ਸਰੀ ( ਪ੍ਰਭਜੋਤ ਕਾਹਲੋਂ)- – ਸਰੀ ਸਿਟੀ ਕੌਂਸਲ ਨੇ ਸਟਾਫ ਨੂੰ 6718 -140A ਸਟਰੀਟ ਅਤੇ 9040 -ਸਕਾਈ ਪੈਲਸ, ਦੋ ਪ੍ਰਾਪਰਟੀਆਂ ਦੇ ਸਿਰਲੇਖ ‘ਤੇ ਨੋਟਿਸ ਦਾਇਰ ਕਰਨ ਦਾ ਨਿਰਦੇਸ਼ ਦਿੱਤੇ ਹਨ, ਜਿੱਥੇ ਘਰ ਮਾਲਕਾਂ ਨੇ ਬਿਨਾਂ ਪਰਮਿਟ ਅਤੇ ਸਿਟੀ ਦੇ ਬਿਲਡਿੰਗ ਬਾਈਲਾਅ ਦੀ ਉਲੰਘਣਾ ਕਰਦੇ ਹੋਏ ਗੈਰ-ਕਾਨੂੰਨੀ ਤੌਰ ‘ਤੇ ਇਮਾਰਤਾਂ ਦਾ ਨਿਰਮਾਣ ਅਤੇ ਕਬਜ਼ਾ ਕੀਤਾ ਹੈ।
ਮੇਅਰ ਬਰੈਂਡਾ ਲੌਕ ਨੇ ਕਿਹਾ,” ਸਰੀ ਕੌਂਸਲ ਵੱਲੋਂ ਲਿਆ ਗਿਆ ਤਾਜ਼ਾ ਫੈਸਲਾ ਗੈਰ-ਕਾਨੂੰਨੀ ਉਸਾਰੀ ਨੂੰ ਰੋਕਣ ਲਈ ਸਾਡੀ ਵਚਨਬੱਧਤਾ ਨੂੰ ਪੱਕਾ ਕਰਦੇ ਹਨ, ਜੋ ਸਾਡੀ ਕਮਿਉਨਟੀ ਦੀ ਸੁਰੱਖਿਆ ਨੂੰ ਖ਼ਤਰੇ ਵਿੱਚ ਪਾ ਸਕਦੇ ਸਨ”। “ਇਨ੍ਹਾਂ ਸੰਪਤੀਆਂ ਖਿਲਾਫ਼ ਕਾਰਵਾਈ ਕਰਕੇ, ਅਸੀਂ ਨਾ ਸਿਰਫ਼ ਆਪਣੇ ਸ਼ਹਿਰ ਦੀ ਸਾਖ਼ ਸੁਧਾਰ ਰਹੇ ਹਾਂ , ਪਰ ਨਾਲ ਹੀ ਸਾਡੇ ਰਹਾਇਸ਼ੀਆਂ ਦੀ ਭਲਾਈ ਨੂੰ ਵੀ ਯਕੀਨੀ ਬਣਾਉਂਦੇ ਹਾਂ। ਇਹਨਾਂ ਉਲੰਘਣਾਵਾਂ ਨੂੰ ਹੱਲ ਕਰਨ ਲਈ, ਮੈਂ ਸਾਡੀ ਇਲ-ਲੀਗਲ ਕੌਂਸਟ੍ਰਕਸ਼ਨ ਇਨਫੋਰਸਮੈਂਟ ਟੀਮ ਦੇ ਅਣਥੱਕ ਯਤਨਾਂ ਦਾ ਧੰਨਵਾਦ ਕਰਨਾ ਚਾਹੁੰਦੀ ਹਾਂ, ਜੋ ਉਨ੍ਹਾਂ ਲੋਕਾਂ ਨੂੰ ਜ਼ਿੰਮੇਵਾਰ ਠਹਿਰਾਉਣ ਲਈ ਸਖ਼ਤ ਮਿਹਨਤ ਕਰ ਰਹੇ ਹਨ, ਜੋ ਲੋੜੀਂਦੇ ਪਰਮਿਟ ਅਤੇ ਸੁਰੱਖਿਆ ਨਿਯਮਾਂ ਨੂੰ ਨਜ਼ਰਅੰਦਾਜ਼ ਕਰਨ ਦੀ ਕੋਸ਼ਿਸ਼ ਕਰਦੇ ਹਨ।”
