Headlines

ਕੰਸਰਵੇਟਿਵ ਨੂੰ ਭਰਵਾਂ ਲੋਕ ਹੁੰਗਾਰਾ ਤਬਦੀਲੀ ਦਾ ਸਪੱਸ਼ਟ ਸੰਕੇਤ- ਸੁੱਖ ਪੰਧੇਰ

ਸਰੀ-ਸਰੀ ਫਲੀਟਵੁੱਡ- ਪੋਰਟ ਕੈਲਸ ਤੋਂ ਕੰਸਰਵੇਟਿਵ ਉਮੀਦਵਾਰ ਸੁੱਖ ਪੰਧੇਰ ਵਲੋਂ ਆਪਣੀ ਚੋਣ ਮੁਹਿੰਮ ਦੌਰਾਨ ਵੋਟਰਾਂ ਨਾਲ ਘਰ ਘਰ ਸੰਪਰਕ ਅਤੇ ਨੁਕੜ ਮੀਟਿੰਗਾਂ ਦਾ ਸਿਲਸਲਾ ਜਾਰੀ ਹੈ। ਇਸ ਚੋਣ ਮੁਹਿੰਮ ਦੌਰਾਨ ਇਕ ਮੁਲਾਕਾਤ ਦੌਰਾਨ ਉਹਨਾਂ ਦੱਸਿਆ ਕਿ ਹਲਕੇ ਵਿਚ ਕੰਸਰਵੇਟਿਵ ਮੁਹਿੰਮ ਨੂੰ ਭਰਵਾਂ ਹੁ੍ੰਗਾਰਾ ਮਿਲ ਰਿਹਾ ਹੈ। ਲੋਕ ਕੰਸਰਵੇਟਿਵ ਆਗੂ ਪੀਅਰ ਪੋਲੀਵਰ ਅਤੇ ਪਾਰਟੀ ਨੀਤੀਆਂ ਦਾ ਭਰਪੂਰ ਸਮਰਥਨ ਕਰ ਰਹੇ ਹਨ। ਏਜੰਸੀਆਂ ਦੇ ਚੋਣ ਸਰਵੇਖਣਾਂ ਵਿਚ ਲਿਬਰਲ ਨੂੰ ਉਪਰ ਵਿਖਾਏ ਜਾਣ ਦੇ ਸਵਾਲ ਤੇ ਉਹਨਾਂ ਦਾ ਕਹਿਣਾ ਹੈ ਕਿ ਜ਼ਮੀਨੀ ਪੱਧਰ ਤੇ ਹਕੀਕਤ ਅਲਗ ਹੈ। ਡੋਰ ਨਾਕਿੰਗ ਦੌਰਾਨ ਤੇ ਪਾਰਟੀ ਪ੍ਰੋਗਰਾਮਾਂ ਦੌਰਾਨ ਲੋਕਾਂ ਦਾ ਉਤਸ਼ਾਹ ਅਤੇ ਸਮਰਥਨ ਇਕ ਤਬਦੀਲੀ ਦਾ ਸੰਕੇਤ ਹੈ। ਲੋਕ ਲਿਬਰਲ ਸਰਕਾਰ ਦੀਆਂ 10 ਸਾਲ ਦੀਆਂ ਗਲਤ ਨੀਤੀਆਂ ਅਤੇ ਕੁਸ਼ਾਸਨ  ਤੋਂ ਬਹੁਤ ਪ੍ਰੇਸ਼ਾਨ ਹਨ। ਹੁਣ ਉਹਨਾਂ ਕੋਲ ਇਕ ਮੌਕਾ ਤੇ ਉਹ ਇਹ ਮੌਕਾ ਕਦੇ ਵੀ ਗਵਾਉਣਾ ਨਹੀ ਚਾਹੁੰਦੇ। ਉਹਨਾਂ ਦਾਅਵਾ ਕੀਤਾ ਕਿ ਪੀਅਰ ਪੋਲੀਵਰ ਦੀ ਅਗਵਾਈ ਹੇਠ ਕੰਸਰਵੇਟਿਵ ਦੀ ਨਵੀਂ ਸਰਕਾਰ ਬਣੇਗੀ ਜੋ ਕੈਨੇਡੀਅਨ ਲੋਕਾਂ ਦੀਆਂ ਸਮੱਸਿਆਵਾਂ ਦੇ ਹੱਲ ਦੇ ਨਾਲ ਮੁਲਕ ਨੂੰ ਮਜ਼ਬੂਤ ਤੇ ਵਿਕਾਸ ਮੁਖੀ ਆਰਥਿਕਤਾ ਪ੍ਰਦਾਨ ਕਰੇਗੀ। ਇਸ ਮੌਕੇ ਉਹਨਾਂ ਨਾਲ ਉਘੇ ਕਬੱਡੀ ਪ੍ਰੋਮੋਟਰ ਇੰਦਰਜੀਤ ਰੂਮੀ, ਦਿਲਬਾਗ ਸਿੰਘ ਗਰੇਵਾਲ ਤੇ ਹੋਰ ਹਾਜ਼ਰ ਸਨ।

Leave a Reply

Your email address will not be published. Required fields are marked *