ਵੈਨਕੂਵਰ , 21ਅਪ੍ਰੈਲ (ਮਲਕੀਤ ਸਿੰਘ))- ਸਰੀ ਸੈਂਟਰ ਸੰਸਦੀ ਹਲਕੇ ਤੋਂ ਕੰਸਰਵੇਟਿਵ ਪਾਰਟੀ ਦੇ ਉਮੀਦਵਾਰ ਰਾਜਵੀਰ ਸਿੰਘ ਢਿੱਲੋ ਵੱਲੋਂ ਆਪਣੀ ਚੋਣ ਮੁਹਿੰਮ ਨੂੰ ਮਘਾਉਂਦਿਆਂ ਆਪਣੇ ਸਮਰਥਕਾਂ ਸਮੇਤ ਹਲਕੇ ਦੇ ਵੋਟਰਾਂ ਨਾਲ ਡੋਰ ਟੂ ਡੋਰ ਸੰਪਰਕ ਕਰਕੇ ਸਹਿਯੋਗ ਦੀ ਮੰਗ ਕੀਤੀ ਗ਼ਈ|
ਇਸੇ ਸਬੰਧ ਵਿੱਚ ਸਰੀ -ਪੈਨੋਰੋਮਾ ਤੋਂ ਕੰਸਰਵੇਟਿਵ ਦੇ ਵਿਧਾਇਕ ਬਰਾਇਨ ਟੈਪਰ ਅਤੇ ਉਹਨਾਂ ਦੀ ਪਤਨੀ ਅਰੋਨਾ ਟੈਪਰ ਵੱਲੋਂ ਆਪਣੇ ਸਾਥੀਆਂ ਸਮੇਤ ਸ ਢਿੱਲੋਂ ਦੇ ਕਿੰਗ ਜੋਰਜ ਸਥਿਤ ਚੋਣ ਦਫਤਰ ਦਾ ਦੌਰਾ ਕਰਕੇ ਉੱਥੇ ਹਾਜ਼ਰ ਸਮਰਥਕਾਂ ਦੀ ਹੌਸਲਾ ਅਫਜਾਈ ਕੀਤੀ ਅਤੇ ਉਹਨਾਂ ਨੂੰ ਕੰਸਰਵੇਟਿਵ ਪਾਰਟੀ ਦਾ ਸਾਥ ਦੇਣ ਦੀ ਅਪੀਲ ਕੀਤੀ| ਇਸ ਮੌਕੇ ਤੇ ਬੋਲਦਿਆਂ ਮਿਸਟਰ ਟੈਪਰ ਵੱਲੋਂ ਜਿੱਥੇ ਕਿ ਮੌਜੂਦਾ ਲਿਬਰਲ ਸਰਕਾਰ ਦੀਆਂ ਨੀਤੀਆਂ ਦੀ ਆਲੋਚਨਾ ਕੀਤੀ ਗਈ, ਉਹਨਾਂ ਸਮੂਹ ਕਨੇਡੀਅਨ ਲੋਕਾਂ ਨੂੰ ਕੈਨੇਡਾ ਦੇ ਭਲੇ ਹਿੱਤ ਕੰਸਰਵੇਟਿਵ ਪਾਰਟੀ ਦੇ ਉਮੀਦਵਾਰਾਂ ਦਾ ਸਾਥ ਦੇਣ ਦੀ ਅਪੀਲ ਵੀ ਕੀਤੀ| ਇਸ ਇਸ ਮੌਕੇ ਤੇ ਕੰਸਰਵੇਟ੍ਵਵ ਊਮੀਦਵਾਰ ਰਾਜਵੀਰ ਸਿੰਘ ਢਿਲੋਂ, ਬਲਵਿੰਦਰ ਸਿੰਘ ਬਿਲਾਸਪੁਰੀਆ, ਬੂਟਾ ਸਿੰਘ ,ਜਗਦੀਪ ਸੰਧੂ, ਰਣਜੀਤ ਗਿੱਲ, ਗੈਰੀ ਪੁਰੇਵਾਲ ,ਮਾਊਸਿਸ ,ਇਕਬਾਲ ਸੰਧੂ, ਬਲਬੀਰ ਢੱਟ, ਜਤਿੰਦਰ ਬਰਾੜ ,ਨਵਰੂਪ ਸਿੰਘ ਅਤੇ ਰਿਕੀ ਬਾਜਵਾ ਆਦਿ ਹਾਜ਼ਰ ਸਨ।|
ਕੈਪਸਨ – ਚੋਣ ਮੁਹਿੰਮ ਦੌਰਾਨ ਰਾਜ਼ਵੀਰ ਸਿੰਘ ਢਿਲੋ, ਵਿਧਾਇਕ ਬਰਾਇਨ ਟੈਪਰ ਅਤੇ ਹੋਰ ਸਮਰਥਕ
ਐਮ ਐਲ ਏ ਬਰਾਇਨ ਟੈਪਰ ਵਲੋਂ ਰਾਜਵੀਰ ਸਿੰਘ ਢਿੱਲੋ ਦੇ ਹੱਕ ਵਿਚ ਚੋਣ ਮੁਹਿੰਮ
