Headlines

ਤਰਨਤਾਰਨ ਵਿਖੇ ਭਾਜਪਾ ਆਗੂਆਂ ਨੇ ਫੂਕਿਆ ‘ਆਪ’ ਸਰਕਾਰ ਦਾ ਪੁਤਲਾ

‘ਆਪ’ ਸਰਕਾਰ ਦੇ ਰਾਜ ਅੰਦਰ ਲਾਅ ਐਂਡ ਆਰਡਰ ਦੀ ਸਥਿਤੀ ਬੇਹੱਦ ਨਾਜ਼ੁਕ- ਹਰਜੀਤ ਸਿੰਘ ਸੰਧੂ
ਰਾਕੇਸ਼ ਨਈਅਰ ਚੋਹਲਾ
ਤਰਨਤਾਰਨ,8 ਅਪ੍ਰੈਲ
ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਨੇਤਾ ਸਾਬਕਾ ਕੈਬਨਿਟ ਮੰਤਰੀ ਪੰਜਾਬ ਸ਼੍ਰੀ ਮਨੋਰੰਜਨ ਕਾਲੀਆ ਦੇ ਜਲੰਧਰ ਸਥਿਤ ਨਿਵਾਸ ਸਥਾਨ ‘ਤੇ ਹੋਏ ਗ੍ਰਨੇਡ ਹਮਲੇ ਤੋਂ ਬਾਅਦ ਪੰਜਾਬ ਵਿੱਚ ਭਾਰੀ ਸਹਿਮ ਅਤੇ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਅਤੇ ਪੂਰੇ ਦੇਸ਼ ਦੇ ਕਰੋੜਾਂ ਪਾਰਟੀ ਆਗੂਆਂ ਵਿੱਚ ਰੋਸ ਪਾਇਆ ਜਾ ਰਿਹਾ ਹੈ।ਇਸ ਤਹਿਤ ਭਾਜਪਾ ਦੇ ਤਰਨਤਾਰਨ ਮੁੱਖ ਦਫ਼ਤਰ ਵਿਖੇ ਅੱਜ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਵੱਲੋਂ ਵੱਡੀ ਗਿਣਤੀ ਵਿੱਚ ਪਾਰਟੀ ਆਗੂਆਂ ਨਾਲ ਇਕੱਤਰ ਹੋ ਕੇ ਗ੍ਰਨੇਡ ਹਮਲੇ ਦੀ ਘਿਨੌਣੀ ਸ਼ਰਮਨਾਕ ਘਟਨਾ ਦੀ ਸਖ਼ਤ ਸ਼ਬਦਾਂ ਵਿੱਚ ਆਲੋਚਨਾ ਕੀਤੀ ਅਤੇ ਇਸ ਘਟਨਾ ਦਾ ਜਿੰਮੇਵਾਰ ਆਮ ਆਦਮੀ ਪਾਰਟੀ ਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਦੱਸਿਆ ਅਤੇ ‘ਆਪ’ ਸਰਕਾਰ ਖਿਲਾਫ ਨਾਅਰੇਬਾਜੀ ਕਰਦਿਆਂ ਪੁਤਲਾ ਫੂਕਿਆ ਗਿਆ ਅਤੇ ‘ਆਪ’ ਸਰਕਾਰ ਪਾਸੋਂ ਮੰਗ ਕੀਤੀ ਗਈ ਕਿ ਹਮਲਾ ਕਰਨ ਵਾਲੇ ਦੋਸ਼ੀਆਂ ਨੂੰ ਤੁਰੰਤ ਗ੍ਰਿਫ਼ਤਾਰ ਕਰਕੇ ਸਖ਼ਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ ਅਤੇ ਪੜਤਾਲ ਕੀਤੀ ਜਾਵੇ ਕਿ ਦੋਸ਼ੀ ਕਿਸ ਦੇ ਕਹਿਣ ‘ਤੇ ਅਤੇ ਕਿਹੜੀ ਮਨਸ਼ਾ ਲੈ ਕੇ ਹਮਲਾ ਕਰਨ ਵਾਸਤੇ ਆਏ ਸਨ।