ਟਾਈਟਲ ‘ਤੇ ਇਹ ਨੋਟਿਸ 31 ਮਾਰਚ, 2025 ਨੂੰ ਹੋਈ ਇੱਕ ਵਿਸ਼ੇਸ਼ ਕੌਂਸਲ ਦੀ ਮੀਟਿੰਗ ਦਾ ਨਤੀਜਾ ਹੈ, ਜਿੱਥੇ ਸਰੀ ਸਿਟੀ ਕਾਉਂਸਿਲ ਨੇ ਬਹੁਮੱਤ ਨਾਲ ਜਾਇਦਾਦ ਦੇ ਟਾਈਟਲ ‘ਤੇ ਨੋਟਿਸ ਦਾਇਰ ਕਰਨ ਦਾ ਫੈਸਲਾ ਲਿਆ ਹੈ । ਇਹ ਨੋਟਿਸ ਸੰਭਾਵੀ ਖਰੀਦਦਾਰਾਂ, ਕਰਜ਼ਾ ਦੇਣ ਵਾਲੀਆਂ ਵਿੱਤੀ ਸੰਸਥਾਵਾਂ ਅਤੇ ਬੀਮਾਕਰਤਾਵਾਂ ਨੂੰ ਗੈਰ-ਕਾਨੂੰਨੀ ਉਸਾਰੀ ਅਤੇ ਸੰਪਤੀ ਨਾਲ ਜੁੜੇ ਸੰਭਾਵੀ ਖ਼ਤਰਿਆਂ ਬਾਰੇ ਸੁਚੇਤ ਕਰੇਗਾ।
ਜੁਲਾਈ 2024 ਤੋਂ, ਹੁਣ ਤੱਕ ਕੌਂਸਲ ਵਲੋਂ ਚਾਰ ਵਿਸ਼ੇਸ਼ ਮੀਟਿੰਗਾਂ ਕਰ, 6 ਵੱਖ-ਵੱਖ ਪ੍ਰੋਪਰਟੀਆਂ ਦੇ ਟਾਈਟਲ ਤੇ ਨੋਟਿਸ ਦਾਇਰ ਕੀਤੇ ਹਨ , ਜਿਸਨੇ 11 ਘਰ ਮਾਲਕਾਂ ਨੂੰ ਪ੍ਰਭਾਵਿਤ ਕੀਤਾ ਹੈ।
ਕਮਿਊਨਿਟੀ ਚਾਰਟਰ ਦੇ ਸੈਕਸ਼ਨ 57 ਦੇ ਅਧੀਨ ਟਾਈਟਲ ‘ਤੇ ਨੋਟਿਸ, ਇਕ ਸ਼ਹਿਰ ਦੁਆਰਾ ਸੰਭਾਵੀ ਖਰੀਦਦਾਰਾਂ ਸਮੇਤ, ਕਿਸੇ ਜਾਇਦਾਦ ‘ਤੇ ਅਣਅਧਿਕਾਰਤ ਉਸਾਰੀ ਬਾਰੇ ਲੋਕਾਂ ਨੂੰ ਸੂਚਿਤ ਕਰਨ ਲਈ ਵਰਤਿਆ ਜਾਣ ਵਾਲਾ ਕਾਨੂੰਨੀ ਉਪਾਅ ਹੈ, ਜੋ ਜ਼ਰੂਰੀ ਬਿਲਡਿੰਗ ਪਰਮਿਟਾਂ ਜਾਂ ਜਾਂਚ-ਪੜਤਾਲ ਤੋਂ ਬਿਨਾਂ ਬਣਾਏ ਗਏ ਸਨ। ਇਹ ਕਈ ਉਦੇਸ਼ਾਂ ਦੀ ਪੂਰਤੀ ਕਰਦਾ ਹੈ, ਜਿਸ ਵਿੱਚ ਸ਼ਾਮਲ ਹਨ:
- ਬਾਈਲਾਅ ਪਾਲਣਾ ਨੂੰ ਉਤਸ਼ਾਹਿਤ ਕਰਨਾ: ਇਹ ਮਾਲਕਾਂ ਨੂੰ ਆਪਣੀ ਜਾਇਦਾਦ ਨੂੰ ਸਿਟੀ ਦੇ ਬਿਲਡਿੰਗ ਬਾਈਲਾਅ ਦੀ ਪਾਲਣਾ ਕਰਨ ਲਈ ਉਤਸ਼ਾਹਿਤ ਕਰਦਾ ਹੈ, ਇਹ ਯਕੀਨੀ ਬਣਾਉਣ ਲਈ ਕਿ ਘਰ ਘੱਟੋ-ਘੱਟ ਸਿਹਤ ਅਤੇ ਸੁਰੱਖਿਆ ਦੇ ਮਿਆਰ ਅਨੁਸਾਰ ਬਣਾਏ ਗਏ ਹਨ। ਕਾਨੂੰਨ ਮੁਤਾਬਕ ਪਾਲਣਾ ਪ੍ਰਾਪਤ ਹੋਣ ‘ਤੇ ਨੋਟਿਸ ਜਾਇਦਾਦ ਤੋਂ ਹਟਾ ਦਿੱਤਾ ਜਾਵੇਗਾ।
