Headlines

ਚੇਤਨਾ ਐਸੋਸੀਏਸ਼ਨ ਵਲੋਂ ਡਾ ਜਸਵਿੰਦਰ ਸਿੰਘ ਦਿਲਾਵਰੀ ਦਾ ਸਨਮਾਨ

ਸਰੀ – ਬੀਤੇ ਦਿਨ ਚੇਤਨਾ ਐਸੋਸੀਏਸ਼ਨ ਆਫ ਕੈਨੇਡਾ ਵਲੋਂ ਉਘੇ ਮੀਡੀਆ ਕਰਮੀ ਅਤੇ ਕੈਨੇਡਾ ਟੈਬਲੌਇਡ ਮੈਗਜ਼ੀਨ ਦੇ ਸੰਪਾਦਕ ਡਾ ਜਸਵਿੰਦਰ ਸਿੰਘ ਦਿਲਾਵਰੀ ਨੂੰ ਉਨ੍ਹਾਂ ਦੀਆਂ ਭਾਈਚਾਰੇ ਪ੍ਰਤੀ ਸੇਵਾਵਾਂ ਲਈ ਸਨਮਾਨਿਤ ਕੀਤਾ ਗਿਆ।
ਇਹ ਸਨਮਾਨ ਸੰਸਥਾ ਦੇ ਸੰਸਥਾਪਕ ਜੈ ਬਿਰਦੀ ਅਤੇ ਸਰੀ ਦੀ ਮੇਅਰ ਬਰੈਂਡਾ ਲੌਕ ਵੱਲੋਂ ਇਕ ਵਿਸ਼ੇਸ਼ ਸਮਾਗਮ ਦੌਰਾਨ ਦਿੱਤਾ ਗਿਆ। ਸਮਾਗਮ ਵਿੱਚ ਚੇਤਨਾ ਐਸੋਸੀਏਸ਼ਨ ਦੇ ਅਹੁਦੇਦਾਰ ਅਤੇ ਸ਼ਹਿਰ ਦੀਆਂ ਕਈ ਉਘੀਆਂ ਹਸਤੀਆਂ ਵਿਚ ਜਿਨ੍ਹਾਂ ਵਿੱਚ ਡਾ. ਸਤਵਿੰਦਰ ਬੈਂਸ (ਯੂ ਐੱਫ ਵੀ), ਡਾ. ਐਨ ਮਰਫੀ (ਯੂ ਬੀ ਸੀ) ਅਤੇ ਡਾ. ਬਲਬੀਰ ਗੁਰਮ (ਡਾਇਰੈਕਟਰ, ਸਰੀ ਲਾਇਬ੍ਰੇਰੀਜ਼) ਸ਼ਾਮਿਲ ਸਨ ਨੇ ਵਿਸ਼ੇਸ਼ ਹਾਜ਼ਰੀ ਭਰੀ।
ਡਾ ਜਸਵਿੰਦਰ ਸਿੰਘ ਦਿਲਾਵਰੀ ਪਿਛਲੇ 11 ਸਾਲਾਂ ਤੋਂ ਕੈਨੇਡਾ ਟੈਬਲੌਇਡ ਨਾਂ ਦੀ ਅੰਗਰੇਜ਼ੀ  ਮੈਗਜ਼ੀਨ ਚਲਾ ਰਹੇ ਹਨ।
ਇਸ ਮੌਕੇ ਉਨ੍ਹਾਂ ਨੂੰ ਵਧਾਈ ਦੇਣ ਵਾਲਿਆਂ ਵਿਚ ਡਾ. ਪ੍ਰਭਜੋਤ ਕਹਲੋਂ, ਸ. ਰਜਿੰਦਰ ਸਿੰਘ ਪੰਧੇਰ, ਸੰਦੀਪ ਧੰਜੂ , ਹਰਪ੍ਰੀਤ ਸਿੰਘ ਮਨਕਾਟਲਾ , ਨਿਰੰਜਨ ਸਿੰਘ ਲੇਹਲ, ਅੰਮ੍ਰਿਤਪਾਲ ਸਿੰਘ ਢੋਟ, ਭੁਪਿੰਦਰ ਸਿੰਘ ਲੱਧੜ, ਅਜਮੇਰ ਸਿੰਘ ਢਿੱਲੋਂ ਭਾਗਪੁਰ ਸਾਬਕਾ ਚੇਅਰਮੈਨ, ਅਮਰ ਢਿੱਲੋਂ, ਅਤੇ ਦੇਵਿੰਦਰ ਲਿੱਟ ਵੀ ਸ਼ਾਮਿਲ ਸਨ।
ਇਸ ਮੌਕੇ ਡਾ ਦਿਲਾਵਰੀ ਨੇ ਆਪਣੇ ਸੰਬੋਧਨ ਵਿੱਚ ਚੇਤਨਾ ਐਸੋਸੀਏਸ਼ਨ ਦੇ ਸਾਰੇ ਪ੍ਰਬੰਧਕਾਂ, ਮੈਂਬਰਾਂ ਅਤੇ ਖ਼ਾਸ ਕਰਕੇ ਜੈ ਬਿਰਦੀ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਇਹ ਸਨਮਾਨ ਦੇ ਕੇ ਉਨ੍ਹਾਂ ਦੀ ਹੌਸਲਾ ਅਫ਼ਜ਼ਾਈ ਕੀਤੀ।

Leave a Reply

Your email address will not be published. Required fields are marked *