ਸ੍ਰੀ ਗੁਰੂ ਰਵਿਦਾਸ ਸਭਾ ਨਿਊਯਾਰਕ ਦਾ ਵਿਸ਼ੇਸ਼ ਧੰਨਵਾਦ-
ਸਰੀ/ ਵੈਨਕੂਵਰ (ਕੁਲਦੀਪ ਚੁੰਬਰ)-ਕੌਲ ਬ੍ਰਦਰਜ ਮਿਊਜਿਕ ਅਤੇ ਕੌਲ ਫੈਮਲੀ ਜੰਡੂ ਸਿੰਘਾ ਦੀ ਫਖਰੀਆ ਪੇਸ਼ਕਸ਼ ‘ਕਿੰਗ ਮੇਕਰ ਬਾਬਾ ਸਾਹਿਬ’ ਦੇ ਟਾਈਟਲ ਹੇਠ ਇਕ ਮਿਸ਼ਨਰੀ ਗੀਤ ਜਿਸ ਨੂੰ ਕੌਲ ਬ੍ਰਦਰਜ਼ ਯੂਐਸਏ ਨੇ ਲਾਂਚ ਕੀਤਾ ਹੈ , ਪ੍ਰਸਿੱਧ ਗਾਇਕ ਕੇ ਐਸ ਮੱਖਣ ਦੀ ਆਵਾਜ਼ ਵਿੱਚ ਰਿਲੀਜ ਕੀਤਾ ਜਾ ਰਿਹਾ ਹੈ । ਇਸ ਟਰੈਕ ਦੇ ਲੇਖਕ ਬਾਲੀ ਕਰਿਆਮ ਹਨ। ਇਸ ਟ੍ਰੈਕ ਦੀ ਜਾਣਕਾਰੀ ਦਿੰਦਿਆਂ ਕੌਲ ਬ੍ਰਦਰਜ਼ ਯੂਐਸਏ ਨੇ ਦੱਸਿਆ ਕਿ ਕੇ ਐਸ ਮੱਖਣ ਪੰਜਾਬ ਦਾ ਸੁਪ੍ਸਿੱਧ ਗਾਇਕ ਕਲਾਕਾਰ ਹੈ, ਜਿਸ ਦੀ ਦਮਦਾਰ ਆਵਾਜ਼ ਵਿੱਚ ਬਾਬਾ ਸਾਹਿਬ ਦੇ ਜੀਵਨ ਅਤੇ ਇਤਿਹਾਸ ਨੂੰ ਵੱਖਰਾ ਰੰਗ ਦੇ ਕੇ ਇਸ ਟ੍ਰੈਕ ਨੂੰ ਰਿਕਾਰਡ ਕੀਤਾ ਗਿਆ ਹੈ। ਇਸ ਟ੍ਰੈਕ ਦੇ ਪੇਸ਼ਕਸ਼ ਸਰਬਜੀਤ ਕੌਲ ਮਿੰਟੂ ਜੰਡੂ ਸਿੰਘਾ ਅਤੇ ਸੈਂਡੀ ਕੌਲ ਯੂਐਸਏ ਹਨ । ਬਾਲੀ ਕਰਿਆਮ ਇਸ ਟ੍ਰੈਕ ਦੇ ਰਚੇਤਾ ਹਨ ਅਤੇ ਅਮਰ ਦਾ ਮਿਊਜਿਕ ਮਿਰਰ ਵਲੋਂ ਇਸਦਾ ਸੰਗੀਤ ਤਿਆਰ ਕੀਤਾ ਗਿਆ ਹੈ। ਬੀ ਬੀ ਸਟੂਡੀਓ ਨੇ ਇਸ ਦਾ ਮਿਕਸ ਮਾਸਟਰ ਤੇ ਪ੍ਰੋਡਿਊਸਰ ਚਰਨਜੀਤ ਰਾਏ ਕੌਲ ਯੂਐਸਏ ਹਨ । ਵੀਡੀਓ ਗੁਰਮੀਤ ਦੁੱਗਲ ਦਾ ਹੈ, ਡਿਜ਼ਾਇਨ ਮਨੀਸ਼ ਕੁਮਾਰ ਅਤੇ ਸਪੈਸ਼ਲ ਧੰਨਵਾਦ ਸ਼੍ਰੀ ਗੁਰੂ ਰਵਿਦਾਸ ਸਭਾ ਆਫ ਨਿਊਯਾਰਕ ਯੂਐਸਏ ਇੰਜੀਨੀਅਰ ਰਣਜੀਤ ਮਾਹੀ ਦਾ ਕੌਲ ਬ੍ਰਦਰਜ਼ ਵਲੋਂ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਕੌਲ ਬ੍ਰਦਰਜ਼ ਕਦਮ ਦਰ ਕਦਮ ਆਪਣੇ ਰਹਿਬਰਾਂ ਦੇ ਮਿਸ਼ਨ ਨੂੰ ਸੰਗਤ ਤੱਕ ਪਹੁੰਚਾਉਂਦੇ ਹਨ ਅਤੇ ਮਿਸ਼ਨ ਦੀ ਲਾਮਬੰਦੀ ਲਈ ਉਹ ਹਮੇਸ਼ਾ ਸਾਰਥਿਕ ਯਤਨ ਪੱਟਦੇ ਰਹਿੰਦੇ ਹਨ । ਹਾਲ ਹੀ ਵਿੱਚ ਉਹਨਾਂ ਵੱਲੋਂ ਅਨਟਚੇਬਲ ਟਾਈਟਲ ਹੇਠ ਮਾਸਟਰ ਸਲੀਮ ਦਾ ਟ੍ਰੈਕ ਵੀ ਲਾਂਚ ਕੀਤਾ ਗਿਆ। ਮਾਸਟਰ ਸਲੀਮ ਅਤੇ ਕੇ ਐਸ ਮੱਖਣ ਦੋਨੋਂ ਹੀ ਕਲਾਕਾਰ ਪੰਜਾਬ ਦੀ ਸੁਰਮਈ ਆਵਾਜ਼ ਹਨ। ਜਿਨ੍ਹਾਂ ਦੀਆਂ ਆਵਾਜ਼ਾਂ ਵਿੱਚ ਭਾਰਤ ਰਤਨ ਬਾਬਾ ਸਾਹਿਬ ਡਾ . ਅੰਬੇਡਕਰ ਜੀ ਦੇ ਜੀਵਨ ਸੰਕਲਪ ਦਾ ਗੁਣਗਾਨ ਇੱਕ ਵਿਲੱਖਣ ਕਾਰਜ ਹੈ ਜਿਸ ਲਈ ਕੌਲ ਬ੍ਰਦਰਜ਼ ਯੂਐਸਏ ਵਧਾਈ ਦੇ ਪਾਤਰ ਹਨ ।
ਕੌਲ ਬ੍ਰਦਰਜ਼ ਯੂਐਸਏ ਲੈ ਕੇ ਆਏ ‘ਕਿੰਗ ਮੇਕਰ ਬਾਬਾ ਸਾਹਿਬ’ ਕੇ ਐਸ ਮੱਖਣ ਦਾ ਦੂਸਰਾ ਟ੍ਰੈਕ
