ਸਰੀ ( ਨਵਰੂਪ ਸਿੰਘ)– ਅਹਿਮਦੀਆ ਮੁਸਲਿਮ ਜਮਾਤ ਲੋਅਰ ਮੇਨਲੈਂਡ ਦਾ ਇਕ ਮਹੱਤਵਪੂਰਣ ਤੇ ਪ੍ਰਭਾਵਸ਼ਾਲੀ ਭਾਈਚਾਰਾ ਹੈ। ਬੀਤੇ ਦਿਨ ਜਮਾਤ ਦੀ ਲੀਡਰਸ਼ਿਪ ਨਾਲ ਬੈਤੂਰ ਰਹਿਮਾਨ ਮਸਜਿਦ ਵਿਖੇ ਰਾਜਵੀਰ ਢਿੱਲੋਂ ਨੇ ਮੁਲਾਕਾਤ ਕਰਦਿਆਂ ਸਮਰਥਨ ਦੀ ਮੰਗ ਕੀਤੀ। ਮੀਟਿੰਗ ਦੌਰਾਨ ਭਾਈਚਾਰੇ ਦੇ ਆਗੂਆਂ ਨੇ ਵੱਖ ਵੱਖ ਨੁਕਤਿਆਂ ਤੇ ਆਪਣੇ ਵਿਚਾਰ ਸਾਂਝੇ ਕੀਤੇ ਤੇ ਭਾਈਚਾਰੇ ਨੂੰ ਦਰਪੇਸ਼ ਸਮੱਸਿਆਵਾਂ ਤੋਂ ਜਾਣੂ ਕਰਵਾਇਆ। ਜਮਾਤ ਦੇ ਲੋਅਰਮੇਨ ਲੈਂਡ ਦੇ ਪ੍ਰਧਾਨ ਜਨਾਬ ਨਈਮ ਅਹਿਮਦ ਮਲਿਕ ਨੇ ਇਸ ਮੌਕੇ ਰਾਜਵੀਰ ਸਿੰਘ ਢਿੱਲੋਂ ਦੇ ਸਮਰਥਨ ਦਾ ਐਲਾਨ ਕੀਤਾ। ਇਸ ਮੌਕੇ ਭਾਈਚਾਰੇ ਦੇ ਆਗੂ ਤਾਹਿਰ ਘੁੰਮਣ ਨੇ ਕਿਹਾ ਕਿ ਭਾਈਚਾਰੇ ਕੈਨੇਡਾ ਵਿਚ ਬਦਲਾ ਦੇ ਹੱਕ ਵਿਚ ਵੋਟ ਕਰੇਗਾ।
ਅਹਿਮਦੀਆ ਭਾਈਚਾਰਾ ਰਾਜਵੀਰ ਢਿੱਲੋਂ ਦੇ ਹੱਕ ਵਿਚ ਆਇਆ
