ਸਰੀ, 12 ਅਪ੍ਰੈਲ( ਸੰਦੀਪ ਸਿੰਘ ਧੰਜੂ)- ਕੈਨੇਡਾ ਦੇ ਸਰੀ ਸ਼ਹਿਰ ਤੋਂ ਛਪਦੇ ਤ੍ਰੈਮਾਸਿਕ ਅੰਗਰੇਜ਼ੀ ਮੈਗਜੀਨ ‘ਕੈਨੇਡਾ ਟੈਬਲਾਇਡ’ ਦਾ 45ਵਾਂ ਅੰਕ ਰਿਲੀਜ ਕੀਤਾ ਗਿਆ। ਸਰੀ ਵਿੱਚ ਵਿਸ਼ੇਸ਼ ਤੌਰ ਤੇ ਰੱਖੇ ਗਏ ਇਕ ਸਮਾਗਮ ਦੌਰਾਨ ਵਿਸਾਖੀ ਅੰਕ ਨੂੰ ਸਮਰਪਿਤ ਇਸ ਮੈਗਜੀਨ ਦੇ ਬਾਨੀ ਡਾ. ਜਸਵਿੰਦਰ ਸਿੰਘ ਦਿਲਾਵਰੀ ਨੇ ਜਿਥੇ ਇਸ ਮੈਗਜੀਨ ਦੇ ਮਨੋਰਥ ਉਤੇ ਚਾਨਣਾ ਪਾਇਆ ਉਥੇ ਇਸ ਦੀ ਕਾਮਯਾਬੀ ਲਈ ਸਭ ਨੂੰ ਮੁਬਾਰਕਬਾਦ ਦਿੱਤੀ। ਸਰਬੱਤ ਰੀਅਲ ਅਸਟੇਟ ਦੀ ਮਨਦੀਪ ਰਾਏ ਨੇ ਮੈਗਜੀਨ ਦੇ ਕਵਰ ਪੇਜ ਉਤੇ ਉਨਾਂ ਨੂੰ ਮਾਣ ਸਤਿਕਾਰ ਦੇਣ ਲਈ ਜਿਥੇ ਅਦਾਰਾ ਕੈਨੇਡਾ ਟੈਬਲਾਇਡ ਦਾ ਧੰਨਵਾਦ ਕੀਤਾ ਉਥੇ ਰੀਅਲ ਅਸਟੇਟ ਦੇ ਖੇਤਰ ਵਿੱਚ ਕੀਤੀਆਂ ਪ੍ਰਾਪਤੀਆਂ ਬਾਰੇ ਵੀ ਦੱਸਿਆ। ਇਸ ਸਮਾਗਮ ਵਿੱਚ ਮੈਂਬਰ ਪਾਰਲੀਮੈਂਟ ਸੁਖ ਧਾਲੀਵਾਲ, ਜੇ ਮਿਨਹਾਸ, ਅੰਮ੍ਰਿਤਪਾਲ ਸਿੰਘ ਢੋਟ, ਹਰਪ੍ਰੀਤ ਸਿੰਘ ਮਨਕਾਟਲਾ, ਜਰਨੈਲ ਸਿੰਘ ਕੰਦੋਲੀ, ਸੀਨੀਅਰ ਪੱਤਰਕਾਰ ਪੈਟਰਿਕ ਵਾਲਸ਼, ਇੰਦਰਜੀਤ ਸਿੰਘ ਲੱਧੜ, ਸੀ ਜੇ ਸਿੱਧੂ, ਆਇਵਨ ਸਕੌਟ, ਬਲਜੀਤ ਸਿੰਘ ਖਾਲਸਾ ਅਤੇ ਕੈਨੇਡਾ ਟੈਬਲਾਇਡ ਦੀ ਸਰੀ ਟੀਮ ਹਾਜਰ ਸੀ। ਅਪਣੇ ਸੰਖੇਪ ਭਾਸ਼ਣ ਉਪਰੰਤ ਡਾ ਜਸਵਿੰਦਰ ਸਿੰਘ ਦਿਲਾਵਰੀ ਨੇ ਇਸ ਮੈਗਜੀਨ ਦੀ ਵੱਧ ਰਹੀ ਲੋਕਪ੍ਰਿਯਤਾ ਲਈ ਪਾਠਕਾਂ ਦਾ ਅਤੇ ਸਮਾਗਮ ਦੌਰਾਨ ਹਾਜ਼ਰ ਸਖਸ਼ੀਅਤਾਂ ਦਾ ਧੰਨਵਾਦ ਕੀਤਾ।
‘ਕੈਨੇਡਾ ਟੈਬਲਾਇਡ’ ਦਾ ਵਿਸਾਖੀ ਅੰਕ ਰਿਲੀਜ
