Headlines

ਉਘੇ ਸ਼ਾਇਰ ਕਵਿੰਦਰ ਚਾਂਦ ਦਾ ਸਰਵੋਤਮ ਸਾਹਿਤਕਾਰ ਪੁਰਸਕਾਰ ਨਾਲ ਸਨਮਾਨ

ਕੇਂਦਰੀ ਪੰਜਾਬੀ ਲੇਖਕ ਸਭਾ ਉੱਤਰੀ ਅਮਰੀਕਾ ਦਾ ਸਾਲਾਨਾ ਸਮਾਗਮ ਯਾਦਗਾਰੀ ਹੋ ਨਿਬੜਿਆ-

ਸਰੀ-(ਪਲਵਿੰਦਰ ਸਿੰਘ ਰੰਧਾਵਾ)-ਬੀਤੇ ਦਿਨੀ ਕੇਂਦਰੀ ਪੰਜਾਬੀ ਲੇਖਕ ਸਭਾ ਉੱਤਰੀ ਅਮਰੀਕਾ ਦਾ ਪ੍ਰਭਾਵਸ਼ਾਲੀ ਸਾਲਾਨਾ ਸਮਾਗਮ ਸ਼ਾਹੀ ਕੇਟਰਿੰਗ ਦੇ ਉਪਰਲੇ ਹਾਲ ਵਿੱਚ ਹੋਇਆ ਜਿਸ ਵਿੱਚ ਉੱਘੇ ਸਾਹਿਤਕਾਰ/ਗਜ਼ਲ ਗੋ ਕਵਿੰਦਰ ਚਾਂਦ ਨੂੰ ਸਾਲ 2025 ਦੇ “ਸਰਵੋਤਮ ਸਾਹਿਤਕਾਰ ਪੁਰਸਕਾਰ “ਨਾਲ ਸਨਮਾਨਿਤ ਕੀਤਾ ਗਿਆ। ਪ੍ਰਧਾਨਗੀ ਮੰਡਲ ਵਿੱਚ ਪ੍ਰਿਤਪਾਲ ਗਿੱਲ,ਸਕੱਤਰ ਪਲਵਿੰਦਰ ਸਿੰਘ ਰੰਧਾਵਾ,ਸਾਹਿਤਕਾਰਾ ਜਗਦੀਪ ਨੁਰਾਨੀ ,ਡਾ ਗੁਰਮਿੰਦਰ ਕੋਰ ਸਿੱਧੂ , ਪੰਜਾਬ ਭਵਨ ਦੇ ਸੰਸਥਾਪਕ ਸੁੱਖੀ ਬਾਠ ਅਤੇ ਸਿੱਖ ਵਿਦਵਾਨ ਸਰਦਾਰ ਮੋਤਾ ਸਿੰਘ ਝੀਤਾ ਸ਼ਾਮਿਲ ਹੋਏ । ਸਟੇਜ ਦੀ ਕਾਰਵਾਈ ਸਕੱਤਰ ਪਲਵਿੰਦਰ ਸਿੰਘ ਰੰਧਾਵਾ ਨੇ ਬਾਖੂਬੀ ਨਿਭਾਈ । ਪ੍ਰਧਾਨ ਪ੍ਰਿਤਪਾਲ ਗਿੱਲ ਨੇ ਕੇਂਦਰੀ ਪੰਜਾਬੀ ਲੇਖਕ ਸਭਾ ਉੱਤਰੀ ਅਮਰੀਕਾ ਦੇ ਹੁਣ ਤੱਕ ਦੇ ਸਫਲ ਸਫਰ ਅਤੇ ਦਿੱਤੇ ਜਾ ਚੁੱਕੇ “ਸਰਵੋਤਮ ਸਨਮਾਨਾਂ “ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਅਤੇ ਬੋਰਡ ਮੈਂਬਰਾਂ ਦਾ ਤੁਆਰੁਫ਼ ਕਰਵਾਇਆ ਗਿਆ । ਸਹਾਇਕ ਸਕੱਤਰ ਦਰਸ਼ਨ ਸਿੰਘ ਸੰਘਾ ਨੇ ਸਾਹਿਤਕਾਰ ਦੀ ਚੋਣ ਕਰਨ ਦੀ ਪ੍ਰਕਿਰਿਆ ਬਾਰੇ ਜਾਣਕਾਰੀ ਦਿੱਤੀ ਅਤੇ ਕੁੱਝ ਬੋਲੀਆਂ ਸਾਂਝੀਆਂ ਕੀਤੀਆਂ,ਕਵਿੰਦਰ ਚਾਂਦ ਦੇ ਸਾਹਿਤਕ ਸਫ਼ਰ ਤੇ ਉਹਨਾਂ ਦੀ ਕਵਿਤਾ ਬਾਰੇ ਸਰਦਾਰ ਮੋਤਾ ਸਿੰਘ ਝੀਤਾ ,ਅਮਰੀਕ ਸਿੰਘ ਪਲਾਹੀ ,ਹਰਿੰਦਰ ਕੌਰ ਸੋਹੀ,ਡਾ: ਪ੍ਰਿਥੀਪਲ ਸੋਹੀ ,ਉੱਘੇ ਵਿਦਵਾਨ ਪ੍ਰੋਫੈਸਰ ਕਸ਼ਮੀਰਾ ਸਿੰਘ  ਅਤੇ ਪੰਜਾਬੀ ਭਾਈਚਾਰੇ ਦੀ ਜਾਣੀ ਪਹਿਚਾਣੀ ਸ਼ਖ਼ਸੀਅਤ ਬਲਦੇਵ ਬਾਠ ਨੇ ਆਪਣੇ ਆਪਣੇ ਵਿਚਾਰ ਸਾਂਝੇ ਕੀਤੇ । ਉਪਰੰਤ ਖਚਾ ਖੱਚ ਭਰੇ ਹਾਲ ਵਿੱਚ ਕਵਿੰਦਰ ਚਾਂਦ  ਅਤੇ ਉਹਨਾਂ ਦੀ ਪਤਨੀ ਜਸਪ੍ਰੀਤ ਕੌਰ ਨੂੰ ਸਟੇਜ ਤੋਂ ਸਤਿਕਾਰ ਸਹਿਤ ਸਨਮਾਨਿਤ ਕੀਤਾ ਗਿਆ ਅਤੇ ਉਨ੍ਹਾਂ ਆਪਣੇ ਸਾਹਿਤਕ ਸਫ਼ਰ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ ਅਤੇ ਕੁੱਝ ਸ਼ੇਅਰ ਸਾਂਝੇ ਕੀਤੇ । ਕਵੀ ਦਰਬਾਰ ਦੀ ਸ਼ੁਰੂਆਤ ਕਮਲਜੀਤ ਜੌਹਲ ਦੇ ਗਾਏ ਪ੍ਰਭਾਵਸ਼ਾਲੀ ਗੀਤ ਨਾਲ ਕੀਤੀ ਗਈ,ਉਪ੍ਰੰਤ ਵਿਸ਼ੇਸ਼ ਤੌਰ ਤੇ ਪਹੁੰਚੇ ਸਵਰਗੀ ਉਸਤਾਦ ਲਾਲ ਚੰਦ ਯਮਲਾ ਜੱਟ ਜ ਦੇ ਪੋਤਰੇ ਪ੍ਰਸਿੱਧ ਗਾਇਕ ਵਿਜੇ ਯਮਲਾ ਨੇ ਆਪਣੇ ਦਾਦਾ ਜੀ ਦੇ ਗੀਤ ਗਾ ਕੇ ਮਾਹੌਲ ਨੂੰ ਗੰਭੀਰ ਅਤੇ ਖੁਸ਼ਗਵਾਰ ਬਣਾਇਆ । ਇਹਨਾਂ ਤੋ ਇਲਾਵਾ ਸੁਰਜੀਤ ਸਿੰਘ ਮਾਧੋਪੁਰੀ , ਪਲਵਿੰਦਰ ਸਿੰਘ ਰੰਧਾਵਾ, ਡਾ: ਗੁਰਮਿੰਦਰ ਸਿੱਧੂ, ਜਗਦੀਪ ਕੌਰ ਨੂਰਾਨੀ, ਗੁਰਮੀਤ ਕਾਲਕੱਟ , ਬਲਬੀਰ ਸੰਘਾ,ਹਰਸ਼ਰਨ ਕੋਰ ,ਸੁੱਖ ਗੋਹਲਵੜ ,ਡਾ: ਬਲਦੇਵ ਸਿੰਘ ਖਹਿਰਾ,ਗੁਰਮੀਤ ਸਿੰਘ ਸਿੱਧੂ,ਦਵਿੰਦਰ ਕੌਰ ਜੌਹਲ , ਜਿਲੇ ਸਿੰਘ,ਹਰਜਿੰਦਰ ਸਿੰਘ ਚੀਮਾਂ, ਇੰਦਰਪਾਲ ਸੰਧੂ,ਸ਼ਾਨ ਗਿੱਲ ,ਜਸਬੀਰ ਮਾਨ,ਮਿੰਨੂ ਬਾਵਾ ,ਬਿੰਦੂ ਮਾਠਰੂ, ਡਾ : ਦਵਿੰਦਰ ਕੌਰ, ਚਰਨ ਸਿੰਘ,ਮਾਸਟਰ ਅਮਰੀਕ ਸਿੰਘ ਲ੍ਹੇਲ, ,ਸੁਖਪ੍ਰੀਤ ਬੱਡੋ ,ਮਨਜੀਤ ਮੱਲਾ ਨੇ ਆਪਣੀਆਂ ਆਪਣੀਆਂ ਰਚਨਾਵਾਂ ਨਾਲ ਹਾਜ਼ਰੀ ਲਗਵਾਈ। ਇੰਡੋ ਕਨੇਡੀਅਨ ਅਖਬਾਰ ਤੋਂ ਸਾਬਕਾ ਐਮ ਐਲ ਏ ਦੇਵ ਹੇਅਰ ਉਚੇਚੇ ਤੌਰ ਤੇ ਪਹੁੰਚੇ ਤੇ ਸਭਾ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ । ਇੰਡੋ ਕਨੇਡੀਅਨ ਸੀਨੀਅਰ ਸੈਂਟਰ ਤੋਂ ਅਵਤਾਰ ਸਿੰਘ ਢਿੱਲੋ ਆਪਣੇ ਸਾਥੀਆਂ ਸਮੇਤ ਪਹੁੰਚੇ ।