Headlines

ਵੈਨਕੂਵਰ ਚ ਲੱਗੀ ਭਿਆਨਕ ਅੱਗ ਨਾਲ ਕਾਰੋਬਾਰੀ ਅਦਾਰਿਆਂ ਦਾ ਨੁਕਸਾਨ

ਵੈਨਕੂਵਰ, 23 ਅਪ੍ਰੈਲ (ਮਲਕੀਤ ਸਿੰਘ)- ਵੈਨਕੂਵਰ ਦੀ ਹੇਸਟਿੰਗ ਸਟਰੀਟ ਤੇ ਕੁਝ ਕਾਰੋਬਾਰੀ ਅਦਾਰਿਆਂ  ਚ ਤੜਕਸਾਰ ਅਚਾਨਕ ਲੱਗੀ ਭਿਆਨਕ ਅੱਗ ਨਾਲ ਵਿੱਤੀ ਨੁਕਸਾਨ ਹੋਣ ਦੀ ਘਟਨਾ ਵਾਪਰੀ ਹੈ| ਪ੍ਰਾਪਤ ਵੇਰਵਿਆਂ ਮੁਤਾਬਕ ਇੱਕ ਭਾਰਤੀ ਰੈਸਟੋਰੈਂਟ ਇੱਕ ਮੀਟ ਦੀ ਦੁਕਾਨ ਅਤੇ ਇੱਕ ਜੁੱਤੀਆਂ ਦੀ ਦੁਕਾਨ ਇਸ ਅੱਗ ਦੇ ਕਹਿਰ ਤੋਂ ਕਾਫੀ ਪ੍ਰਭਾਵਿਤ ਹੋਏ| ਫਾਇਰ ਸੇਵਾਵਾਂ ਵੱਲੋਂ ਜਾਰੀ ਕੀਤੀ ਇੱਕ ਜਾਣਕਾਰੀ ਮੁਤਾਬਕ ਤੀਸਰੇ ਪੱਧਰ ਦੀ ਇਸ ਅੱਗ ਨੂੰ ਬੁਝਾਉਣ ਲਈ ਤਕਰੀਬਨ 35 ਸੁਰੱਖਿਆ ਕਰਮਚਾਰੀਆਂ ਨੂੰ ਕੁਝ ਕਾਫੀ ਘੰਟੇ ਮਸੱਕਤ ਕਰਨੀ ਪਈ ਫਿਲਹਾਲ ਇਸ ਅੱਗ ਕਾਰਨ ਕੋਈ ਵੀ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।|