ਵਿਕਟੋਰੀਆ ( ਕਾਹਲੋਂ)-ਬੀਸੀ ਕੰਸਰਵੇਟਿਵ ਪਾਰਟੀ ਦੇ ਆਗੂ ਜੌਹਨ ਰਸਟੈਡ ਨੇ ਕਿਹਾ ਕਿ ਬ੍ਰਿਟਿਸ਼ ਕੋਲੰਬੀਆ ਦਾ ਬਜਟ ਲਗਾਤਾਰ ਘਾਟੇਵੰਦਾ ਹੋਣ ਕਾਰਣ ਐਸ ਐਂਡ ਪੀ ਗਲੋਬਲ ਅਤੇ ਮੂਡੀਜ਼ ਨੇ ਸੂਬੇ ਦੀ ਕਰੈਡਿਟ ਰੇਟਿੰਗ ਘਟਾ ਦਿੱਤੀ ਹੈ। ਇਹ ਡੇਵਿਡ ਏਬੀ ਦੀ ਅਗਵਾਈ ਹੇਠ ਸਰਕਾਰ ਦੇ ਦੀ ਲਗਾਤਾਰ ਪੰਜਵੀਂ ਕਰੈਡਿਟ ਡਾਊਨਗ੍ਰੇਡ ਹੈ। NDP ਸਰਕਾਰ ਦੀ ਲਾਪ੍ਰਵਾਹੀ ਨਾਲ ਖਰਚ ਅਤੇ ਆਰਥਿਕ ਕੁਪ੍ਰਬੰਧ ਦਾ ਨਤੀਜਾ ਹੈ। ਇਸ ਨਾਲ ਸੂਬੇ ਦੇ ਕਰਜ਼ੇ ਦੀ ਲਾਗਤ ਵਧੇਗੀ। ਰਿਪੋਰਟ ਵਿੱਚ ਚੇਤਾਵਨੀ ਦਿੱਤੀ ਗਈ ਕਿ ਜੇ ਸੂਬਾ ਵਿੱਤੀ ਸਥਿਰਤਾ ਲਈ ਆਪਣੀ ਵਚਨਬੱਧਤਾ ਨਹੀਂ ਦਿਖਾਉਂਦਾ ਤਾਂ ਅਗਲੇ ਦੋ ਸਾਲਾਂ ਵਿੱਚ ਰੇਟਿੰਗ ਹੋਰ ਘੱਟ ਸਕਦੀ ਹੈ।
ਰਸਟੈਡ ਨੇ ਕਿਹਾ ਕਿ ਮਜ਼ਬੂਤ ਅਗਵਾਈ ਨਾਲ ਚੁਣੌਤੀਆਂ ਦਾ ਸਾਹਮਣਾ ਕੀਤਾ ਜਾ ਸਕਦਾ ਹੈ, ਪਰ ਇਹ ਸਰਕਾਰ ਸਿਰਫ ਕਰਜ਼ੇ ਵਧਾ ਰਹੀ ਹੈ। 2007 ਤੋਂ 2017 ਤੱਕ ਸੂਬੇ ਨੇ ਸੱਤ ਕਰੈਡਿਟ ਅਪਗ੍ਰੇਡ ਦੇਖੇ, ਪਰ ਹੁਣ NDP ਦੇ ਹੇਠ ਚਾਰ ਡਾਊਨਗ੍ਰੇਡ ਹੋਏ ਹਨ।
ਕੰਸਰਵੇਟਿਵ ਵਿਰੋਧੀ ਧਿਰ ਦੇ ਵਿੱਤ ਆਲੋਚਕ ਅਤੇ ਕੈਮਲੂਪਸ-ਸੈਂਟਰ ਦੇ ਵਿਧਾਇਕ ਪੀਟਰ ਮਿਲੋਬਾਰ ਨੇ ਕਿਹਾ ਕਿ “ਅੱਜ ਬੀ.ਸੀ. ਨੇ ਇੱਕ ਵਾਰ ਫਿਰ ਦੇਖਿਆ ਕਿ ਡੇਵਿਡ ਈਬੀ ਜੌਨ ਹੌਰਗਨ ਨਹੀਂ ਹਨ, ਕਿਉਂਕਿ ਈਬੀ ਨੇ ਬੀ.ਸੀ. ਨੂੰ ਦੋ ਵਾਧੂ ਕ੍ਰੈਡਿਟ ਡਾਊਨਗ੍ਰੇਡ ਦਿੱਤੇ ਹਨ, ਇਸ ਸਰਕਾਰ ਨੇ ਵਿੱਤੀ ਅਨੁਸ਼ਾਸਨ ਬਿਲਕੁਲ ਵੀ ਨਹੀਂ ਦਿਖਾਇਆ ਹੈ, ਜਿਸ ਨਾਲ ਅਸੀਂ ਬੀ.ਸੀ. ਦੇ ਇਤਿਹਾਸਕ $11 ਬਿਲੀਅਨ ਡਾਲਰ ਦੇ ਵਿੱਤੀ ਘਾਟੇ ਵਿੱਚ ਧੱਕੇ ਜਾ ਚੁੱਕੇ ਹਾਂ। ਮੂਡੀਜ਼ ਨੇ ਭਵਿੱਖਬਾਣੀ ਕੀਤੀ ਹੈ ਕਿ ਬੀ.ਸੀ. $14 ਬਿਲੀਅਨ ਦੇ ਵਿੱਤੀ ਘਾਟੇ ਨੂੰ ਪਾਰ ਕਰ ਜਾਵੇਗਾ। ਹੁਣ, ਬੀ.ਸੀ. ਨੂੰ ਦੇਖਣਾ ਪਵੇਗਾ ਕਿ ਪ੍ਰੀਮੀਅਰ ਐਬੀ ਪ੍ਰੀਮੀਅਰ ਵਜੋਂ ਆਪਣੇ ਤੀਜੇ ਸਾਲ ਵਿੱਚ ਸਾਨੂੰ ਪੰਜਵੇਂ ਕ੍ਰੈਡਿਟ ਡਾਊਨਗ੍ਰੇਡ ‘ਤੇ ਕਿਵੇਂ ਲੈ ਕੇ ਜਾਂਦੇ ਹਨ।”