ਪੰਜਾਬੀ ਮੀਡੀਆ ਤੋਂ “ਖੇਡ ਸੰਸਾਰ “ਮੈਗਜ਼ੀਨ ਦੇ ਮੁੱਖ ਸੰਪਾਦਕ ਤੇ ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਫੋਟੋ ਪੱਤਰਕਾਰ ਸੰਤੋਖ ਸਿੰਘ ਮੰਡੇਰ , ਦੇਸ ਪ੍ਰਦੇਸ਼ ਅਖ਼ਬਾਰ ਦੇ ਮੁੱਖ ਸੰਪਾਦਕ ਸੁਖਵਿੰਦਰ ਸਿੰਘ ਚੋਹਲਾ,ਚੜ੍ਹਦੀ ਕਲਾਂ ਟੀ.ਵੀ. ਤੋਂ ਰਵੀ ਸ਼ਰਮਾਂ , ਮੋਹਨ ਬੱਚਰਾ ਅਤੇ ਪੰਜਾਬੀ ਟ੍ਰਿਬਿਊਨ ਤੋਂ ਰਸ਼ਪਾਲ ਸਿੰਘ ਗਿੱਲ ਨੇ ਸਾਰੇ ਸਮਾਗਮ ਦੀ ਕਵਰੇਜ ਕੀਤੀ । ਸਰੋਤਿਆਂ ਵਿੱਚ ਕੇਸਰ ਸਿੰਘ ਕੂਨਰ, ਅੰਤਰ ਪੰਮਾਂ,ਦਰਸ਼ਨ ਸਿੰਘ ਸਿੱਧੂ,ਮਲਕੀਤ ਸਿੰਘ ਸਿੱਧੂ,ਗੁਰਮੁੱਖ ਸਿੰਘ ਮੋਰਿੰਡਾ ,ਪਸਪਿੰਦਰ ਸਿੰਘ ਮੋਰਿੰਡਾ,ਸੀ.ਐਸ.ਮਾਂਗਟ ,ਰਣਜੀਤ ਸਿੰਘ ਬੱਲ,ਜੈ ਦੇਵ ਸ਼ਾਹ,ਕੁਲਦੀਪ ਸਿੰਘ ਜਗਪਾਲ, ਦਵਿੰਦਰ ਬੱਚਰਾ,ਰਾਜਵੀਰ ਕੌਰ, ਹਰਪਿੰਦਰ ਕੌਰ ਗੋਹਲਵੜ ,ਗੁਰਦਰਸ਼ਨ ਸਿੰਘ ਮਠਾੜੂ ,ਉਘੇ ਲੇਖਕ ਦਵਿੰਦਰ ਸਿੰਘ ਮਾਂਗਟ ,ਅਮਰਜੀਤ ਕੌਰ ਮਾਂਗਟ ਆਦਿ ਹਾਜ਼ਰ ਸਨ ।ਸਭਾ ਦੀ ਮਾਈਕ ਤੌਰ ਤੇ ਸਹਾਇਤਾ ਕਰਨ ਵਾਲੇ ਸਰਵ ਸ੍ਰੀ ਸੁੱਖੀ ਬਾਠ, ਬਲਦੇਵ ਸਿੰਘ ਬਾਠ, ਦਵਿੰਦਰ ਕੌਰ ਜੌਹਲ, ਮੋਤਾ ਸਿੰਘ ਝੀਤਾ ਅਤੇ ਗੁਰਮੁੱਖ ਸਿੰਘ ਮੋਰਿੰਡਾ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਗਿਆ ।ਇਸ ਸਮਾਗਮ ਵਿੱਚ ਪੁਸਤਕਾਂ ਦੀ ਪ੍ਰਦਰਸ਼ਨੀ ਲਗਾਈ ਗਈ ਜਿਸ ਤੋਂ ਸਾਹਿਤ ਪ੍ਰੇਮੀਆਂ ਨੇ ਉਤਸਾਹ ਨਾਲ ਪੁਸਤਕਾਂ ਦੀ ਖਰੀਦਦਾਰੀ ਕੀਤੀ ।ਅੰਤ ਵਿੱਚ ਪ੍ਰਧਾਨ ਪ੍ਰਿਤਪਾਲ ਗਿੱਲ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਹਾਜ਼ਰ ਹੋਏ ਲੋਕਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ।

Leave a Reply

Your email address will not be published. Required fields are marked *