ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਚੋਹਲਾ ਸਾਹਿਬ ਵਿਖੇ ਕਾਮਰਸ ਬਲਾਕ ਦਾ ਕੀਤਾ ਉਦਘਾਟਨ –
ਨਈਅਰ
ਚੋਹਲਾ ਸਾਹਿਬ/ਤਰਨਤਾਰਨ,10 ਅਪ੍ਰੈਲ -ਪੰਜਾਬ ਦੀ ਆਮ ਆਦਮੀ ਦੀ ਸਰਕਾਰ ਵਲੋਂ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਵਿੱਚ ਸਿੱਖਿਆ ਕ੍ਰਾਂਤੀ ਦੇ ਨਾਂ ਹੇਠ ਸ਼ੁਰੂ ਕੀਤੀ ਮੁਹਿੰਮ ਤਹਿਤ ਸਥਾਨਕ ਸਰਕਾਰੀ ਕੰਨਿਆ ਸੀਨੀਅਰ ਸਕੈਂਡਰੀ ਸਕੂਲ ਚੋਹਲਾ ਸਾਹਿਬ ਵਿਖੇ ਹਲਕਾ ਖਡੂਰ ਸਾਹਿਬ ਦੇ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਵਲੋਂ ਪਿਛਲੇ ਸਮੇਂ ਵਿੱਚ ਤਿਆਰ ਹੋਏ ਕਾਮਰਸ ਬਲਾਕ ਦਾ ਉਦਘਾਟਨ ਆਪਣੇ ਕਰ ਕਮਲਾਂ ਨਾਲ ਕੀਤਾ ਗਿਆ।ਇਸ ਉਪਰੰਤ ਸਕੂਲ ਵਿੱਚ ਇਕ ਪ੍ਰਭਾਵਸ਼ਾਲੀ ਪ੍ਰੋਗਰਾਮ ਦੌਰਾਨ ਵਿਦਿਆਰਥੀਆਂ ਤੇ ਮਾਪਿਆਂ ਨੂੰ ਸੰਬੋਧਨ ਹੁੰਦਿਆਂ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਨੇ ਕਿਹਾ ਕਿਹਾ ਸਾਡੀ ਸਰਕਾਰ ਦਾ ਮਕਸਦ ਵਿਦਿਆਰਥੀਆਂ ਦਾ ਸਰਵਪੱਖੀ ਵਿਕਾਸ ਕਰਨਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਸਰਕਾਰੀ ਸਕੂਲਾਂ ਵਿੱਚ ਪੜ੍ਹਾਈ ਦੇ ਨਾਲ-ਨਾਲ ਹਰ ਤਰਾਂ ਦੀਆਂ ਸੁਵਿਧਾਵਾਂ ਪ੍ਰਦਾਨ ਕਰਨ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਸਕੂਲ ਵਿੱਚ 19 ਲੱਖ ਰੁਪਏ ਦੀ ਲਾਗਤ ਨਾਲ ਬਣਾਏ ਗਏ ਦੋ ਕਲਾਸ ਰੂਮ, ਦੋ ਬਾਥਰੂਮ,ਇੱਕ ਕਰੀਅਰ ਗਾਈਡੈਂਸ ਰੂਮ,ਠੰਡੇ ਪਾਣੀ ਦੀ ਸਹੂਲਤ ਅਤੇ ਹੋਰ ਵਾਧੂ ਕੰਮ ਕਰਕੇ ਸਕੂਲ ਪ੍ਰਬੰਧਕਾਂ ਨੇ ਆਪਣੀ ਇਮਾਨਦਾਰੀ ਅਤੇ ਸਕੂਲ ਪ੍ਰਤੀ ਆਪਣੀ ਸਮਰਪਣ ਭਾਵਨਾ ਦਾ ਸਬੂਤ ਦਿੱਤਾ ਹੈ। ਵਿਧਾਇਕ ਲਾਲਪੁਰਾ ਨੇ ਕਿਹਾ ਕਿ ਇਸ ਸਮੇਂ ਸਕੂਲ ਵਿੱਚ ਨਾਬਾਰਡ 28 ਸਕੀਮ ਤਹਿਤ ਤਿੰਨ ਸਾਇੰਸ ਲੈਬਾਂ ਦਾ ਨਿਰਮਾਣ ਜੰਗੀ ਪੱਧਰ ਤੇ ਜਾਰੀ ਹੈ ਜਿਹੜਾ ਕਿ ਆਉਣ ਵਾਲੇ ਤਿੰਨ ਮਹੀਨਿਆਂ ਵਿੱਚ ਮੁਕੰਮਲ ਕਰਕੇ ਵਿਦਿਆਰਥੀਆਂ ਨੂੰ ਸਮਰਪਿਤ ਕਰ ਦਿੱਤਾ ਜਾਵੇਗਾ।ਇਸਤੋਂ ਪਹਿਲਾਂ ਵੀ ਨਾਬਾਰਡ 29 ਸਕੀਮ ਤਹਿਤ ਦੋ ਕਲਾਸ ਰੂਮ , ਮੈਡੀਕਲ ਰੂਮ ਤੇ ਇਕ ਸਾਇੰਸ ਲੈਬ ਬਣ ਕੇ ਲਗਭਗ ਤਿਆਰ ਹੋ ਚੁੱਕੇ ਹਨ।ਇਹਨਾ ਦਾ ਜੋ ਕੰਮ ਬਾਕੀ ਰਹਿੰਦਾ ਹੈ,ਉਹ ਵੀ ਜਲਦੀ ਪੂਰਾ ਕਰਕੇ ਵਿਦਿਆਰਥੀਆਂ ਦੀ ਵਰਤੋਂ ਲਈ ਖੋਲ੍ਹ ਦਿੱਤੇ ਜਾਣਗੇ।ਹਲਕਾ ਵਿਧਾਇਕ ਵੱਲੋਂ ਸਕੂਲ ਨੂੰ ਆਉਂਦੇ ਰਸਤੇ ਦੀ ਸਮੱਸਿਆ ਨੂੰ ਵੀ ਜਲਦੀ ਹੱਲ ਕਰਨ ਦਾ ਵਿਸ਼ਵਾਸ ਦਿਵਾਇਆ ਗਿਆ। ਉਨ੍ਹਾਂ ਨੇ ਗ੍ਰਾਮ ਪੰਚਾਇਤ ਚੋਹਲਾ ਸਾਹਿਬ ਵਲੋਂ ਸਕੂਲ ਨੂੰ ਇਕ ਸਾਈਲੈਂਟ ਜਨਰੇਟਰ ਵੀ ਜਲਦ ਲਿਆ ਕੇ ਦੇਣ ਦਾ ਭਰੋਸਾ ਦਿੱਤਾ ਤਾਂ ਕਿ ਗਰਮੀਆਂ ਦੇ ਸਮੇਂ ਵਿਦਿਆਰਥੀਆਂ ਨੂੰ ਕੋਈ ਮੁਸ਼ਕਿਲ ਨਾ ਆਵੇ।ਉਨ੍ਹਾਂ ਵੱਲੋਂ ਵਿਦਿਆਰਥੀਆਂ ਦੀ ਸਹੂਲਤ ਲਈ ਕਮਰਿਆਂ ਵਿੱਚ ਏਸੀ ਵੀ ਲਗਵਾ ਕੇ ਦੇਣ ਲਈ ਕਿਹਾ ਗਿਆ। ਇਸ ਸਮੇਂ ਸਕੂਲ ਪ੍ਰਿੰਸੀਪਲ ਸੁਖਦੀਪ ਕੌਰ ਵੱਲੋਂ ਆਏ ਹੋਏ ਮਹਿਮਾਨਾਂ ਨੂੰ ਜੀ ਆਇਆਂ ਕਿਹਾ ਗਿਆ।ਇਸ ਮੌਕੇ ਮਾਰਕੀਟ ਕਮੇਟੀ ਨੌਸ਼ਹਿਰਾ ਪੰਨੂੰਆਂ ਦੇ ਚੇਅਰਮੈਨ ਹਰਜੀਤ ਸਿੰਘ ਸੰਧੂ,ਚੋਹਲਾ ਸਾਹਿਬ ਦੇ ਸਰਪੰਚ ਕੇਵਲ ਕ੍ਰਿਸ਼ਨ,ਚੇਅਰਮੈਨ ਡਾ.ਉਪਕਾਰ ਸਿੰਘ ਸੰਧੂ,ਐਸਐਮਸੀ ਚੇਅਰਮੈਨ ਅੰਗਰੇਜ਼ ਸਿੰਘ,ਗੁਰਲਾਲ ਸਿੰਘ,ਰਾਜ ਕੁਮਾਰ,ਹਰਿੰਦਰ ਸਿੰਘ,ਪਲਵਿੰਦਰ ਸਿੰਘ, ਰਣਜੀਤ ਸਿੰਘ ਰਾਣਾ,ਡਾ.