Headlines

ਲਿਬਰਲ ਆਗੂ ਕਾਰਨੀ ਵਲੋਂ ਰਿਚਮੰਡ ਵਿਚ ਭਾਰੀ ਚੋਣ ਰੈਲੀ

ਰਿਚਮੰਡ ( ਦੇ ਪ੍ਰ ਬਿ)-ਲਿਬਰਲ ਪਾਰਟੀ ਆਫ ਕੈਨੇਡਾ ਦੇ ਆਗੂ ਮਾਰਕ ਕਾਰਨੀ ਦੀ ਰਿਚਮੰਡ ਰੈਲੀ ਦੌਰਾਨ ਸਮਰਥਕਾਂ ਤੇ  ਵੋਟਰਾਂ ਦਾ ਭਾਰੀ ਇਕੱਠ ਹੋਇਆ। ਬੀਤੀ 7 ਅਪ੍ਰੈਲ ਨੂੰ ਇਹ ਉਹਨਾਂ ਦੀ ਬੀਸੀ ਵਿਚ ਦੂਸਰੀ ਚੋਣ ਰੈਲੀ ਸੀ।

ਮਿਸਟਰੀ ਕਾਰਨੀ ਦੇ ਮੰਚ ਤੇ ਆਉਣ ਤੋਂਂ ਪਹਿਲਾਂ ਉਹਨਾਂ ਦੀ ਪਤਨੀ, ਡਾਇਨਾ ਫੌਕਸ ਨੇ ਵੀ ਰੈਲੀ ਨੂੰ ਸੰਬੋਧਨ ਕੀਤਾ ਤੇ  ਆਪਣੇ ਪਤੀ ਦੀ ਜਾਣ-ਪਛਾਣ ਕਰਵਾਈ।
ਫੌਕਸ ਨੇ ਕਾਰਨੀ ਨਾਲ ਆਪਣੇ ਵਿਆਹ ਤੋਂ ਪਹਿਲਾਂ ਦੀ ਮੁਲਾਕਾਤ ਬਾਰੇ ਦੱਸਿਆ ਤੇ ਉਸਦੀ ਸ਼ਖਸੀਅਤ ਬਾਰੇ ਚਰਚਾ ਕਰਦਿਆਂ ਕਿਹਾ ਕਿ ਕਿਵੇਂ ਉਹ ਇੰਗਲੈਂਡ ਤੋਂ ਕੈਨੇਡਾ ਵਾਪਸ ਆਉਣ ਅਤੇ ਆਪਣੇ ਆਪ ਨੂੰ ਜਨਤਕ ਸੇਵਾ ਲਈ ਸਮਰਪਿਤ ਕਰਨਾ ਚਾਹੁੰਦਾ ਹੈ।  ਉਸਨੇ ਕਿਹਾ  ਉਹ ਇੱਕ ਅਸਾਧਾਰਨ ਦ੍ਰਿੜ ਵਿਸ਼ਵਾਸ ਦੇ ਨਾਲ-ਨਾਲ ਇਮਾਨਦਾਰੀ, ਕਦਰਾਂ-ਕੀਮਤਾਂ ਅਤੇ “ਇਸ ਦੇਸ਼ ਦੀ ਸੇਵਾ ਵਿੱਚ ਡੂੰਘਾ ਵਿਸ਼ਵਾਸ” ਵਾਲਾ ਵਿਅਕਤੀ ਹੈ।
ਇਸ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਕਾਰਨੀ ਨੇ ਕਿਹਾ ਕਿ 28 ਅਪ੍ਰੈਲ ਕੈਨੇਡੀਅਨਾਂ ਲਈ ਬਹੁਤ ਮਹੱਤਵਪੂਰਣ ਦਿਨ ਹੈ। ਇਸ ਮੌਕੇ ਉਹਨਾਂ ਟਰੰਪ ਟੈਰਿਫ ਦਾ ਜ਼ਿਕਰ ਕਰਦਿਆਂ ਕਿਹਾ ਕਿ  ਪਿਛਲੇ ਹਫਤੇ, ਇਕ ਵਾਰ ਫਿਰ ਡੋਨਾਲਡ ਟਰੰਪ ਨੇ ਵੱਡੇ ਪੱਧਰ ‘ਤੇ ਟੈਰਿਫ ਲਗਾਇਆ ਹੈ ਪਰ ਇਸ ਵਾਰ ਉਸਨੇ ਕੈਨੇਡਾ ਨੂੰ ਛੱਡ ਦਿੱਤਾ।
