਦਾਰ ਢੰਗ ਨਾਲ ਕੀਤੀ ਗਈ। ਇਸ ਮੌਕੇ ਵਾਰਡ ਨੰਬਰ 5 ਦੇ ਕੌਂਸਲਰ ਰਾਜ ਧਾਲੀਵਾਲ ਨੇ ਰਿਬਨ ਕੱਟਣ ਦੀ ਰਸਮ ਅਦਾ ਕੀਤੀ ਤੇ ਉਹਨਾਂ ਦਾ ਸਾਥ ਦਿੱਤਾ ਗਾਇਕ ਮਨਜੀਤ ਰੂਪੋਵਾਲ ਤੇ ਹੋਰ ਸ਼ਖਸੀਅਤਾਂ ਨੇ।
ਇਸ ਮੌਕੇ ਰਾਜ ਧਾਲੀਵਾਲ ਨੇ ਨਵਾਂ ਕਾਰੋਬਾਰ ਖੋਹਲਣ ਲਈ ਰਵਿੰਦਰ ਭੰਗੂ ਤੇ ਵਿਸ਼ਾਲ ਬਾਜਵਾ ਨੂੰ ਵਧਾਈਆਂ ਦਿੰਦਿਆਂ ਕਿਹਾ ਕਿ ਇਹਨਾਂ ਉਦਮੀ ਨੌਜਵਾਨਾਂ ਦੇ ਉਦਮ ਦਾ ਸਾਡੀ ਆਰਥਿਕਤਾ ਵਿਚ ਯੋਗਦਾਨ ਦੇ ਨਾਲ ਨਵੀਆਂ ਨੌਕਰੀਆਂ ਵੀ ਪੈਦਾ ਹੁੰਦੀਆਂ ਹਨ, ਜੋਕਿ ਬਹੁਤ ਹੀ ਸ਼ਲਾਘਯੋਗ ਹੈ।
ਇਸ ਮੌਕੇ ਵੱਡੀ ਗਿਣਤੀ ਵਿਚ ਪੁੱਜੇ ਮਹਿਮਾਨਾਂ ਵਿਚ ਮਨਿੰਦਰ ਸਿੰਘ ਲੋਅ ਵੋਲਟੇਜ, ਲਾਲੀ ਕੋਰ ਹੋਮ, ਪਵਨ ਧਾਲੀਵਾਲ 8 ਐਂਡ 8 ਮਕੈਨੀਕਲ , ਹਰਮਨ ਟਾਈਲਜ਼, ਅਨਮੋਲ ਰੈਪਿਡ ਸਾਈਨ, ਕਮਲ ਇਲੈਕਟ੍ਰੀਕਲ ਤੇ ਹੋਰ ਕਈ ਹਾਜ਼ਰ ਸਨ ਜਿਹਨਾਂ ਨੇ ਨਵੇਂ ਕਾਰੋਬਾਰ ਲਈ ਭੰਗੂ ਤੇ ਬਾਜਵਾ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਇਸ ਮੌਕੇ ਚਾਹ ਪਾਣੀ ਦੇ ਪ੍ਰਬੰਧ ਤੋਂ ਇਲਾਵਾ ਕੇਕ ਵੀ ਕੱਟਿਆ ਗਿਆ ਜਿਸਦਾ ਸਭ ਮਹਿਮਾਨਾਂ ਨੇ ਆਨੰਦ ਮਾਣਿਆ।