Headlines

ਮਿਨਹਾਸ ਤੇ ਡੌਡ ਪਰਿਵਾਰ ਨੂੰ ਸਦਮਾ-ਮਾਤਾ ਭਗਵੰਤ ਕੌਰ ਮਿਨਹਾਸ ਦਾ ਸਦੀਵੀ ਵਿਛੋੜਾ

ਐਡਮਿੰਟਨ ( ਗੁਰਪ੍ਰੀਤ ਸਿੰਘ)- ਐਡਮਿੰਟਨ ਦੇ ਮਿਨਹਾਸ ਪਰਿਵਾਰ ਅਤੇ ਡੌਡ ਪਰਿਵਾਰ ਵਲੋਂ ਦੁਖੀ ਹਿਰਦੇ ਨਾਲ ਸੂਚਿਤ ਕੀਤਾ ਗਿਆ ਹੈ ਕਿ ਉਹਨਾਂ ਦੇ ਸਤਿਕਾਰਯੋਗ ਮਾਤਾ ਭਗਵੰਤ ਕੌਰ ਮਿਨਹਾਸ 22 ਅਪ੍ਰੈਲ ਨੂੰ ਸਦੀਵੀ ਵਿਛੋੜਾ ਦੇ ਗਏ। ਉਹਨਾਂ ਦਾ ਜਨਮ 21 ਅਪਰੈਲ 1930 ਦਾ ਸੀ। ਉਹ ਆਪਣੇ ਪਿੱਛੇ ਭਰਿਆ ਬਾਗ ਪਰਿਵਾਰ ਛੱਡ ਗਏ ਹਨ। ਮਾਤਾ ਜੀ ਦੀ ਮ੍ਰਿਤਕ ਦੇਹ ਦਾ ਅੰਤਿਮ ਸੰਸਕਾਰ 26 ਅਪ੍ਰੈਲ ਦਿਨ ਸ਼ਨੀਵਾਰ ਨੂੰ ਪਾਰਕ ਪਲੇਸ ਫਿਊਨਰਲ ਹੋਮ 51 ਬਰਾਡਵੇਅ ਬੁਲੇਵਾਰਡ ਸ਼ੇਰਵੁੱਡ ਪਾਰਕ ਵਿਖੇ ਸਵੇਰ 11 ਵਜੇ ਕੀਤਾ ਜਾਵੇਗਾ। ਉਪਰੰਤ ਭੋਗ ਤੇ ਅੰਤਿਮ ਅਰਦਾਸ ਸ੍ਰੀ ਗੁਰੂ ਨਾਨਕ ਸਿੱਖ ਗੁਰਦੁਆਰਾ ਅਲਬਰਟਾ 14211-133 ਐਵਨਿਊ ਨਾਰਥ ਵੈਸਟ ਐਡਮਿੰਟਨ ਵਿਖੇ ਹੋਵੇਗੀ। ਮਾਤਾ ਭਗਵੰਤ ਕੌਰ ਐਡਮਿੰਟਨ ਦੀ ਉਘੀ ਸ਼ਖਸੀਅਤ ਗੁਰਨਾਮ ਸਿੰਘ ਡੌਡ ਦੇ ਵੱਡੇ ਭੈਣਜੀ ਸਨ।

Leave a Reply

Your email address will not be published. Required fields are marked *