ਕਾਰਨੀ ਨੇ ਟੈਰਿਫਾਂ ਦੇ ਤਿੰਨ ਸੈੱਟਾਂ ਦਾ ਵੇਰਵਾ ਦਿੱਤਾ ਅਤੇ ਕਿਹਾ ਕਿ ਹੁਣ ਅਮਰੀਕਾ ਕੈਨੇਡੀਅਨ ਸਾਫਟਵੁੱਡ ਲੰਬਰ ‘ਤੇ ਹੋਰ ਟੈਰਿਫਾਂ ਦੀ ਧਮਕੀ ਦੇ ਰਿਹਾ ਹੈ।
“ਇਹ ਇੱਕ ਦੁਖਾਂਤ ਹੈ, ਪਰ ਇਹ ਇੱਕ ਨਵੀਂ ਹਕੀਕਤ ਹੈ ਜਿਸਦਾ ਅਸੀਂ ਜਵਾਬ ਦੇ ਰਹੇ ਹਾਂ। ਉਹਨਾਂ ਅਮਰੀਕਾ ਤੋਂ ਦੂਰ ਵਿਭਿੰਨਤਾ” ਦੀਆਂ ਲਿਬਰਲਾਂ ਦੀਆਂ ਯੋਜਨਾਵਾਂ ਨੂੰ ਉਜਾਗਰ ਕੀਤਾ।
ਇਸ ਮੌਕੇ ਉਹਨਾਂ ਮਜ਼ਬੂਤ ਕੈੇਨੇਡਾ ਲਈ ਲਿਬਰਲ ਦਾ ਸਾਥ ਦੇਣ ਦਾ ਸੱਦਾ ਦਿੱਤਾ। ਇਸ ਮੌਕੇ ਵੱਖ ਵੱਖ ਚੋਣ ਹਲਕਿਆਂ ਤੋਂ ਲਿਬਰਲ ਉਮੀਦਵਾਰ ਜਿਹਨਾਂ ਵਿਚ ਸੁਖ ਧਾਲੀਵਾਲ, ਰਣਦੀਪ ਸਿੰਘ ਸਰਾਏ, ਗੁਰਬਖਸ਼ ਸਿੰਘ ਸੈਣੀ, ਪਰਮ ਬੈਂਸ, ਕਾਇਲੇ ਲੈਚਫੋਰਡ ਤੇ ਵੱਡੀ ਗਿਣਤੀ ਵਿਚ ਸਮਰਥਕ ਹਾਜ਼ਰ ਸਨ ਜਿਹਨਾਂ ਨੇ ਕਾਰਨੀ ਦੀ ਅਗਵਾਈ ਵਿਚ ਨਵੀਂ ਸਰਕਾਰ ਬਣਾਉਣ ਲਈ ਹੁੰਗਾਰਾ ਭਰਿਆ।

ਰੈਲੀ ਦੇ  ਸ਼ੁਰੂ ਹੋਣ ਤੋਂ ਪਹਿਲਾਂ ਬਾਹਰ ਕੁਝ ਲੋਕ ਕੋਵਿਡ-ਵਿਰੋਧੀ, ਐਂਟੀ-ਸੋਗੀ  ਅਤੇ ਫੱਕ ਟਰੂਡੋ ਦੇ ਬੈਨਰ ਫੜੀ ਵੀ ਖੜੇ ਸਨ ਤੇ ਆਪਣਾ ਵਿਰੋਧ ਪ੍ਰਦਰਸ਼ਨ ਕਰ ਰਹੇ ਸਨ।

Leave a Reply

Your email address will not be published. Required fields are marked *