ਸਰੀ ( ਨਵਰੂਪ)-ਸਰੀ ਪੈਨੋਰਾਮਾ ਤੋਂ ਕੰਸਰਵੇਟਿਵ ਐਮ ਐਲ ਏ ਬਰਾਇਨ ਟੈਪਰ ਨੇ ਸਰੀ ਸੈਂਟਰ ਤੋਂ ਕੰਸਰਵੇਟਿਵ ਉਮੀਦਵਾਰ ਰਾਜਵੀਰ ਢਿੱਲੋਂ ਨੂੰ ਸਮਰਥਨ ਦੇਣ ਦਾ ਐਲਾਨ ਕਰਨ ਨਾਲ ਉਹਨਾਂ ਦੀ ਚੋਣ ਮੁਹਿੰਮ ਨੂੰ ਭਰਵਾਂ ਹੁਲਾਰਾ ਮਿਲਿਆ ਹੈ। ਦੋਵਾਂ ਆਗੂਆਂ ਵਿਚਾਲੇ ਮੀਟਿੰਗ ਉਪਰੰਤ ਬਰਾਇਨ ਟੈਪਰ ਨੇ ਕਿਹਾ ਕਿ ਉਹ ਨਿੱਜੀ ਰੂਪ ਵਿਚ ਚੋਣ ਮੁਹਿੰਮ ਵਿਚ ਹਿੱਸਾ ਲੈਂਦਿਆਂ ਢਿੱਲੋਂ ਦੇ ਹੱਕ ਵਿਚ ਚੋਣ ਪ੍ਰਚਾਰ ਕਰਨਗੇ। ਇਸ ਮੌਕੇ ਮਿਸਜ ਟੈਪਰ, ਮੋਸਸ, ਬਲਵੀਰ ਸਿੰਘ ਢੱਟ, ਰਿੱਕੀ ਬਾਜਵਾ, ਬੂਟਾ ਸਿੰਘ ਬਰਾੜ, ਬਲਵਿੰਦਰ ਧਾਲੀਵਾਲ ਤੇ ਰਣਜੋਧ ਗਿੱਲ ਵੀ ਹਾਜ਼ਰ ਸਨ।
ਜੀਸ਼ਾਨ ਵਾਹਲਾ ਤੇ ਸਮਰਥਕਾਂ ਵਲੋਂ ਰਾਜਵੀਰ ਢਿੱਲੋਂ ਦੇ ਹੱਕ ਵਿਚ ਮੁਹਿੰਮ-
ਸਰੀ- ਬੀਸੀ ਵਿਧਾਨ ਸਭਾ ਚੋਣਾਂ ਦੌਰਾਨ ਸਰੀ ਸੈਂਟਰ ਤੋਂ ਕੰਸਰਵੇਟਿਵ ਉਮੀਦਵਾਰ ਜੀਸ਼ਾਨ ਵਾਹਲਾ ਨੇ ਸਰੀ ਸੈਂਟਰ ਤੋਂ ਕੰਸਰਵੇਟਿਵ ਉਮੀਦਵਾਰ ਰਾਜਵੀਰ ਢਿੱਲੋਂ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ ਹੈ। ਉਹਨਾਂ ਦੇ ਸਮਰਥਕਾਂ ਨੇ ਰਾਜਵੀਰ ਦੇ ਹੱਕ ਵਿਚ ਚੋਣ ਪ੍ਰਚਾਰ ਆਰੰਭਿਆ ਹੋਇਆ ਹੈ। ਜਿਕਰਯੋਗ ਹੈ ਕਿ ਜੀਸ਼ਾਨ ਵਾਹਲਾ ਬਹੁਤ ਹੀ ਮਿਹਨਤੀ ਆਗੂ ਹਨ ਤੇ ਵਿਧਾਨ ਸਭਾ ਚੋਣਾਂ ਵਿਚ ਕੁਝ ਕੁ ਵੋਟਾਂ ਨਾਲ ਹਾਰ ਗਏ ਸਨ। ਪਰ ਉਹਨਾਂ ਦਾ ਤਜੁਰਬਾ ਅਤੇ ਉਹਨਾਂ ਦੇ ਸਾਥੀਆਂ ਦਾ ਸਹਿਯੋਗ ਰਾਜਵੀਰ ਦੀ ਚੋਣ ਮੁਹਿੰਮ ਨੂੰ ਵੱਡਾ ਹੁੰਗਾਰਾ ਦੇ ਰਿਹਾ ਹੈ। ਭਾਵੇਂਕਿ ਉਹਨਾਂ ਨੂੰ ਆਪਣੀ ਭੈਣ ਦੇ ਵਿਆਹ ਕਾਰਮ ਮੁਲਕ ਤੋਂ ਬਾਹਰ ਜਾਣਾ ਪਿਆ ਪਰ ਉਹ ਰੋਜਾਨਾ ਫੋਨ ਉਪਰ ਰਾਬਤਾ ਕਰਦਿਆਂ ਸਥਿਤੀ ਦਾ ਜਾਇਜਾ ਲੈਂਦਿਆਂ ਆਪਣੇ ਸਮਰਥਕਾਂ ਨੂੰ ਹੱਲਾਸ਼ੇਰੀ ਦੇ ਰਹੇ ਹਨ।