ਇੰਦਰਜੀਤ ਸਿੰਘ(ਸਾਰੇ ਪੰਚਾਇਤ ਮੈਂਬਰ ਪੰਚਾਇਤ) ਪ੍ਰਦੀਪ ਕੁਮਾਰ ਢਿਲੋਂ,ਦਇਆ ਸਿੰਘ ਚੇਅਰਮੈਨ,ਗੁਰਮੇਲ ਸਿੰਘ ਫੌਜੀ,ਡਾ.ਨਿਰਭੈ ਸਿੰਘ,ਸੁਖਬੀਰ ਸਿੰਘ ਪੰਨੂ,ਕਵਲ ਬਿੱਲਾ,ਬੀਈਈਓ ਦਿਲਬਾਗ ਸਿੰਘ,ਹੈਡਮਾਸਟਰ ਗੁਰਚਰਨ ਸਿੰਘ,ਮਾਸਟਰ ਦਿਲਬਾਗ ਸਿੰਘ,ਪੀਟੀਆਈ ਰਾਜਵਿੰਦਰ ਸਿੰਘ,ਸੀ ਐਚਟੀ ਸੁਖਵਿੰਦਰ ਸਿੰਘ ਧਾਮੀ,ਐਚਟੀ ਇੰਦਰਦੀਪ ਸਿੰਘ,ਸਕੂਲ ਦੇ ਸਾਬਕਾ ਪ੍ਰਿੰਸੀਪਲ ਕਸ਼ਮੀਰ ਸਿੰਘ ਸੰਧੂ, ਲੈਕਚਰਾਰ ਸੁਮਨ ਬਾਲਾ,ਲੈਕਚਰਾਰ ਹਰਦਿਆਲ ਸਿੰਘ,ਬਲਜਿੰਦਰ ਸਿੰਘ,ਪਰਦੀਪ ਸਾਇੰਸ ਮਾਸਟਰ,ਬਿਕਰਮ ਸਿੰਘ,ਜਸਲੀਨ ਸਿੰਘ,ਅਵਤਾਰ ਸਿੰਘ,ਕੈਂਪਸ ਮੈਨੇਜਰ ਕਸ਼ਮੀਰ ਸਿੰਘ,ਰਾਜਬੀਰ ਕੌਰ,ਦਲਜੀਤ ਕੌਰ,ਅਮਨਦੀਪ ਕੌਰ,ਰੁਪਿੰਦਰ ਕੌਰ,ਸ਼ਿਮਲਾ ਰਾਣੀ, ਹੈਪੀ ਰਾਣੀ,ਜਯੋਤੀ ਸਿੰਗਲਾ,ਪ੍ਰਿਤਪਾਲ ਕੌਰ,ਬਲਰਾਜ ਕੌਰ , ਸੁਮੇਧਾ ਗੁਪਤਾ,ਦਿਕਸ਼ਾ,ਜਤਿੰਦਰ ਸ਼ਰਮਾ,ਰੀਤੀ ਕੋਹਲੀ,ਰਾਜਵਿੰਦਰ ਕੌਰ ਤੇ ਮਾਲਤੀ ਦੇਵੀ ਆਦਿ ਹਾਜ਼ਰ ਸਨ।ਸਕੂਲ ਪ੍ਰਿੰਸੀਪਲ ਸ੍ਰੀਮਤੀ ਸੁਖਦੀਪ ਕੌਰ ਨੇ ਆਖਰ ਵਿੱਚ ਸਾਰੇ ਮਹਿਮਾਨਾਂ ਤੇ ਵਿਦਿਆਰਥੀਆਂ ਦੇ ਮਾਪਿਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ।ਸਟੇਜ ਸਕੱਤਰ ਦੀ ਭੂਮਿਕਾ ਮਨਜਿੰਦਰ ਸਿੰਘ ਅੰਗਰੇਜ਼ੀ ਮਾਸਟਰ ਵੱਲੋਂ ਬਾਖੂਬੀ ਨਿਭਾਈ ਗਈ।ਇਸ ਸਮੇਂ ਆਈ ਹੋਈ ਸਾਰੀ ਸੰਗਤ ਲਈ ਰਿਫ੍ਰੈਸ਼ਮੈਂਟ ਦਾ ਵੀ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਤੇ ਆਏ ਹੋਏ ਮਹਿਮਾਨਾਂ ਨੂੰ ਸਕੂਲ ਮੈਨੇਜਮੈਂਟ ਕਮੇਟੀ ਵੱਲੋਂ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ।