ਅੰਤਿਮ ਸੰਸਕਾਰ ਤੋ ਭੋਗ 13 ਅਪ੍ਰੈਲ ਨੂੰ-
ਸਰੀ ( ਦੇ ਪ੍ਰ ਬਿ) ਉਘੇ ਰੇਡੀਓ ਹੋਸਟ ਅੰਮ੍ਰਿਤਪਾਲ ਸਿੰਘ ਬਰਾੜ ਨੂੰ ਉਸ ਸਮੇਂ ਗਹਿਰਾ ਸਦਮਾ ਪੁੱਜਾ ਜਦੋਂ ਉਹਨਾਂ ਦੇ ਸਤਿਕਾਰਯੋਗ ਪਿਤਾ ਸ ਹਰਪਾਲ ਸਿੰਘ ਬਰਾੜ ਅਚਾਨਕ ਸਵਰਗ ਸਿਧਾਰ ਗਏ। ਉਹ ਲਗਪਗ 89 ਵਰਿਆਂ ਦੇ ਸਨ। ਉਹ ਭਾਰਤੀ ਨੇਵੀ ਵਿਚੋਂ ਅਫਸਰ ਵਜੋਂ ਸੇਵਾਮੁਕਤ ਹੋਣ ਉਪਰੰਤ ਕੈਨੇਡਾ ਪਰਵਾਸ ਕਰ ਆਏ ਸਨ। ਉਹ ਅੱਜਕੱਲ ਇੰਡੋ ਕੈਨੇਡੀਅਨ ਸੀਨੀਅਰ ਸੁਸਾਇਟੀ ਸਰੀ ਦੇ ਪ੍ਰਧਾਨ ਵਜੋਂ ਸੇਵਾਵਾਂ ਨਿਭਾਅ ਰਹੇ ਸਨ। ਕੁਝ ਦਿਨ ਪਹਿਲਾਂ ਉਹਨਾਂ ਦੀਆਂ ਸੇਵਾਵਾਂ ਬਦਲੇ ਉਹਨਾਂ ਨੂੰ ਕਿੰਗ ਚਾਰਲਸ ਤਾਜਪੋਸ਼ੀ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ। ਸ ਹਰਪਾਲ ਸਿੰਘ ਬਰਾੜ ਦੀ ਮ੍ਰਿਤਕ ਦੇਹ ਦਾ ਅੰਤਿਮ ਸੰਸਕਾਰ 13 ਅਪ੍ਰੈਲ ਨੂੰ ਰਿਵਰ ਸਾਈਡ ਫਿਊਨਰਲ ਹੋਮ ਡੈਲਟਾ ਵਿਖੇ 12.30 ਵਜੇ ਕੀਤਾ ਜਾਵੇਗਾ ਉਪਰੰਤ ਭੋਗ ਤੇ ਅੰਤਿਮ ਅਰਦਾਸ ਦੁਪਹਿਰ ਬਾਦ 2 ਵਜੇ ਗੁਰੂ ਨਾਨਕ ਗੁਰਦੁਆਰਾ ਸਾਹਿਬ ਸਰੀ ਡੈਲਟਾ ਵਿਖੇ ਹੋਵੇਗੀ।