ਸਰੀ ( ਡਾ ਗੁਰਵਿੰਦਰ ਸਿੰਘ, ਸੰਦੀਪ ਧੰਜੂ )- ਸਰੀ ਵਸਨੀਕ ਉਘੇ ਪੰਜਾਬੀ ਪੱਤਰਕਾਰ ਸ. ਗੁਰਪ੍ਰੀਤ ਸਿੰਘ ਸਹੋਤਾ (ਲੱਕੀ ਸਹੋਤਾ) ਨੂੰ ਉਸ ਸਮੇਂ ਭਾਰੀ ਸਦਮਾ ਪੁੱਜਾ ਜਦੋਂ ਉਹਨਾਂ ਦੇ ਸਤਿਕਾਰਯੋਗ ਪਿਤਾ ਸ ਹਰਮਿੰਦਰ ਸਿੰਘ ਸਹੋਤਾ 10 ਅਪ੍ਰੈਲ ਦੀ ਰਾਤ 9.30 ਵਜੇ ਗੁਰੂ ਚਰਨਾਂ ਵਿੱਚ ਜਾ ਬਿਰਾਜੇ । ਜਾਣਕਾਰੀ ਮੁਤਾਬਿਕ ਸ ਹਰਮਿੰਦਰ ਸਿੰਘ ਸਹੋਤਾ ਨੂੰ 10 ਅਪ੍ਰੈਲ ਦੀ ਸਵੇਰੇ ਦਿਲ ਦੀ ਤਕਲੀਫ ਹੋਈ ਅਤੇ ਰਾਤ ਨੂੰ ਉਹਨਾਂ ਨੇ ਹਾਰਟ ਅਟੈਕ ਕਾਰਨ ਸਰੀਰ ਤਿਆਗ ਦਿੱਤਾ। ਪੰਜਾਬ ਦੇ ਜ਼ਿਲਾ ਜਲੰਧਰ ‘ਚ ਪੈਂਦੇ ਬੜਾਪਿੰਡ ਦੀ ਪੱਤੀ ਕਮਾਲਪੁਰ ਦੇ ਵਸਨੀਕ 78 ਸਾਲਾ ਸ. ਹਰਮਿੰਦਰ ਸਿੰਘ ਸਹੋਤਾ 2001 ਤੋਂ ਕੈਨੇਡਾ ਵਿੱਚ ਰਹਿ ਰਹੇ ਸਨ। ਮਕੈਨੀਕਲ ਇੰਜੀਨੀਅਰਿੰਗ ਦੀ ਉਚ ਵਿਦਿਆ ਪ੍ਰਾਪਤ ਸ ਸਹੋਤਾ ਪੰਜਾਬ ਸਟੇਟ ਟਿਊਬਵੈੱਲ ਕਾਰਪੋਰੇਸ਼ਨ ਵਿੱਚ ਐਕਸੀਅਨ ਸਨ । ਆਪ ਆਪਣੇ ਪਿੱਛੇ ਸੁਪਤਨੀ, ਇਕ ਪੁੱਤਰ, ਇਕ ਧੀ ਅਤੇ ਹੱਸਦਾ ਵੱਸਦਾ ਵੱਡਾ ਪਰਿਵਾਰ ਛੱਡ ਗਏ ਹਨ।
ਪੱਤਰਕਾਰ ਗੁਰਪ੍ਰੀਤ ਸਿੰਘ ਸਹੋਤਾ ਨੂੰ ਸਦਮਾ -ਪਿਤਾ ਹਰਮਿੰਦਰ ਸਿੰਘ ਸਹੋਤਾ ਦਾ ਸਦੀਵੀ ਵਿਛੋੜਾ
