ਸਾਬਕਾ ਸਰਪੰਚ ਬਿੱਟੂ ਦੇ ਗ੍ਰਹਿ ਵਿਖੇ ਹੋਈ ਮੀਟਿੰਗ ਦੌਰਾਨ ਸੰਮਤੀ ਚੋਣਾਂ ਦੇ ਸਬੰਧ ਵਿੱਚ ਵਿਚਾਰ-ਚਰਚਾ-
ਰਾਕੇਸ਼ ਨਈਅਰ
ਚੋਹਲਾ ਸਾਹਿਬ/ਤਰਨਤਾਰਨ,10 ਅਪ੍ਰੈਲ
ਹਲਕਾ ਖਡੂਰ ਸਾਹਿਬ ਦੇ ਸਾਬਕਾ ਕਾਂਗਰਸੀ ਵਿਧਾਇਕ ਰਮਨਜੀਤ ਸਿੰਘ ਸਿੱਕੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਸਾਬਕਾ ਸਰਪੰਚ ਰਾਏ ਦਵਿੰਦਰ ਸਿੰਘ ਬਿੱਟੂ ਦੇ ਗ੍ਰਹਿ ਵਿਖੇ ਚੋਹਲਾ ਸਾਹਿਬ ਦੇ ਸਮੂਹ ਕਾਂਗਰਸੀ ਆਗੂਆਂ ਤੇ ਵਰਕਰਾਂ ਵੱਲੋਂ ਆ ਰਹੀਆਂ ਬਲਾਕ ਸੰਮਤੀ,ਜ਼ਿਲ੍ਹਾ ਪ੍ਰੀਸ਼ਦ ਅਤੇ ਵਿਧਾਨ ਸਭਾ ਚੋਣਾਂ ਸਬੰਧੀ ਭਰਵੀਂ ਇਕੱਤਰਤਾ ਕਰਕੇ ਵਿਚਾਰ ਵਟਾਂਦਰਾ ਕੀਤਾ ਗਿਆ।ਇਸ ਇਕੱਤਰਤਾ ਵਿੱਚ ਸਮੂਹ ਕਾਂਗਰਸੀ ਆਗੂਆਂ ਤੇ ਵਰਕਰਾਂ ਵੱਲੋਂ ਸਾਬਕਾ ਵਿਧਾਇਕ ਰਮਨਜੀਤ ਸਿੰਘ ਸਿੱਕੀ ਦੀ ਅਗਵਾਈ ਹੇਠ ਇੱਕਮੁੱਠ ਹੋ ਕੇ ਕਾਂਗਰਸ ਪਾਰਟੀ ਦੀ ਮਜਬੂਤੀ ਅਤੇ ਤਰੱਕੀ ਲਈ ਕੰਮ ਕਰਨ ਦਾ ਪ੍ਰਣ ਲਿਆ ਗਿਆ।ਇਸ ਇਕੱਤਰਤਾ ਵਿੱਚ ਕਸਬਾ ਚੋਹਲਾ ਸਾਹਿਬ ਦੇ ਸਮੂਹ ਕਾਂਗਰਸੀ ਆਗੂਆਂ ਅਤੇ ਵਰਕਰਾਂ ਵੱਲੋਂ ਵੱਡੀ ਗਿਣਤੀ ਵਿੱਚ ਹਾਜ਼ਰ ਹੋ ਕੇ ਸਰਬ ਸੰਮਤੀ ਨਾਲ ਇਹ ਫੈਸਲਾ ਕੀਤਾ ਕਿ ਹਲਕਾ ਵਿਧਾਇਕ ਰਮਨਜੀਤ ਸਿੰਘ ਸਿੱਕੀ ਦੀ ਅਗਵਾਈ ਹੇਠ ਆ ਰਹੀਆਂ ਬਲਾਕ ਸੰਮਤੀ,ਜ਼ਿਲ੍ਹਾ ਪ੍ਰੀਸ਼ਦ ਅਤੇ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਨੂੰ ਜਿੱਤ ਦਿਵਾਉਣ ਲਈ ਸਮੂਹ ਕਾਂਗਰਸੀ ਆਗੂ ਅਤੇ ਵਰਕਰ ਕੋਈ ਕਸਰ ਬਾਕੀ ਨਹੀਂ ਛੱਡਣਗੇ ਅਤੇ ਪਾਰਟੀ ਨੀਤੀਆਂ ਨੂੰ ਪਿੰਡ-ਪਿੰਡ,ਘਰ-ਘਰ ਪਹੁੰਚਾਉਂਦੇ ਹੋਏ,ਪਾਰਟੀ ਨੂੰ ਮਜਬੂਤ ਕਰਨ ਲਈ ਹਮੇਸ਼ਾ ਦ੍ਰਿੜ ਸੰਕਲਪ ਰਹਿਣਗੇ।ਉਹਨਾਂ ਕਿਹਾ ਕਿ ਕਾਂਗਰਸ ਪਾਰਟੀ ਦੇ ਸਾਬਕਾ ਵਿਧਾਇਕ ਰਮਨਜੀਤ ਸਿੰਘ ਸਿੱਕੀ ਜਿਸ ਤਰ੍ਹਾਂ ਹਲਕੇ ਦੇ ਲੋਕਾਂ ਦੀ ਸੇਵਾ ਅਤੇ ਦੁੱਖ-ਸੁੱਖ ਵਿੱਚ ਦਿਨ ਰਾਤ ਹਾਜ਼ਰ ਰਹਿੰਦੇ ਹਨ ਅਤੇ ਰਾਜ ਵਿੱਚ ਸੱਤਾਧਾਰੀ ਪਾਰਟੀ ਦੀਆਂ ਵਧੀਕੀਆਂ ਦਾ ਡਟਵਾਂ ਵਿਰੋਧ ਕਰਦੇ ਹੋਏ ਹਮੇਸ਼ਾ ਪਾਰਟੀ ਵਰਕਰਾਂ ਦੀ ਪਿੱਠ ‘ਤੇ ਖੜੇ ਹੁੰਦੇ ਹਨ ।ਉਹਨਾਂ ਦੀ ਇਸ ਕਾਰਗੁਜ਼ਾਰੀ ਤੋਂ ਪੂਰੇ ਹਲਕੇ ਦੇ ਲੋਕ ਬਾਗੋਬਾਗ ਹਨ ਅਤੇ ਉਨ੍ਹਾਂ ਨੂੰ ਦੁਬਾਰਾ ਵਿਧਾਇਕ ਬਣਾਉਣ ਲਈ ਉਤਾਵਲੇ ਹਨ।ਆਗੂਆਂ ਨੇ ਦਾਅਵਾ ਕੀਤਾ ਕਿ ਆ ਰਹੀਆਂ ਵੱਖ-ਵੱਖ ਚੋਣਾਂ ਵਿੱਚ ਇਸ ਹਲਕੇ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸ਼ਾਨ ਨਾਲ ਜਿੱਤਣਗੇ।ਇਸ ਮੌਕੇ ਹੋਰਨਾਂ ਤੋਂ ਇਲਾਵਾ ਰਾਏ ਦਵਿੰਦਰ ਸਿੰਘ ਬਿੱਟੂ ਸਾਬਕਾ ਸਰਪੰਚ ਚੋਹਲਾ ਸਾਹਿਬ,ਪਹਿਲਵਾਨ ਮਨਮੋਹਨ ਸਿੰਘ,ਇੰਸਪੈਕਟਰ ਅਜਮੇਰ ਸਿੰਘ,ਮਨਦੀਪ ਸਿੰਘ ਮਨੀ ਮੈਂਬਰ ਪੰਚਾਇਤ, ਪ੍ਰਧਾਨ ਅਜੀਤ ਸਿੰਘ, ਨੰਬਰਦਾਰ ਕਰਤਾਰ ਸਿੰਘ,ਰਕੇਸ਼ ਕੁਮਾਰ ਬਿੱਲਾ,ਤਰਸੇਮ ਸਿੰਘ ਸਾਬਕਾ ਮੈਂਬਰ,ਪ੍ਰਵੀਨ ਕੁਮਾਰ ਕੁੰਦਰਾ ਸਾਬਕਾ ਮੈਂਬਰ ਪੰਚਾਇਤ,ਕੁਲਵੰਤ ਸਿੰਘ ਲਹਿਰ ਸਾਬਕਾ ਮੈਂਬਰ,ਕਾਰਜ ਸਿੰਘ ਨੰਬਰਦਾਰ, ਬਲਵਿੰਦਰ ਸਿੰਘ ਸਾਬਕਾ ਮੈਂਬਰ ਪੰਚਾਇਤ,ਮਾਸਟਰ ਕਸ਼ਮੀਰ ਸਿੰਘ, ਰਣਜੀਤ ਸਿੰਘ ਰਾਣਾ ਆੜਤੀ,ਕੰਵਲਜੀਤ ਸਿੰਘ ਕਵਲ,ਸਤਨਾਮ ਸਿੰਘ ਢਿੱਲੋਂ,ਹਰਪ੍ਰੀਤ ਸਿੰਘ ਸੋਨੂ ਰੈਡੀਮੇਡ ਵਾਲੇ,ਅਮਰੀਕ ਸਿੰਘ ਖੂਹ ਵਾਲੇ,ਪਹਿਲਵਾਨ ਕੁਲਵੰਤ ਸਿੰਘ ਘੀਟੋ,ਅਮਨਦੀਪ ਸਿੰਘ ਸੋਨੂੰ,ਪਰਮਜੀਤ ਸਿੰਘ ਟੌਹੜਾ,ਮਹਿੰਦਰ ਸਿੰਘ ਪਿੱਦੀ ਵਾਲੇ,ਬਾਬਾ ਨਿਰਵੈਲ ਸਿੰਘ,ਕਾਰਜ ਸਿੰਘ ਕਾਮਰੇਡ,ਦਇਆ ਸਿੰਘ ਚੋਹਲਾ,ਕਰਮ ਸਿੰਘ,ਸਾਧੂ ਸਿੰਘ, ਦਵਿੰਦਰ ਸਿੰਘ ਪ੍ਰਹੁਣਾ,ਗੁਰਭੇਜ ਸਿੰਘ,ਸਕੱਤਰ ਸਿੰਘ,ਅਮਨ ਸਿੰਘ, ਬਲਵਿੰਦਰ ਸਿੰਘ ਸ਼ਿਮਲਾ,ਡਾਕਟਰ ਰਾਜ ਸਿੰਘ,ਬਾਬਾ ਸੱਜਣ ਸਿੰਘ,ਬਾਬਾ ਨਿਰਵੈਰ ਸਿੰਘ,ਬਾਬਾ ਸਰਵਣ ਸਿੰਘ,ਮੰਗਲ ਸਿੰਘ ਫੌਜੀ,ਗੁਰਨਾਮ ਸਿੰਘ,ਰਤਨ ਸਿੰਘ,ਬਾਬਾ ਗੁਰਵਿੰਦਰ ਸਿੰਘ,ਬਾਬਾ ਸਵਰਨ ਸਿੰਘ,ਸ਼ਿੰਗਾਰਾ ਸਿੰਘ,ਨਿਸ਼ਾਨ ਸਿੰਘ ਸੰਧੂ,ਬਿਕਰਮਜੀਤ ਸਿੰਘ,ਸੋਨੂ ਮੁਨੀਮ, ਅੰਗਰੇਜ਼ ਸਿੰਘ,ਰਘੂਵੀਰ ਸਿੰਘ,ਥਾਣੇਦਾਰ ਤਰਲੋਚਨ ਸਿੰਘ,ਕੁਲਜੀਤ ਸਿੰਘ,ਜਸਮੀਤ ਸਿੰਘ ਰਾਜੂ ਭਿੱਖੀਕੇ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਕਾਂਗਰਸੀ ਵਰਕਰ ਅਤੇ ਆਗੂ ਹਾਜ਼ਰ ਸਨ।
ਫੋਟੋ ਕੈਪਸ਼ਨ: ਸਾਬਕਾ ਵਿਧਾਇਕ ਰਮਨਜੀਤ ਸਿੰਘ ਸਿੱਕੀ ਦੇ ਨਿਰਦੇਸ਼ਾਂ ਤਹਿਤ ਸਾਬਕਾ ਸਰਪੰਚ ਰਾਏ ਦਵਿੰਦਰ ਸਿੰਘ ਬਿੱਟੂ ਦੇ ਗ੍ਰਹਿ ਵਿਖੇ ਵੱਡੀ ਗਿਣਤੀ ਵਿੱਚ ਇਕੱਤਰ ਕਾਂਗਰਸੀ ਆਗੂ ਤੇ ਵਰਕਰ ਸਹਿਬਾਨ।(ਫੋਟੋ:ਨਈਅਰ ਪੱਤਰਕਾਰ,ਚੋਹਲਾ ਸਾਹਿਬ)