ਇਸ ਮੌਕੇ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਸੰਧੂ ਨੇ ਕਿਹਾ ਕਿ ਆਮ ਆਦਮੀ ਪਾਰਟੀ ਸਰਕਾਰ ਦੇ ਰਾਜ ਅੰਦਰ ਪੰਜਾਬ ਵਿੱਚ ਲਾਅ ਐਂਡ ਆਰਡਰ ਦੀ ਸਥਿਤੀ ਬੇਹੱਦ ਨਾਜ਼ੁਕ ਬਣ ਚੁੱਕੀ ਹੈ, ਨਿੱਤ ਦਿਨ ਕਤਲ, ਫਿਰੌਤੀਆਂ, ਗੈਂਗਸਟਰਵਾਦ, ਭ੍ਰਿਸ਼ਟਾਚਾਰ, ਨਸ਼ਿਆਂ ਦੀਆਂ ਖੇਪਾਂ ਅਤੇ ਲੁੱਟ ਖਸੁੱਟ ਵਰਗੇ ਮਾਮਲੇ ਸਾਹਮਣੇ ਆ ਰਹੇ ਹਨ ਪਰ ਝੂਠ ਬੋਲ ਕੇ ਪੰਜਾਬ ਦੀ ਸੱਤਾ ‘ਤੇ ਤਿੰਨ ਸਾਲ ਤੋਂ ਆਈ ਆਮ ਆਦਮੀ ਪਾਰਟੀ ਦੀ ਸਰਕਾਰ ਇਸ ਨੂੰ ਰੋਕਣ ਵਿੱਚ ਬੁਰੀ ਤਰ੍ਹਾਂ ਫੇਲ੍ਹ ਸਾਬਤ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਪੁਲਸ ਪ੍ਰਸ਼ਾਸਨ ਦੇ ਸਾਹਮਣੇ ਹੀ ਗੁੰਡਾ ਅਨਸਰ ਲੋਕਾਂ ਨਾਲ ਵਾਰਦਾਤਾਂ ਕਰਕੇ ਸ਼ਰੇਆਮ ਘੁੰਮਦੇ ਹਨ ਪਰ ‘ਆਪ’ ਸਰਕਾਰ ਦੇ ਨੁਮਾਇੰਦਿਆਂ ਨੂੰ ਪੰਜਾਬ ਦੀ ਖੁਸ਼ਹਾਲੀ ਬਹਾਲ ਰਹਿਣ ਨਾਲ ਕੋਈ ਮਤਲਬ ਨਹੀਂ ਹੈ। ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਸੰਧੂ ਨੇ ਕਿਹਾ ਕਿ ਪੰਜਾਬ ਦੇ ਪੁਲਿਸ ਥਾਣਿਆਂ, ਚੌਂਕੀਆ ਵਿੱਚ ਬੰਬ ਧਮਾਕੇ,ਥਾਣਿਆਂ ਵਿੱਚੋਂ ਚੋਰੀਆਂ ਹੋਣ ਤੋਂ ਸਾਬਤ ਹੁੰਦਾ ਹੈ ਕਿ ਸਰਕਾਰ ਕੁੰਭਕਰਨੀ ਨੀਂਦ ਸੁੱਤੀ ਹੈ ਅਤੇ ਪੁਲਸ ਤੰਤਰ ਪੂਰੀ ਤਰਾਂ ਨਾਲ ਫੇਲ ਹੋ ਚੁੱਕਾ ਹੈ,ਜਿਸ ਕਾਰਨ ਪੰਜਾਬ ਅੰਦਰ ਸਮਾਜ ਵਿਰੋਧੀ ਅਨਸਰਾਂ ਦੇ ਹੌਸਲੇ ਬੁਲੰਦ ਹਨ ਕਿ ਉਨ੍ਹਾਂ ਨੂੰ ਰੋਕਣ ਵਾਲਾ ਕੋਈ ਨਹੀ ਹੈ ਅਤੇ ਨਾ ਹੀ ਕਿਸੇ ਦੀ ਜੁਅਰਤ ਹੈ।