57 ਵਾਂ ਟੂਰਨਮੈਂਟ 17-18 ਮਈ ਨੂੰ ਕਰਵਾਉਣ ਦਾ ਐਲਾਨ-
ਵੈਨਕੂਵਰ (ਜੁਗਿੰਦਰ ਸਿੰਘ ਸੁੰਨੜ)- ਖਾਲਸਾ ਦੀਵਾਨ ਸੁਸਾਇਟੀ ਵਲੋਂ ਬੱਬਰ ਸ਼ਹੀਦਾਂ ਦੀ ਯਾਦ ਵਿਚ 57ਵਾਂ ਖੇਡ ਮੇਲਾ ਸਾਊਥ ਮੈਮੋਰੀਅਲ ਪਾਰਕ ਵਿਖੇ 17-18 ਮਈ ਨੂੰ ਕਰਵਾਇਆ ਜਾ ਰਿਹਾ ਹੈ। ਜਿਸ ਵਿਚ ਸ਼ੌਕਰ, ਕਬੱਡੀ, ਘੋਲ, ਰੱਸਾ-ਕੱਸੀ, ਦੌੜਾਂ , ਵੇਟ ਲਿਫ਼ਟਿੰਗ ਤੇ ਵਾਲੀਬਾਲ ਦੀਆਂ ਖੇਡਾਂ ਕਾਰਵਾਈਆਂ ਜਾ ਰਹੀਆਂ ਹਨ। ਪ੍ਰਬੰਧਕਾਂ ਅਤੇ ਸਪੋਰਟਸ ਕਮੇਟੀ ਦੇ ਸਰਪ੍ਰਸਤ ਸ ਸੁਖਵਿੰਦਰ ਗਿੱਲ (ਰਾਣਾ), ਸਹਾਇਕ ਹਰਜੀਤ ਸਿੰਘ ਘੱਗ, ਚੇਅਰਮੈਨ ਸਾਧੂ ਸਿੰਘ ਉੱਪਲ, ਸਕੱਤਰ ਗੁਰਬਖ਼ਸ਼ ਸਿੰਘ (ਬਾਗ਼ੀ) ਸੰਘੇੜਾ ਅਤੇ ਸੁਰਜੀਤ ਸਿੰਘ ਢਿੱਲੋਂ ਵੱਲੋਂ ਟੂਰਨਾਮੈਂਟ ਦੀਆਂ ਤਿਆਰੀ ਲਈ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਸ਼ੌਕਰ ਦੀਆਂ ਮੀਟਿੰਗਾਂ ਵਿਚ ਸੋਹਣ ਸਿੰਘ ਦਿਓ ਤੇ ਸਾਬਕਾ ਪ੍ਰਧਾਨ ਮਲਕੀਤ ਸਿੰਘ ਧਾਮੀ ਵੱਲੋਂ ਭਾਗ ਲਿਆ ਗਿਆ। ਘੋਲਾਂ ਵਿਚ ਹਰਜੀਤ ਘੱਗ ਤੇ ਬਲਵੀਰ ਸਿੰਘ ਬੀਸਲਾ ਵੱਲੋਂ ਪਹਿਲਵਾਨਾਂ ਨਾਲ ਮੀਟਿੰਗਾਂ ਚਲ ਰਹੀਆਂ ਹਨ। ਸੁਸਾਇਟੀ ਦੇ ਜਨਰਲ ਸਕੱਤਰ ਸ ਕਸ਼ਮੀਰ ਸਿੰਘ ਧਾਲੀਵਾਲ ਵੱਲੋਂ ਸਮੂਹ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਟੂਰਨਾਮੈਂਟ ਤੇ ਲੱਖ ਡਾਲਰ ਤੋਂ ਜ਼ਿਆਦਾ ਖ਼ਰਚ ਆਉਂਦਾ ਹੈ। ਸਮੂਹ ਸੰਗਤਾਂ ਆਪਣੀ ਨੇਕ ਕਮਾਈ ਵਿਚੋਂ ਤਿਲਫੁਲ ਭੇਟ ਕਰਨ ਤਾਂ ਜੋ ਗੁਰੂਘਰ ਤੇ ਖ਼ਰਚ ਦਾ ਬੋਝ ਨਾ ਪਵੇ। ਕਸ਼ਮੀਰ ਸਿੰਘ ਧਾਲੀਵਾਲ ਤੇ ਸੁਖਵਿੰਦਰ (ਰਾਣਾ) ਗਿੱਲ ਆਮ ਸੰਗਤਾਂ ਪਾਸ ਹਰ ਸਾਲ ਆਉਂਦੇ ਹਨ ਤੇ ਸੰਗਤਾਂ ਵਧ ਚੜ ਕੇ ਹਿੱਸਾ ਪਾਉਂਦੀਆਂ ਹਨ। ਇਸ ਤਰਾਂ ਦੇ ਕਾਰਜ ਆਪ ਸੰਗਤਾਂ ਦੇ ਸਹਿਯੋਗ ਨਾਲ ਹੀ ਨੇਪਰੇ ਚੜ੍ਹਦੇ ਹਨ।