Headlines

ਸਰੀ ਫਲੀਟਵੁੱਡ ਤੋਂ ਕੰਸਰਵੇਟਿਵ ਉਮੀਦਵਾਰ ਸੁੱਖ ਪੰਧੇਰ ਵਲੋਂ ਚੋਣ ਮੁਹਿੰਮ ਨੂੰ ਹੁਲਾਰਾ

ਸਰੀ ( ਦੇ ਪ੍ਰ ਬਿ)-ਬੀਤੇ ਦਿਨ ਸਰੀ ਫਲੀਟਵੁੱਡ- ਪੋਰਟ ਕੈਲਸ ਹਲਕੇ  ਤੋਂ ਕੰਸਰਵੇਟਿਵ ਉਮੀਦਵਾਰ ਸੁੱਖ ਪੰਧੇਰ ਵਲੋਂ ਆਪਣੀ ਚੋਣ ਮੁਹਿੰਮ ਨੂੰ ਤੇਜ਼ ਕਰਦਿਆਂ  16055 ਫਰੇਜ਼ਰ ਹਾਈਵੇ ਸਰੀ ਵਿਖੇ ਆਪਣੇ ਚੋਣ ਦਫਤਰ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਵੱਡੀ ਗਿਣਤੀ ਵਿਚ ਉਹਨਾਂ ਦੇ ਸਮਰਥਕਾਂ, ਪਾਰਟੀ ਵਰਕਰਾਂ ਤੇ ਵਲੰਟੀਅਰ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਬੋਲਦਿਆਂ ਉਹਨਾਂ ਸਮਰਥਕਾਂ ਤੇ ਵਲੰਟੀਅਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਪਿਛਲੀ ਲਿਬਰਲ ਸਰਕਾਰ ਦੀਆਂ ਗਲਤ ਨੀਤੀਆਂ ਕਾਰਣ ਕੈਨੇਡਾ ਦੀ ਅਰਥ ਵਿਵਸਥਾ ਦੇ ਨਾਲ ਲੋਕਾਂ ਦਾ ਜੋ ਬੁਰਾ ਹਾਲ ਹੋਇਆ ਹੈ, ਉਸਨੂੰ ਠੀਕ ਕਰਨ ਲਈ ਪੀਅਰ ਪੋਲੀਵਰ ਦੀ ਅਗਵਾਈ ਹੇਠ ਕੰਸਰਵੇਟਿਵ ਪਾਰਟੀ ਦੀ ਇਕ ਮਜ਼ਬੂਤ ਸਰਕਾਰ ਬਣਾਉਣ ਦੀ ਲੋੜ ਹੈ। ਉਹਨਾਂ ਦੱਸਿਆ ਕਿ ਉਹਨਾਂ ਨੂੰ ਆਪਣੇ ਹਲਕੇ ਵਿਚ ਡੋਰ ਨਾਕਿੰਗ ਕਰਦਿਆਂ ਲੋਕਾਂ ਵਲੋਂ ਭਰਵਾਂ ਹੁੰਗਾਰਾ ਦਿੱਤਾ ਜਾ ਰਿਹਾ ਹੈ ਜਿਸਤੋਂ ਸਪੱਸ਼ਟ ਹੈ ਕਿ ਲੋਕ ਲਿਬਰਲ ਆਗੂਆਂ ਨੂੰ ਸਬਕ ਸਿਖਾਉਣ ਲਈ ਤਿਆਰ ਬੈਠੇ ਹਨ। ਉਹਨਾਂ ਕਿਹਾ ਜਿਵੇਂ ਕਿ ਲੋਕ ਸਭ ਜਾਣਦੇ ਹਨ ਕਿ ਅੱਜ ਮਹਿੰਗਾਈ, ਆਰਥਿਕ ਮੰਦੀ, ਹਾਊਸਿੰਗ ਅਫੋਰਡੇਬਿਲਟੀ, ਅਪਰਾਧ ਵਿਚ ਵਾਧਾ, ਬੁਨਿਆਦੀ ਢਾਂਚੇ ਦੀ ਕਮੀ ਅਤੇ ਹੋਰ ਕਈ ਸਮੱਸਿਆਵਾਂ ਦਰਪੇਸ਼ ਹਨ ਜਿਹਨਾਂ ਦੇ ਹੱਲ ਲਈ ਕੰਸਰਵੇਟਿਵ ਪਾਰਟੀ ਕਾਮਨ ਸੈਂਸ ਪ੍ਰੋਗਰਾਮ ਲੈਕੇ ਆਈ ਹੈ।  ਉਹਨਾਂ ਇਸ ਮੌਕੇ ਆਪਣੇ ਹਲਕੇ ਦੀਆਂ ਲੋੜਾਂ ਅਤੇ ਸਮੱਸਿਆਵਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਹ ਆਪਣੇ ਹਲਕੇ ਦੇ ਸਰਬਪੱਖੀ ਵਿਕਾਸ ਲਈ ਸਮਰਪਿਤ ਰਹਿਣਗੇ। ਇਕ ਸਾਬਕਾ ਖਿਡਾਰੀ ਤੇ ਬਿਜਨਸਮੈਨ ਹੋਣ ਦੇ ਨਾਤੇ ਉਹ ਨੌਜਵਾਨਾਂ ਅਤੇ ਹਲਕੇ ਦੇ ਲੋਕਾਂ ਦੀਆਂ ਲੋੜਾਂ ਨੂੰ ਭਲੀਭਾਂਤ ਜਾਣਦੇ ਹਨ। ਇਸ ਮੌਕੇ ਸਰੀ ਸੈਂਟਰ ਤੋਂ ਕੰਸਰਵੇਟਿਵ ਉਮੀਦਵਾਰ ਰਾਜਵੀਰ ਢਿੱਲੋਂ ਵੀ ਵਿਸ਼ੇਸ਼ ਤੌਰ ਤੇ ਪੁੱਜੇ ਤੇ ਲੋਕਾਂ ਨੂੰ ਕੰਸਰਵੇਟਿਵ ਪਾਰਟੀ ਨੂੰ ਵੋਟਾਂ ਪਾਉਣ ਤੇ ਪੀਅਰ ਪੋਲੀਵਰ ਦੀ ਅਗਵਾਈ ਹੇਠ ਨਵੀ ਸਰਕਾਰ ਬਣਾਉਣ ਦਾ ਸੱਦਾ ਦਿੱਤਾ। ਇਸ ਮੌਕੇ ਉਘੇ ਬਿਜਨਸਮੈਨ ਕੁਲਤਾਰ ਸਿੰਘ ਥਿਆੜਾ, ਬਲਦੀਪ ਸਿੰਘ ਝੰਡ, ਹਰਮੀਤ ਸਿੰਘ ਖੁੱਡੀਆਂ, ਬਲਵਿੰਦਰ ਸਿੰਘ ਗਿੱਲ, ਗੈਰੀ ਬਰਾੜ, ਗੁਰਜੀਤ ਸਿੰਘ ਸੰਧੂ, ਮੌਂਟੀ ਬੁਆਲ, ਹੋਣਵੀਰ ਰੰਧਾਵਾ ਤੇ ਹੋਰ ਕਈ ਉਘੀਆਂ ਹਸਤੀਆਂ ਨੇ ਉਦਘਾਟਨੀ ਰਸਮ ਵਿਚ ਪੁੱਜਕੇ ਸੁੱਖ ਪੰਧੇਰ ਨੂੰ ਸ਼ੁਭ ਕਾਮਨਾਵਾਂ ਦਿੱਤੀਆਂ।

Leave a Reply

Your email address will not be published. Required fields are marked *