ਫੰਗਣ ਸਿੰਘ ਧਾਮੀ ਯੂਐਸਏ ਨੇ ਕੀਤਾ ਹੈ ਇਹ ਟ੍ਰੈਕ ਕਲਮਬੱਧ-
ਸਰੀ/ ਵੈਨਕੂਵਰ (ਕੁਲਦੀਪ ਚੁੰਬਰ)-ਵਿਸ਼ਵ ਪ੍ਰਸਿੱਧ ਆਵਾਜ਼ ਜਨਾਬ ਸੁਖਵਿੰਦਰ ਪੰਛੀ ਵਲੋਂ ਐਸ ਪੀ ਟ੍ਰੈਕ ਦੀ ਪੇਸ਼ਕਸ਼ ਵਿੱਚ ਸਰਬੱਤ ਸੰਗਤ ਦੇ ਲਈ ਖਾਲਸਾ ਸਾਜਨਾ ਦਿਵਸ ਤੇ ਵਿਸਾਖੀ ਦਿਹਾੜੇ ਦੇ ਮੌਕੇ ਤੇ ਵਿਸ਼ੇਸ਼ ਸਿੱਖ ਇਤਿਹਾਸ ਨਾਲ ਸੰਬੰਧਿਤ ਰਚਨਾ ਸੰਗਤ ਦੀ ਝੋਲੀ ਪਾਈ ਗਈ ਹੈ। ਜਿਸ ਦੀ ਵਿਸ਼ੇਸ਼ ਗੱਲਬਾਤ ਕਰਦਿਆਂ ਗਾਇਕ ਸੁਖਵਿੰਦਰ ਪੰਛੀ ਨੇ ਦੱਸਿਆ ਕਿ ਇਸ ਟ੍ਰੈਕ ਦਾ ਟਾਈਟਲ ‘ਸਿੱਖੀ ਦਾ ਨਿਸ਼ਾਨ’ ਹੈ, ਜਿਸ ਨੂੰ ਸਤਵਿੰਦਰ ਸਿੰਘ ਸੰਧਰ ਯੂਐਸਏ ਦੇ ਵਿਸ਼ੇਸ਼ ਉਪਰਾਲੇ ਸਦਕਾ ਸੰਗਤ ਤੱਕ ਪਹੁੰਚਾਇਆ ਗਿਆ ਹੈ। ਇਸ ਟ੍ਰੈਕ ਦੇ ਗਾਇਕ ਸੁਖਵਿੰਦਰ ਪੰਛੀ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਕਿ ਇਸ ਟ੍ਰੈਕ ਨੂੰ ਫੰਗਣ ਸਿੰਘ ਧਾਮੀ ਯੂਐਸਏ ਨੇ ਕਲਮਬੱਧ ਕੀਤਾ ਹੈ। ਜੋ ਪਹਿਲਾਂ ਵੀ ਅਨੇਕਾਂ ਧਾਰਮਿਕ ਟ੍ਰੈਕ ਸੰਗਤ ਦੀ ਝੋਲੀ ਪਾ ਚੁੱਕੇ ਹਨ ਤੇ ਬਹੁਤ ਹੀ ਬਿਹਤਰੀਨ ਤਰੀਕੇ ਦੇ ਸ਼ਾਇਰ ਹਨ । ਜੋ ਸਿੱਖ ਇਤਿਹਾਸ ਦੀ ਹਮੇਸ਼ਾ ਤਰਜਮਾਨੀ ਆਪਣੇ ਸ਼ਬਦਾਂ ਵਿੱਚ ਕਰਦੇ ਹਨ, ਜੋ ਵੀ ਵਲੋਂ ਇਸਦਾ ਸੰਗੀਤ ਤਿਆਰ ਕੀਤਾ ਗਿਆ ਹੈ ਤੇ ਵੀਡੀਓ ਮੂਮੈਂਟ ਮੇਕਰ ਫਿਲਮ ਵਲੋਂ ਤਿਆਰ ਕੀਤੀ ਗਈ ਹੈ। ਸਤਵਿੰਦਰ ਸਿੰਘ ਸੰਧਰ ਯੂਐਸਏ ਇਸ ਟ੍ਰੈਕ ਦੇ ਪੇਸ਼ਕਾਰ ਅਤੇ ਪ੍ਰੋਡਿਊਸਰ ਹਨ ਅਤੇ ਰਣਦੀਪ ਵਰਮਾ ਵਲੋਂ ਇਸ ਦਾ ਪੋਸਟਰ ਰਵਾਇਤੀ ਅੰਦਾਜ਼ ਵਿੱਚ ਤਿਆਰ ਕੀਤਾ ਗਿਆ ਹੈ। ਗਾੰਇਕ ਸੁਖਵਿੰਦਰ ਪੰਛੀ ਇੱਕ ਸੰਜੀਦਾ ਸੁਰ ਦਾ ਮਾਲਕ ਕਲਾਕਾਰ ਹੈ, ਜਿਸ ਦੀ ਹਰ ਗਾਇਕੀ ਵੰਨਗੀ ਨੂੰ ਸਰੋਤੇ ਰੀਝ ਲਾ ਕੇ ਸੁਣਦੇ ਹਨ ਅਤੇ ਇਸ ਟ੍ਰੈਕ ਨੂੰ ਇੱਕ ਤੋਹਫੇ ਵਜੋਂ ਸਿੱਖ ਇਤਿਹਾਸ ਵਿੱਚ ਸ਼ਾਮਿਲ ਕੀਤਾ ਗਿਆ ਹੈ ਅਤੇ ਸਿੱਖ ਸੰਗਤਾਂ ਇਸ ਨੂੰ ਦਿਲੀਂ ਮੁਹੱਬਤਾਂ ਦੇ ਕੇ ਨਿਵਾਜ ਰਹੀਆਂ ਹਨ । ਜਿਕਰ ਯੋਗ ਹੈ ਕਿ ਇਸ ਟ੍ਰੈਕ ਨੂੰ ਗਾਇਕ ਸੁਖਵਿੰਦਰ ਪੰਛੀ ਨੇ ਰਵਾਇਤੀ ਢਾਡੀ ਅੰਦਾਜ਼ ਵਿੱਚ ਗਾ ਕੇ ਸੰਗਤ ਦੇ ਸਨਮੁੱਖ ਪੇਸ਼ ਕੀਤਾ ਹੈ ।
ਸੁਖਵਿੰਦਰ ਪੰਛੀ ਵਿਸਾਖੀ ਮੌਕੇ ਲੈ ਕੇ ਆਏ ਧਾਰਮਿਕ ਟ੍ਰੈਕ ‘ਸਿੱਖੀ ਦਾ ਨਿਸ਼ਾਨ’
