*ਮਰਹੂਮ ਕਹਾਣੀਕਾਰ ਪ੍ਰੇਮ ਗੋਰਖੀ ਦੀ ਪਤਨੀ ਅਤੇ ਗ਼ਜ਼ਲਗੋ ਰਮਨ ਸੰਧੂ ਨੂੰ ਕੀਤਾ ਸਨਮਾਨਿਤ-
ਅੰਮ੍ਰਿਤਸਰ, 11 ਅਪ੍ਰੈਲ ( ਧਰਵਿੰਦਰ ਔਲਖ ) -ਅੱਖਰ ਸਾਹਿਤ ਅਕਾਦਮੀ ਅੰਮ੍ਰਿਤਸਰ ਵੱਲੋਂ ਸਥਾਨਕ ਪੰਜਾਬ ਨਾਟ ਸ਼ਾਲਾ ਵਿਖੇ ਸਾਲਾਨਾ ਸਨਮਾਨ ਸਮਾਰੋਹ ਕਰਵਾਇਆ ਗਿਆ। ਮੁੱਖ ਮਹਿਮਾਨ ਦੇ ਤੌਰ ‘ਤੇ ਖਾਲਸਾ ਯੂਨੀਵਰਸਿਟੀ ਅੰਮ੍ਰਿਤਸਰ ਦੇ ਵਾਈਸ ਚਾਂਸਲਰ ਡਾ. ਮਹਿਲ ਸਿੰਘ ਨੇ ਸ਼ਿਰਕਤ ਕੀਤੀ। ਸਮਾਰੋਹ ਦੀ ਪ੍ਰਧਾਨਗੀ ‘ਹੁਣ’ ਮੈਗਜ਼ੀਨ ਦੇ ਸੰਪਾਦਕ ਸੁਸ਼ੀਲ ਦੁਸਾਂਝ ਵੱਲੋਂ ਕੀਤੀ ਗਈ। ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ ਪੰਜਾਬੀ ਦੇ ਪ੍ਰਮੁੱਖ ਵਿਦਵਾਨ ਡਾ. ਮਨਮੋਹਨ, ਦਰਸ਼ਨ ਸਿੰਘ ਬੁੱਟਰ, ਪ੍ਰਧਾਨ ਕੇਂਦਰੀ ਪੰਜਾਬੀ ਲੇਖਕ ਸਭਾ, ਜੰਮੂ ਤੋਂ ਪ੍ਰਮੁੱਖ ਕਹਾਣੀਕਾਰ ਖ਼ਾਲਿਦ ਹੁਸੈਨ, ਅਕਾਦਮੀ ਦੇ ਪ੍ਰਧਾਨ ਡਾ. ਕਰਨੈਲ ਸ਼ੇਰਗਿੱਲ, ਸਰਪਰਸਤ ਡਾ. ਵਿਕਰਮਜੀਤ ਅਤੇ ਡਾ. ਆਂਚਲ ਅਰੋੜਾ ਨੇ ਸਾਂਝੇ ਤੌਰ ‘ਤੇ ਸਮਾਰੋਹ ਦੀ ਪ੍ਰਧਾਨਗੀ ਕੀਤੀ। ਡਾ. ਵਿਕਰਮਜੀਤ ਨੇ ਆਏ ਹੋਏ ਮਹਿਮਾਨ ਲੇਖਕਾਂ ਨੂੰ ਸਵਾਗਤੀ ਸ਼ਬਦਾਂ ਨਾਲ ਸੰਬੋਧਨ ਕੀਤਾ। ਮੰਚ ਸੰਚਾਲਕ ਦੇ ਫਰਜ਼ ਨਿਭਾਉਂਦਿਆਂ ਅਕਾਦਮੀ ਦੇ ਪ੍ਰੈੱਸ ਸਕੱਤਰ ਧਰਵਿੰਦਰ ਸਿੰਘ ਔਲਖ ਅਤੇ ਜਨਰਲ ਸਕੱਤਰ ਹਰਮੀਤ ਆਰਟਿਸਟ ਨੇ ਪੂਰੇ ਸਮਾਰੋਹ ਨੂੰ ਇੱਕ ਲੜੀ ਵਿੱਚ ਪਰੋ ਕੇ ਪੇਸ਼ ਕੀਤਾ। ਸਮੁੱਚੇ ਪ੍ਰਧਾਨਗੀ ਮੰਡਲ ਵੱਲੋਂ ਡਾ. ਕਰਨੈਲ ਸ਼ੇਰਗਿੱਲ ਦਾ ਨਾਵਲ ‘ਲਾਕਡਾਊਨ ਇਨਫਿਨਿਟੀ’ ਲੋਕ ਅਰਪਣ ਕੀਤਾ ਗਿਆ। ਉਪਰੰਤ ਜਸਵੀਰ ਰਾਣਾ ਵੱਲੋਂ ਲਿਖੇ ਪਰਚੇ ਨੂੰ ਸਤਨਾਮ ਕੌਰ ਵੱਲੋਂ ਪੜ੍ਹਿਆ ਗਿਆ। ਪਰਚਾ ਪੇਸ਼ ਕਰਦਿਆਂ ਉਨ੍ਹਾਂ ਕਿਹਾ ਕਿ ਡਾ. ਕਰਨੈਲ ਸ਼ੇਰਗਿੱਲ ਦਾ ਇਹ ਨਾਵਲ ਕਰੋਨਾ ਕਾਲ ਦੇ ਯੁੱਗ ਵਿੱਚੋਂ ਖੂਬਸੂਰਤ ਰਿਸ਼ਤਿਆਂ ਨੂੰ ਉਸ ਪਾਰ ਲੈ ਕੇ ਜਾਣ ਲਈ ਅੱਖਰਾਂ ਦਾ ਇੱਕ ਮਜਬੂਤ ਪੁਲ ਉਸਾਰਦਾ ਹੈ। ਅਕਾਦਮੀ ਵੱਲੋਂ ‘ਡਾ. ਕੁਲਵੰਤ ਯਾਦਗਾਰੀ ਪੁਰਸਕਾਰ’ ਮਰਹੂਮ ਕਹਾਣੀਕਾਰ ਪ੍ਰੇਮ ਗੋਰਖੀ ਦੀ ਧਰਮ ਪਤਨੀ ਨੂੰ ਅਤੇ ‘ਪਰਮਿੰਦਰਜੀਤ ਯਾਦਗਾਰੀ ਪੁਰਸਕਾਰ’ ਨਾਮਵਰ ਗ਼ਜ਼ਲਗੋ ਰਮਨ ਸੰਧੂ ਨੂੰ ਪ੍ਰਦਾਨ ਕੀਤੇ ਗਏ। ਪ੍ਰਮੁੱਖ ਕਹਾਣੀਕਾਰ ਮੁਖਤਾਰ ਗਿੱਲ ਨੇ ਪ੍ਰੇਮ ਗੋਰਖੀ ਨਾਲ ਆਪਣੀਆਂ ਸਾਂਝਾਂ ਬਿਆਨ ਕੀਤੀਆਂ। ਅਵਤਾਰਜੀਤ ਨੇ ਸ਼ਾਇਰ ਰਮਨ ਸੰਧੂ ਦੇ ਸਾਹਿਤਕ ਸਫ਼ਰ ਬਾਰੇ ਜਾਣਕਾਰੀ ਸਾਂਝੀ ਕੀਤੀ। ਉਪਰੰਤ ਕਰਵਾਏ ਗਏ ਕਵੀ ਦਰਬਾਰ ਵਿੱਚ ਸੁਸ਼ੀਲ ਦੁਸਾਂਝ, ਦਰਸ਼ਨ ਸਿੰਘ ਬੁੱਟਰ, ਬਲਵਿੰਦਰ ਸੰਧੂ, ਹਰਮੀਤ ਆਰਟਿਸਟ, ਡਾ. ਆਂਚਲ ਅਰੋੜਾ, ਸਵੰਸ਼ ਨਰੂਲਾ, ਰਿੰਕੂ ਸਿੰਘ, ਜੱਸਾ, ਅਮਰੀਕ ਡੋਗਰਾ, ਡਾ. ਨਿਰੰਜਨ, ਪੰਮੀ ਦਿਵੇਦੀ, ਨਿਰਮਲ ਅਰਪਣ, ਰੋਜ਼ੀ ਸਿੰਘ, ਸੀਮਾ ਗਰੇਵਾਲ, ਰਾਜਬੀਰ ਕੌਰ ਗਰੇਵਾਲ, ਰੋਸ਼ਨਦੀਪ ਕੌਰ, ਅੱਕਪ੍ਰੀਤ ਕੌਰ ਆਦਿ ਅਸਲੋਂ ਨਵੇਂ ਅਤੇ ਸਥਾਪਤ ਸ਼ਾਇਰਾਂ ਨੇ ਕਾਵਿ ਮਹਿਫ਼ਿਲ ਵਿੱਚ ਰੰਗ ਭਰੇ। ਅਖੀਰ ਵਿੱਚ ਮੁੱਖ ਮਹਿਮਾਨ ਡਾ. ਮਹਿਲ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਾਹਿਤ ਅਤੇ ਵਿਦਿਆ ਬੰਦੇ ਨੂੰ ਸਿਆਣਾ ਬਣਾਉਂਦੀ ਹੈ, ਇਸ ਲਈ ਸਾਹਿਤ ਅਤੇ ਕਿਤਾਬਾਂ ਦਾ ਮਨੁੱਖ ਦੀ ਜ਼ਿੰਦਗੀ ਬਹੁਤ ਵੱਡਾ ਮਹੱਤਵ ਹੈ। ਪ੍ਰਧਾਨਗੀ ਮੰਡਲ ਦੇ ਨਾਲ- ਨਾਲ ਮੁੰਬਈ ਤੋਂ ਵਿਸ਼ੇਸ਼ ਤੌਰ ‘ਤੇ ਆਏ ਫਿਲਮ ਡਾਇਰੈਕਟਰ ਇਕਬਾਲ ਸਿੰਘ ਚਾਨਾ ਨੂੰ ਵੀ ਸਨਮਾਨਿਤ ਕੀਤਾ ਗਿਆ। ਸਾਹਿਤਕ ਸਮਾਰੋਹ ਸਮੇਂ ਹਾਜ਼ਰੀ ਭਰਨ ਵਾਲੇ ਸੂਫ਼ੀ ਸ਼ਾਇਰ ਬਖਤਾਵਰ ਸਿੰਘ, ਡਾ. ਪ੍ਰਭਜੋਤ ਕੌਰ ਸੰਧੂ, ਜਗਤਾਰ ਗਿੱਲ, ਕਰਨਲ ਕੰਵਲਜੀਤ ਸੰਧਾ, ਮੈਡਮ ਬਲਵਿੰਦਰ ਸੰਘਾ, ‘ਏਕਮ’ ਦੇ ਸੰਪਾਦਕ ਅਰਤਿੰਦਰ ਸੰਧੂ, ਆਰ.ਜੀਤ, ਬਰਕਤ ਵੋਹਰਾ, ਸਰਬਜੀਤ ਸਿੰਘ ਸੰਧੂ, ਹਰਜੀਤ ਸਿੰਘ ਸੰਧੂ, ਡਾ.ਅੰਬਰੀਸ਼, ਹਰਪਾਲ ਸਿੰਘ ਨਾਗਰਾ, ਸੁਰਿੰਦਰ ਸਾਗਰ, ਮਨਜਿੰਦਰਪ੍ਰੀਤ ਸਿੰਘ ਗੋਲਡੀ ਫੁੱਲ, ਡਾ. ਹੀਰਾ ਸਿੰਘ, ਦੀਪ ਦਵਿੰਦਰ ਸਿੰਘ, ਮਨਮੋਹਨ ਸਿੰਘ ਢਿੱਲੋਂ, ਭੁਪਿੰਦਰ ਪ੍ਰੀਤ, ਡਾ. ਪਰਮਜੀਤ ਸਿੰਘ ਕਲਸੀ, ਅਜੀਤ ਸਿੰਘ ਨਬੀਪੁਰੀ, ਡਾ. ਬਲਜੀਤ ਢਿੱਲੋਂ, ਦਲਜੀਤ ਸਿੰਘ ਅਰੋੜਾ ਸੰਪਾਦਕ ‘ਪੰਜਾਬੀ ਸਕਰੀਨ’, ਸੁਖਬੀਰ ਸਿੰਘ ਭੁੱਲਰ, ਡਾ. ਕਸ਼ਮੀਰ ਸਿੰਘ, ਕੰਵਲਜੀਤ ਸਿੰਘ ਫਰੀਡਮ, ਨਾਟਕਕਾਰ ਜਗਦੀਸ਼ ਸਿੰਘ ਸਚਦੇਵਾ, ਅਦਾਕਾਰਾ ਸੀਮਾ ਸ਼ਰਮਾ, ਅਸ਼ਵਨੀ ਪਰਾਸ਼ਰ, ਪੂਰਨ ਪਿਆਸਾ, ਪ੍ਰਿੰ. ਡਾ. ਗਿਆਨ ਸਿੰਘ ਘਈ, ਗੁਰਪਾਲ ਸਿੰਘ ਆਈ.ਜੀ. ਬੀ.ਐਸ.ਐਫ., ਡਾ. ਬੇਅੰਤ ਸਿੰਘ, ਦਵਿੰਦਰ ਕੌਰ, ਡਾ. ਮੀਨਾਕਸ਼ੀ, ਜਸਵਿੰਦਰ ਕੌਰ, ਨਵਜੋਤ ਕੌਰ ਨਵ ਭੁੱਲਰ, ਹਰਦੀਪ ਕੌਰ ਦੀਪ ਆਦਿ ਸ਼ਖਸ਼ੀਅਤਾਂ ਨੇ ਸਮਾਰੋਹ ਨੂੰ ਭਰਪੂਰਤਾ ਬਖਸ਼ੀ।