ਬਾਬਾ ਸਾਹਿਬ ਨੂੰ ਸਮਰਪਿਤ ਕਾਰਜ ਕਰਦੇ ਰਹਾਂਗੇ- ਕੌਲ ਬ੍ਰਦਰਜ਼ ਯੂਐਸਏ
ਵੈਨਕੂਵਰ ( ਕੁਲਦੀਪ ਚੁੰਬਰ) -ਭਾਰਤ ਰਤਨ ਬਾਬਾ ਸਾਹਿਬ ਅੰਬੇਡਕਰ ਜੀ ਅਤੇ ਸਤਿਗੁਰੂ ਰਵਿਦਾਸ ਜੀ ਮਹਾਰਾਜ ਦੇ ਮਿਸ਼ਨ ਨੂੰ ਜਨ-ਜਨ ਤੱਕ ਪਹੁੰਚਾਉਣ ਲਈ ਬਚਨ ਬੱਧ ਕੌਲ ਬ੍ਰਦਰਜ਼ ਯੂ ਐਸ ਏ ਜੰਡੂ ਸਿੰਘਾ ਵਾਲੇ ਵਿਦੇਸ਼ ਦੀ ਧਰਤੀ ਤੇ ਬੈਠ ਕੇ ਰਹਿਬਰਾਂ ਦੇ ਮਿਸ਼ਨ ਨੂੰ ਅੱਗੇ ਵਧਾਉਂਦੇ ਹੋਏ ਇਸ ਵਾਰ ਬਾਬਾ ਸਾਹਿਬ ਅੰਬੇਡਕਰ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਵਿਸ਼ਵ ਪ੍ਰਸਿੱਧ ਗਾਇਕ ਮਾਸਟਰ ਸਲੀਮ ਦੀ ਸੁਰੀਲੀ ਅਤੇ ਦਮਦਾਰ ਆਵਾਜ਼ ਵਿਚ ਪਹਿਲੇ ਮਿਸ਼ਨਰੀ ਗੀਤ “ਅਨਟੱਚਏਬਲ” ਨੂੰ ਵਿਸ਼ਵ ਪੱਧਰ ‘ਤੇ ਕੌਲ ਬ੍ਰਦਰਜ਼ ਮਿਊਜ਼ਿਕ ਕੰਪਨੀ ਯੂ ਐਸ ਏ ਵਲੋਂ ਰਿਲੀਜ਼ ਕੀਤਾ ਗਿਆ ਹੈ। ਇਸ ਗੀਤ ਦਾ ਚਰਚਾ ਹਰ ਪਾਸੇ ਹੋ ਰਹੀ ਹੈ ਕਿਉਂਕਿ ਇਸ ਗੀਤ ਨੂੰ ਕਲਮਬੱਧ ਕੀਤਾ ਹੈ ਫ਼ਿਲਮੀ ਗਾਇਕ ਗੀਤਕਾਰ ਅਤੇ ਸੰਗੀਤਕਾਰ ਜੱਗੀ ਸਿੰਘ ਨੇ ਇਸ ਗੀਤ ਦਾ ਸੰਗੀਤ ਵੀ ਜੱਗੀ ਸਿੰਘ ਵਲੋਂ ਤਿਆਰ ਕੀਤਾ ਗਿਆ ਹੈ ਅਤੇ ਇਸ ਗੀਤ ਦਾ ਵੀਡੀਓ ਫ਼ਿਲਮਾਂਕਣ ਵੀਡੀਓ ਡਾਇਰੈਕਟਰ ਜਸਵਿੰਦਰ ਬੱਲ ਵਲੋਂ ਕੀਤਾ ਗਿਆ ਹੈ। ਇਸ ਗੀਤ ਵਾਰੇ ਜਾਣਕਾਰੀ ਦਿੰਦੇ ਹੋਏ ਇੰਜੀਨੀਅਰ ਰਣਜੀਤ ਮਾਹੀ ਨੇ ਦੱਸਿਆ ਕਿ ਇਸ ਨੂੰ ਸਰਬਜੀਤ ਕੌਲ, ਮਿੰਟੂ ਜੰਡੂ ਸਿੰਘਾ ਅਤੇ ਸੈਂਡੀ ਕੌਲ ਯੂ ਐਸ ਏ ਵਲੋਂ ਪੇਸ਼ ਕੀਤਾ ਗਿਆ ਹੈ। ਇਸ ਗੀਤ ਦੇ ਪ੍ਰੋਡਿਊਸਰ ਚਰਨਜੀਤ ਰਾਏ ਕੌਲ ਹਨ ਅਤੇ ਇਸ ਗੀਤ ਨੂੰ ਰਿਲੀਜ ਕਰਨ ਵਿੱਚ ਸ੍ਰੀ ਗੁਰੂ ਰਵਿਦਾਸ ਸਭਾ ਨਿਊਯਾਰਕ ਦਾ ਵਿਸ਼ੇਸ਼ ਸਹਿਯੋਗ ਰਿਹਾ ਹੈ। ਇਸ ਗੀਤ ਨੂੰ ਯੂਟਿਊਬ ਅਤੇ ਵੱਖ ਵੱਖ ਸਾਈਟਾਂ ਤੇ ਰਿਲੀਜ਼ ਕੀਤਾ ਗਿਆ ਹੈ।
ਮਾਸਟਰ ਸਲੀਮ ਦੇ ਗਾਏ ਗੀਤ”ਅਨਟੱਚਏਬਲ” ਦੀ ਚਰਚਾ ਹਰ ਪਾਸੇ
