Headlines

ਦਿਨ ਦਿਹਾੜੇ ਕਤਲ,ਫ਼ਿਰੌਤੀਆਂ ਅਤੇ ਲੁੱਟਾਂ-ਖੋਹਾਂ ਕਾਰਣ ਅਰਾਜਕਤਾ ਫੈਲੀ-ਸਿੱਕੀ

ਆਪ’ ਸਰਕਾਰ ਦੇ ਰਾਜ ਵਿੱਚ ਸਮਾਜ ਦਾ ਹਰ ਵਰਗ ਦੁਖੀ-ਸਾਬਕਾ ਵਿਧਾਇਕ ਸਿੱਕੀ
ਨਈਅਰ
ਚੋਹਲਾ ਸਾਹਿਬ/ਤਰਨਤਾਰਨ,11 ਅਪ੍ਰੈਲ
ਵਿਧਾਨ ਸਭਾ ਹਲਕਾ ਖਡੂਰ ਸਾਹਿਬ ਦੇ ਸਾਬਕਾ ਕਾਂਗਰਸੀ ਵਿਧਾਇਕ ਸ.ਰਮਨਜੀਤ ਸਿੰਘ ਸਿੱਕੀ ਨੇ ਆਪਣੀ ਰੈਸ਼ੀਆਣਾ ਸਥਿਤ ਰਿਹਾਇਸ਼ ‘ਤੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ‘ਤੇ ਤਿੱਖੇ ਹਮਲੇ ਕਰਦਿਆਂ ਕਿਹਾ ਕਿ ਬਦਲਾਅ ਦਾ ਨਾਅਰਾ ਲੈ ਕੇ ਆਈ ਆਮ ਆਦਮੀ ਪਾਰਟੀ ਦੀ ਸਰਕਾਰ ਵਿਚ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਖਤਮ ਹੋ ਚੁੱਕੀ ਹੈ।ਉਨ੍ਹਾਂ ਕਿਹਾ ਕਿ ਦਿਨ ਦਿਹਾੜੇ ਹਲਕਾ ਖਡੂਰ ਸਾਹਿਬ ਅਧੀਨ ਆਉਂਦੇ ਪਿੰਡ ਕੰਗ ਵਿਚ ਆਪਣੇ ਘਰ ਬੈਠੀ ਗੁਰਪ੍ਰੀਤ ਕੌਰ ਦਾ ਜਿਸ ਤਰਾਂ ਮਾੜੇ ਅਨਸਰਾਂ ਨੇ ਕਤਲ ਕੀਤਾ ਅਤੇ ਪਿੰਡ ਕੋਟ ਮੁਹੰਮਦ ਖਾਨ ਵਿਖੇ ਆਮ ਆਦਮੀ ਪਾਰਟੀ ਦੇ ਸਰਪੰਚ ਵਲੋਂ ਜਿਸ ਤਰ੍ਹਾਂ ਇੱਕ ਸਬ-ਇੰਸਪੈਕਟਰ ਚਰਨਜੀਤ ਸਿੰਘ ਦਾ  ਗੋਲੀਆਂ ਮਾਰ ਕੇ ਕਤਲ ਗਿਆ ਅਤੇ ਹਰ ਰੋਜ ਸੜਕਾਂ ‘ਤੇ ਹੋ ਰਹੀਆਂ ਲੁੱਟਾ ਖੋਹਾਂ ਦੀਆਂ ਵਾਰਦਾਤਾਂ ‘ਆਪ’ ਸਰਕਾਰ ਦੀ ਮਾੜੀ ਕਾਰਗੁਜ਼ਾਰੀ ਨੂੰ ਪੇਸ਼ ਕਰ ਰਹੀਆਂ ਹਨ।ਉਨ੍ਹਾਂ ਕਿਹਾ ਕਿ ਅਜਿਹੇ ਹਾਲਾਤਾਂ ਵਿਚ ਆਮ ਲੋਕਾਂ ਦੀ ਜਿੰਦਗੀ ਰੱਬ ਆਸਰੇ ਹੈ।ਉਨ੍ਹਾਂ ਬੀਤੇ ਦਿਨ ਹੋਈਆਂ ਘਟਨਾਵਾਂ ਦੀ ਨਿੰਦਾ ਕਰਦਿਆਂ ਪਖਾਨਿਆਂ ਦੇ ਉਦਾਘਟਨ ਕਰਕੇ ਵਿਕਾਸ ਦਾ ਨਾਅਰਾ ਮਾਰਨ ਵਾਲੀ ਸਰਕਾਰ ਨੂੰ ਲੋਕ ਰੋਹ ਦਾ ਸਾਹਮਣਾ ਕਰਨ ਦੀ ਗੱਲ ਕੀਤੀ ਹੈ।ਸਾਬਕਾ ਕਾਂਗਰਸੀ ਵਿਧਾਇਕ ਸ.ਰਮਨਜੀਤ ਸਿੰਘ ਸਿੱਕੀ ਨੇ ਕਿਹਾ ਕਿ ਸੋਸ਼ਲ ਮੀਡੀਆ ਤੋਂ ਬਣੀ ਇਸ ਸਰਕਾਰ ਦਾ ਸੱਚ ਅੱਜ ਲੋਕਾਂ ਦੇ ਸਾਹਮਣੇ ਆ ਗਿਆ ਹੈ ਅਤੇ ਲੋਕ ਹੁਣ ਇਨ੍ਹਾਂ ਨੂੰ ਸਬਕ ਜਰੂਰ ਸਿਖਾਉਣਗੇ।ਉਨ੍ਹਾਂ ਕਿਹਾ ਕਿ ਪੰਜਾਬ ਦੀ ਜਨਤਾ 2027 ਦੀਆਂ ਵਿਧਾਨ ਸਭਾ ਚੋਣਾਂ ਦੀ ਬੇਸਬਰੀ ਨਾਲ ਉਡੀਕ ਕਰ ਰਹੀ ਹੈ,ਤਾਂ ਜ਼ੋ ਪੰਜਾਬ ਵਿੱਚ ਫਿਰ ਤੋਂ ਕਾਂਗਰਸ ਪਾਰਟੀ ਦੀ ਸਰਕਾਰ ਬਣਾਈ ਜਾ ਸਕੇ।ਇਸ ਮੌਕੇ ਹੋਰਨਾਂ ਤੋ ਇਲਾਵਾ ਸਰਪੰਚ ਜਗਰੂਪ ਸਿੰਘ,ਸਰਪੰਚ ਜਗਵਿੰਦਰ ਸਿੰਘ ਫਤਿਆਬਾਦ,ਸੀਨੀ ਕਾਂਗਰਸੀ ਆਗੂ ਗੁਲਵਿੰਦਰ ਸਿੰਘ ਰਾਏ,ਰਾਜਬੀਰ ਸਿੰਘ ਪੱਖੋਕੇ ਸੀਨੀ ਕਾਂਗਰਸੀ ਆਗੂ,ਸਰਪੰਚ ਅਮਨਦੀਪ ਸਿੰਘ ਹੈਪੀ ਸ਼ਾਹ,ਸਰਪੰਚ ਨਿਸ਼ਾਨ ਸਿੰਘ ਰਾਣੀਵਲਾਹ,ਸਰਪੰਚ ਪ੍ਰਕਾਸ਼ ਸਿੰਘ ਖੇਲਾ,ਸਾਬਕਾ ਸਰਪੰਚ ਮਨਦੀਪ ਸਿੰਘ ਘੜਕਾ,ਸਿੰਘ,ਸਰਪੰਚ ਕੁਲਵੰਤ ਸਿੰਘ ਚੰਡੀਗੜ ਮੁਹੱਲਾ,ਸਰਪੰਚ ਗੁਰਪ੍ਰੀਤ ਸਿੰਘ ਕਾਹਲਵਾਂ,ਸੀਨੀ ਕਾਂਗਰਸੀ ਆਗੂ ਲਖਵਿੰਦਰ ਸਿੰਘ ਕੱਲਾ,ਸਰਬਜੀਤ ਸਿੰਘ ਕੱਲਾ,ਅਮੋਲਕ ਚੰਦ ਕੱਲਾ,ਨੰਬਰਦਾਰ ਕੁਲਵੰਤ ਸਿੰਘ ਕੱਲਾ,ਸੁਰਿੰਦਰ ਸਿੰਘ ਚੇਅਰਮੈਨ,ਜਸਪਿੰਦਰ ਸਿੰਘ,ਸਰਪੰਚ ਸਵਰਾਜ ਸਿੰਘ ਰੈਸੀਆਣਾ,ਪਰਮਿੰਦਰ ਸਿੰਘ ਧੂੰਦਾ,ਸਾਬਕਾ ਸਰਪੰਚ ਨਿਸ਼ਾਨ ਸਿੰਘ ਸ਼ੇਖ ਚੱਕ,ਨਿਸ਼ਾਨ ਸਿੰਘ ਢੋਟੀ,ਮੁਹਿੰਦਰ ਸਿੰਘ ਫਤਿਆਬਾਦ,ਦਿਲਬਾਗ ਸਿੰਘ ਮੱਲ ਮੋਹਰੀ,ਬਲਜੀਤ ਸਿੰਘ,ਬਿੱਟੂ ਪੰਡੋਰੀ ,ਲਾਡੀ ਸ਼ਾਹ ਸਰਪੰਚ,ਬਚਿੱਤਰ ਸਿੰਘ ,ਗਗਨ ਰੰਧਾਵਾ,ਸਰਪੰਚ ਮਨਪ੍ਰੀਤ ਸਿੰਘ ਗੁਲਾਲੀਪੁਰ,ਲਾਡੀ ਬਾਠ,ਨਵਾਬ ਸਿੰਘ ਰਾਣੀਵਲਾਹ,ਪ੍ਰਭਦੀਪ ਸਿੰਘ ਕਾਹਲਵਾਂ ਜੁਗਰਾਜ ਸਿੰਘ ਰੰਧਾਵਾ,ਸਰਪੰਚ ਕੰਵਲਜੀਤ ਸਿੰਘ ,ਹਰਦੇਵ ਸਿੰਘ ਸੰਘਾ,ਸਤਨਾਮ ਸਿੰਘ,ਰੇਸ਼ਮ ਸਿੰਘ, ਰਣਜੀਤ ਸਿੰਘ ਰਾਣਾ ਸਿਆਸੀ ਸਕੱਤਰ,ਮੀਡੀਆ ਸਲਾਹਕਾਰ ਵਿਜੈ ਬਾਊ ਆਦਿ ਹਾਜਰ ਸਨ।
ਫੋਟੋ ਕੈਪਸ਼ਨ: ਸਾਬਕਾ ਕਾਂਗਰਸੀ ਵਿਧਾਇਕ ਸ.ਰਮਨਜੀਤ ਸਿੰਘ ਸਿੱਕੀ ਪ੍ਰੈਸ ਕਾਨਫਰੰਸ ਦੌਰਾਨ ਆਪ’ ਸਰਕਾਰ ਦੀਆਂ ਨਾਕਾਮੀਆਂ ਸੰਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ।(ਫੋਟੋ:ਨਈਅਰ ਪੱਤਰਕਾਰ,ਚੋਹਲਾ ਸਾਹਿਬ)

Leave a Reply

Your email address will not be published. Required fields are marked *