Skip to content
- Home
- ਸੇਖੋਂ ਪਰਿਵਾਰ ਨੂੰ ਸਦਮਾ-ਮਾਤਾ ਰਾਜਿੰਦਰ ਕੌਰ ਸੇਖੋਂ ਦਾ ਦੇਹਾਂਤ
ਸਰੀ ( ਦੂਹੜਾ)– ਸਰੀ ਨਿਵਾਸੀ ਸੁਖਦੀਪ ਸਿੰਘ ਸੁੱਖੀ ਸੇਖੋਂ ( ਪਿਛਲਾ ਪਿੰਡ ਦਾਖਾ,ਹਰਨੇਕ ਨਗਰ, ਜਿਲਾ ਲੁਧਿਆਣਾ) ਨੂੰ ਉਸ ਸਮੇਂ ਭਾਰੀ ਸਦਮਾ ਪੁੱਜਾ ਜਦੋਂ ਉਹਨਾਂ ਦੇ ਸਤਿਕਾਰਯੋਗ ਮਾਤਾ ਸ੍ਰੀਮਤੀ ਰਜਿੰਦਰ ਕੌਰ ਸੇਖੋਂ 14 ਅਪ੍ਰੈਲ ਨੂੰ ਸਦੀਵੀ ਵਿਛੋੜਾ ਦੇ ਗਏ । ਉਹ ਆਪਣੇ ਪਿੱਛੇ ਬਹੁਤ ਵੱਡਾ ਹੱਸਦਾ ਵਸਦਾ ਪਰਿਵਾਰ ਛੱਡ ਗਏ ਹਨ । ਮਾਤਾ ਜੀ ਦੇ ਪੰਜ ਭੂਤਕ ਸਰੀਰ ਦਾ ਅੰਤਿਮ ਸੰਸਕਾਰ 20 ਅਪ੍ਰੈਲ ਦਿਨ ਐਤਵਾਰ 20 ਅਪ੍ਰੈਲ ਨੂੰ ਦੁਪਹਿਰ 12 ਵਜੇ ਦੁਪਹਿਰ ਨੂੰ ਫ੍ਰੇਜਰ ਰਿਵਰ ਫਿਊਨਰਲ ਹੋਮ ਐਬਸਫੋਰਡ ਵਿਖੇ ਕੀਤਾ ਜਾਵੇਗਾ। ਉਪਰੰਤ ਭੋਗ ਤੇ ਅੰਤਿਮ ਅਰਦਾਸ ਦੁਪਹਿਰ ਬਾਦ 2-30 ਵਜੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਰੀ ਵਿਖੇ ਹੋਵੇਗੀ। ਪਰਿਵਾਰ ਨਾਲ ਹਮਦਰਦੀ ਲਈ ਸੁਖਦੀਪ ਸਿੰਘ ਸੁੱਖੀ ਸੇਖੋਂ ਨਾਲ ਫੋਨ ਨੰਬਰ 778-378-7099 ਜਾਂ ਨਰਦੀਪ ਸਿੰਘ ਸੇਖੋਂ ਨਾਲ ਫੋਨ ਨੰਬਰ 604-835-4512 ਤੇ ਸੰਪਰਕ ਕੀਤਾ ਜਾ ਸਕਦਾ ਹੈ।