ਉਨ੍ਹਾਂ ਕਿਹਾ ਕਿ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਹੈ ਪਹਿਲਾਂ ਵੀ ਜਿੰਨ੍ਹਾਂ ਲੋਕਾਂ ਨੇ ਇਸ ਧਰਤੀ ਤੇ ਗੰਦੀ ਰਾਜਨੀਤੀ ਕੀਤੀ ਹੈ ਉਨ੍ਹਾਂ ਦਾ ਨਤੀਜਾ ਉਨ੍ਹਾਂ ਲੋਕਾਂ ਦੇ ਸਾਹਮਣੇ ਹੈ ਇਸ ਲਈ ‘ਆਪ’ ਸਰਕਾਰ ਨੂੰ ਵੋਟਾਂ ਤੋਂ ਪਹਿਲਾਂ ਕੀਤੇ ਵਾਅਦਿਆਂ ਨੂੰ ਪੂਰਾ ਕਰਨ ਚਾਹੀਦਾ ਹੈ ਅਤੇ ਸ਼ਹੀਦੇ ਆਜਮ ਸਰਦਾਰ ਭਗਤ ਸਿੰਘ ਦੀ ਧਰਤੀ ਤੋਂ ਸਹੁੰ ਖਾ ਕੇ ਪੰਜਾਬ ਦੀ ਖੁਸ਼ਹਾਲੀ ਨੂੰ ਬਹਾਲ ਰੱਖਣ ਦੇ ਕੀਤੇ ਦਾਅਵੇ ਨੂੰ ਯਾਦ ਕਰਦਿਆਂ ਬੁਰੀ ਤਰ੍ਹਾਂ ਵਿਗੜੇ ਹਲਾਤਾਂ ਨੂੰ ਸੁਧਾਰ ਕੇ ਆਪਣੀ ਜ਼ਿੰਮੇਵਾਰੀ ਨੂੰ ਪੂਰਾ ਕਰਨਾ ਚਾਹੀਦਾ ਹੈ। ਇਸ ਮੌਕੇ ਤੇ ਜਿਲਾ ਮਹਾਂ ਮੰਤਰੀ ਹਰਪ੍ਰੀਤ ਸਿੰਘ ਸਿੰਦਬਾਦ,ਮਹਾਂ ਮੰਤਰੀ ਸੁਰਜੀਤ ਸਿੰਘ ਸਾਗਰ,ਮਹਾਂ ਮੰਤਰੀ ਸ਼ਿਵ ਕੁਮਾਰ ਸੋਨੀ,ਮੀਤ ਪ੍ਰਧਾਨ ਜਸਕਰਨ ਸਿੰਘ,  ਮੀਤ ਪ੍ਰਧਾਨ ਸਤਨਾਮ ਸਿੰਘ ਭੁੱਲਰ,ਮੀਤ ਪ੍ਰਧਾਨ ਰਿਤੇਸ਼ ਚੋਪੜਾ,ਯੁਵਾ ਮੋਰਚਾ ਪ੍ਰਧਾਨ ਦਿਨੇਸ਼ ਜੋਸ਼ੀ,ਐਸਸੀ ਮੋਰਚਾ ਪ੍ਰਧਾਨ ਅਵਤਾਰ ਸਿੰਘ ਬੰਟੀ,ਕਿਸਾਨ ਮੋਰਚਾ ਪ੍ਰਧਾਨ ਡਾ.ਅਵਤਾਰ ਸਿੰਘ ਵੇਈਂਪੂਈ,ਤਰਨਤਾਰਨ ਸਰਕਲ ਸ਼ਹਿਰੀ ਪ੍ਰਧਾਨ ਪਵਨ ਕੁੰਦਰਾ,ਕਿਸਾਨ ਮੋਰਚਾ ਸੂਬਾ ਆਗੂ ਸਿਤਾਰਾ ਸਿੰਘ,ਪ੍ਰਦੇਸ਼ ਕਾਰਜਕਾਰਨੀ ਮੈਂਬਰ ਬਲਵਿੰਦਰ ਸਿੰਘ ਰੈਸ਼ੀਆਣਾ,ਜਿਲਾ ਸਕੱਤਰ ਸਵਿੰਦਰ ਸਿੰਘ ਪੰਨੂ,ਐਸਸੀ ਮੋਰਚਾ ਜਨਰਲ ਸਕੱਤਰ ਹਰਜੀਤ ਸਿੰਘ ਕੰਗ,ਯੁਵਾ ਮੋਰਚਾ ਜਨਰਲ ਸਕੱਤਰ ਅਮਨ ਅਰੋੜਾ,ਵਪਾਰ ਸੈਲ ਕਨਵੀਨਰ ਮੇਜਰ ਸਿੰਘ ਗਿੱਲ, ਸਰਕਲ ਪ੍ਰਧਾਨ ਭੋਲਾ ਸਿੰਘ ਰਾਣਾ, ਸਰਕਲ ਪ੍ਰਧਾਨ ਮੇਹਰ ਸਿੰਘ ਬਾਣੀਆ,ਸਰਕਲ ਪ੍ਰਧਾਨ ਪਵਨ ਦੇਵਗਨ,ਸਰਕਲ ਪ੍ਰਧਾਨ ਕੁਲਦੀਪ ਸਿੰਘ ਮੱਲਮੋਹਰੀ,ਸਰਕਲ ਪ੍ਰਧਾਨ ਗੌਰਵ ਸਰਹਾਲੀ,ਸਰਕਲ ਪ੍ਰਧਾਨ ਡਾ.ਦਵਿੰਦਰ ਕੁਮਾਰ,ਸਰਕਲ ਪ੍ਰਧਾਨ ਕਾਰਜ ਸਿੰਘ ਸ਼ਾਹ,ਸਰਕਲ ਪ੍ਰਧਾਨ ਜਸਬੀਰ ਸਿੰਘ, ਅਸੀਸ ਚੀਮਾ,ਕੈਪਟਨ ਪੂਰਨ ਸਿੰਘ, ਕਿਰਪਾਲ ਸਿੰਘ ਸੋਨੀ,ਪਰਮਜੀਤ ਸਿੰਘ, ਮਨੀ ਸਿੰਘ,ਗੁਰਚਰਨ ਦਾਸ, ਦੀਪਕ ਕੁਮਾਰ ਕੈਰੋਂ, ਰਾਮੇਸ਼ ਕੁਮਾਰ ਗੋਕਲਪੁਰ, ਰਾਮੇਸ਼ ਕੁਮਾਰ ਮੁਰਾਦਪੁਰ,ਜੱਬਰ ਸਿੰਘ, ਨਿਸ਼ਾਨ ਸਿੰਘ ਗਿਆਨ ਢਾਬੇ ਵਾਲੇ, ਜਸਵਿੰਦਰ ਸਿੰਘ,ਕਾਬਲ ਸਿੰਘ ਸੇਖਚੱਕ, ਬਲਵਿੰਦਰ ਸਿੰਘ ਸੰਘਾ,ਜਥੇਦਾਰ ਬਲਵੰਤ ਸਿੰਘ ਅਲਾਦੀਨਪੁਰ, ਬਚਿੱਤਰ ਸਿੰਘ ਅਲਾਵਲਪੁਰ, ਜੋਬਨਰੂਪ ਸਿੰਘ ਲਾਲੀ, ਪਰਮਜੀਤ ਸਿੰਘ ਮਾਨ,ਰਾਜ ਕੁਮਾਰ ਚੋਪੜਾ ਤੋਂ ਇਲਾਵਾ ਜ਼ਿਲ੍ਹਾ ਤਰਨਤਾਰਨ ਦੇ ਸੈਂਕੜੇ ਆਗੂ ਅਤੇ ਵਰਕਰ ਸਾਹਿਬਾਨ ਵੀ ਮੌਜੂਦ ਸਨ।
ਕੈਪਸ਼ਨ- ਗਰਨੇਡ ਹਮਲੇ ਖਿਲਾਫ ਭਾਜਪਾ ਦਫ਼ਤਰ ਤਰਨਤਾਰਨ ਵਿਖੇ ‘ਆਪ’ ਸਰਕਾਰ ਦਾ ਪੁਤਲਾ ਫੂਕਦੇ ਹੋਏ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਸੰਧੂ ਅਤੇ ਮੌਜੂਦ ਵੱਡੀ ਗਿਣਤੀ ਵਿੱਚ ਭਾਜਪਾ ਆਗੂ।(ਫੋਟੋ:ਨਈਅਰ ਪੱਤਰਕਾਰ,ਚੋਹਲਾ ਸਾਹਿਬ )

Leave a Reply

Your email address will not be published. Required fields are marked *