ਅੰਮ੍ਰਿਤਸਰ:- 21 ਅਪ੍ਰੈਲ -ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀ. ਆਗੂ ਸ. ਸੁੱਚਾ ਸਿੰਘ ਲੰਗਾਹ ਦੇ ਭਰਾਤਾ ਸ. ਲਖਵਿੰਦਰ ਸਿੰਘ ਲੰਗਾਹ ਦੇ ਅਚਨਚੇਤ ਅਕਾਲ ਚਲਾਣਾ ਕਰ ਜਾਣ ਤੇ ਸ. ਦਿਲਜੀਤ ਸਿੰਘ ਬੇਦੀ ਸਾਬਕਾ ਸਕੱਤਰ ਸ਼੍ਰੋਮਣੀ ਕਮੇਟੀ, ਸ. ਹਰਬੰਸ ਸਿੰਘ ਮੱਲੀ ਸਾਬਕਾ ਮੈਨੇਜਰ ਸ੍ਰੀ ਦਰਬਾਰ ਸਾਹਿਬ ਤੇ ਸ. ਪਰਮਜੀਤ ਸਿੰਘ ਬਾਜਵਾ ਐਡੀ. ਮੈਨੇਜਰ ਉਨ੍ਹਾਂ ਦੇ ਗ੍ਰਹਿ ਵਿਖੇ ਸ. ਸੁੱਚਾ ਸਿੰਘ ਲੰਗਾਹ ਤੇ ਉਨ੍ਹਾਂ ਦੇ ਪ੍ਰੀਵਾਰ ਨਾਲ ਅਫਸੋਸ ਕਰਨ ਲਈ ਪੁੱਜੇ।ਇਨ੍ਹਾਂ ਧਾਰਮਿਕ ਸ਼ਖਸ਼ੀਅਤਾਂ ਨੇ ਸ. ਸੁੱਚਾ ਸਿੰਘ ਲੰਗਾਹ ਨਾਲ ਦੁੱਖ ਦਾ ਇਜਹਾਰ ਸਾਂਝਾ ਕੀਤਾ ਅਤੇ ਵਿਛੜੇ ਰੂਹ ਲਈ ਪਰਮਾਤਮਾ ਦੇ ਦਰ ਅਰਦਾਸ ਕੀਤੀ ਕਿ ਅਕਾਲ ਪੁਰਖ ਵਾਹਿਗੁਰੂ ਵਿਛੜੀ ਰੂਹ ਨੂੰ ਆਪਣੇ ਚਰਨਾਂ ਚ ਨਿਵਾਸ ਬਖਸ਼ਣ ਅਤੇ ਬਾਕੀ ਪ੍ਰੀਵਾਰ ਨੂੰ ਇਸ ਅਸਿਹ ਸਦਮੇ ਨੂੰ ਸਹਿਣ ਲਈ ਬਲ ਪ੍ਰਦਾਨ ਕਰਨ। ਸ. ਬੇਦੀ, ਸ. ਮੱਲੀ ਤੇ ਸ. ਬਾਜਵਾ ਨੇ ਸ. ਸੁੱਚਾ ਸਿੰਘ ਲੰਗਾਹ ਦੇ ਪਿਤਾ ਸ. ਤਾਰਾ ਸਿੰਘ, ਉਨ੍ਹਾਂ ਪੁੱਤਰ ਸ. ਮੋਹਨ ਸਿੰਘ ਲੰਗਾਹ ਅਤੇ ਸ. ਰਤਨ ਸਿੰਘ ਲੰਗਾਹ ਆੜਤੀਆ ਨਾਲ ਸ. ਲਖਵਿੰਦਰ ਸਿੰਘ ਲੰਗਾਹ ਦੇ ਇਸ ਫਾਨੀ ਸੰਸਾਰ ਤੋਂ ਵਿਛੜ ਜਾਣ ਤੇ ਗਹਿਰੇ ਦੁੱਖ ਦਾ ਇਜ਼ਹਾਰ ਕੀਤਾ। ਇਸ ਮੌਕੇ ਸ. ਦਿਲਜੀਤ ਸਿੰਘ ਬੇਦੀ ਨੇ ਕਿਹਾ ਸ. ਸੁੱਚਾ ਸਿੰਘ ਲੰਗਾਹ ਦੇ ਦੱਸਣ ਅਨੁਸਾਰ ਸ. ਲਖਵਿੰਦਰ ਸਿੰਘ ਲੰਗਾਹ ਦੇ ਨਮਿਤ ਸ੍ਰੀ ਅਖੰਡ ਪਾਠ 22 ਅਪ੍ਰੈਲ ਨੂੰ ਅਰੰਭ ਹੋਣਗੇ ਅਤੇ 24 ਅਪ੍ਰੈਲ ਨੂੰ ਗੁਰਦੁਆਰਾ ਸਾਹਿਬ ਗੜ੍ਹੀ ਬਾਬਾ ਬੰਦਾ ਸਿੰਘ ਬਹਾਦਰ ਵਿਖੇ ਭੋਗ ਪਾਏ ਜਾਣਗੇ।
ਸੁੱਚਾ ਸਿੰਘ ਲੰਗਾਹ ਦੇ ਭਰਾ ਦੀ ਅਚਨਚੇਤ ਹੋਈ ਮੌਤ ਤੇ ਦੁਖ ਪ੍ਰਗਟਾਇਆ