- ਪਾਰਦਰਸ਼ਤਾ ਅਤੇ ਜਾਗਰੂਕਤਾ: ਇਹ ਅਣਅਧਿਕਾਰਤ ਉਸਾਰੀ, ਸੰਭਾਵੀ ਖਰੀਦਦਾਰਾਂ ਦੀ ਸੁਰੱਖਿਆ ਅਤੇ ਜਨਤਾ ਨੂੰ ਸੂਚਿਤ ਕਰਨ ਬਾਰੇ ਚੇਤਾਵਨੀ ਵਜੋਂ ਕੰਮ ਕਰਦਾ ਹੈ।
- ਲਾਗੂ ਕਰਨਾ ਅਤੇ ਜਵਾਬਦੇਹ ਬਣਾਉਣਾ: ਇਹ ਗੈਰ-ਕਾਨੂੰਨੀ ਉਸਾਰੀ ਗਤੀਵਿਧੀਆਂ ਲਈ ਜਾਇਦਾਦ ਮਾਲਕਾਂ ਨੂੰ ਜਵਾਬਦੇਹ ਬਣਾ ਕੇ ਇਸਦੇ ਬਿਲਡਿੰਗ ਉਪ-ਨਿਯਮਾਂ ਨੂੰ ਲਾਗੂ ਕਰਨ ਲਈ, ਸਿਟੀ ਦੀ ਵਚਨਬੱਧਤਾ ‘ਤੇ ਜ਼ੋਰ ਦਿੰਦਾ ਹੈ।
ਸਿਟੀ ਆਫ਼ ਸਰੀ ਨੇ ਗੈਰ-ਕਾਨੂੰਨੀ ਉਸਾਰੀ ਨਾਲ ਨਜਿੱਠਣ ਲਈ 2022 ਵਿੱਚ ਟੀਮ ਗਠਿਤ ਕੀਤੀ ਸੀ, ਤਾਂ ਜੋ ਸਿਟੀ ਦੇ ਬਾਈਲਾਅ ਨੂੰ ਲਾਗੂ ਕਰਨ ਅਤੇ ਰਿਹਾਇਸ਼ੀ ਉਸਾਰੀ ਜੋ ਬਿਨਾਂ ਪਰਮਿਟ, ਨਿਰੀਖਣ, ਜਾਂ ਸੁਰੱਖਿਆ ਮਾਪਦੰਡਾਂ ਦੇ ਕੀਤੀ ਜਾ ਰਹੀ ਹੈ, ਨੂੰ ਰੋਕਿਆ ਜਾ ਸਕੇ। ਸਿਟੀ ਨੇ ਗੈਰ-ਕਾਨੂੰਨੀ ਬਿਲਡਿੰਗ ਗਤੀਵਿਧੀਆਂ ਲਈ ਜੁਰਮਾਨੇ ਵੀ ਵਧਾ ਦਿੱਤੇ ਹਨ ਅਤੇ ਅਦਾਲਤੀ ਕਾਰਵਾਈ ਰਾਹੀਂ ਲਾਗੂ ਕਰਨ ਦੀ ਕੋਸ਼ਿਸ ਕੀਤੀ ਜਾ ਰਹੀ ਹੈ।
ਜੇ ਤੁਹਾਨੂੰ ਕਿਸੇ ਪ੍ਰੋਪਰਟੀ ਤੇ ਸ਼ੱਕ ਹੈ ਕਿ ਬਿਨਾਂ ਪਰਮਿਟ ਦੇ ਉਸਾਰੀ ਕੀਤੀ ਗਈ ਹੈ, ਬਾਰੇ ਸ਼ਿਕਾਇਤ bylawcomplaint@surrey.ca ‘ਤੇ ਈਮੇਲ ਕਰਕੇ ਜਾਂ 604-591-4370 ‘ਤੇ ਕਾਲ ਕਰਕੇ ਕਰੋ। ਤੁਸੀਂ ਸ਼ਿਕਾਇਤ ਔਨਲਾਈਨ ਇਸ ਲਿੰਕ ਤੇ ਜਾ ਕੇ ਵੀ ਕਰ ਸਕਦੇ ਹੋ।