ਸਰੀ ( ਕਾਹਲੋਂ)- – 28 ਅਪ੍ਰੈਲ ਨੂੰ ਹੋਣ ਵਾਲੀ ਰੈਗੂਲਰ ਕੌਂਸਲ ਮੀਟਿੰਗ ਵਿੱਚ, ਸਰੀ ਸਿਟੀ ਕੌਂਸਲ ਟਰੈਫ਼ਿਕ ਭੀੜ ਨੂੰ ਘਟਾਉਣ ਅਤੇ ਸ਼ਹਿਰ ਦੇ ਵਾਧੇ ਨੂੰ ਸਮਰਥਨ ਦੇਣ ਦੇ ਉਦੇਸ਼ ਨਾਲ ਦੋ ਵੱਡੀਆਂ ਸੜਕਾਂ ਨੂੰ ਚੌੜਾ ਕਰਨ ਦੇ ਪ੍ਰੋਜੈਕਟਾਂ ਲਈ ਠੇਕਿਆਂ ਨੂੰ ਮਨਜ਼ੂਰੀ ਦੇਣ ‘ਤੇ ਵਿਚਾਰ ਕਰੇਗੀ। ਇਹਨਾਂ ਠੇਕਿਆਂ ਦੀ ਕੁੱਲ ਰਕਮ $19 ਮਿਲੀਅਨ ਤੋਂ ਵੱਧ ਹੈ, ਜਿਸ ਵਿੱਚ 72 ਐਵੇਨਿਊ (188 ਸਟਰੀਟ ਤੋਂ 196 ਸਟਰੀਟ ) ਅਤੇ 64 ਐਵੇਨਿਊ (152 ਸਟਰੀਟ ਤੋਂ 164 ਸਟਰੀਟ ) ਦੇ ਅੱਪਗਰੇਡ ਸ਼ਾਮਲ ਹਨ।ਇਹ ਪ੍ਰੋਜੈਕਟ ਸੜਕਾਂ ਨੂੰ ਚਾਰ ਲੇਨਾਂ ਵਿੱਚ ਅਪਗ੍ਰੇਡ ਕਰਨਗੇ, ਜਦੋਂ ਕਿ ਪੈਦਲ-ਚਾਲਕਾਂ ਤੇ ਸਾਈਕਲ ਸਵਾਰਾਂ ਲਈ ਸੁਵਿਧਾਜਨਕ ਢਾਂਚਾ ਤਿਆਰ ਕਰਨਗੇ, ਤਾਂ ਜੋ ਕਿ ਵੱਧ ਰਹੀ ਆਬਾਦੀ ਲਈ ਸੜਕੀ ਤਾਲਮੇਲ ਅਤੇ ਪਹੁੰਚ ਵਿੱਚ ਸੁਧਾਰ ਕੀਤਾ ਜਾ ਸਕੇ। ਮੇਅਰ ਬਰੈਂਡਾ ਲੌਕ ਨੇ ਕਿਹਾ, “ਸਰੀ ਦੇ ਤੇਜ਼ੀ ਨਾਲ ਹੋ ਰਹੇ ਵਿਕਾਸ ਲਈ , ਇਹ ਲਾਜ਼ਮੀ ਹੈ ਕਿ ਅਸੀਂ ਅਜਿਹਾ ਬੁਨਿਆਦੀ ਢਾਂਚਾ ਤਿਆਰ ਕਰੀਏ ਜੋ ਸਾਡੀਆਂ ਕਮਿਊਨਿਟੀਆਂ ਨੂੰ ਆਪਸ ਵਿੱਚ ਜੋੜ ਸਕੇ” । “64 ਐਵਨਿਊ ਅਤੇ 72 ਐਵਨਿਊ ‘ਤੇ ਸੜਕਾਂ ਨੂੰ ਚੌੜਾ ਕਰਨਾ ਅਤੇ ਨਵੀਆਂ ਸੜਕਾਂ ਬਣਾਉਣਾ ਨਾ ਸਿਰਫ ਟ੍ਰੈਫਿਕ ਭੀੜ ਨੂੰ ਘਟਾਏਗਾ, ਬਲਕਿ ਇਹ ਸਾਡੇ ਸ਼ਹਿਰ ਲਈ ਬਹੁਤ ਜ਼ਰੂਰੀ ਪੂਰਬ-ਪੱਛਮ ਲਿੰਕ ਨੂੰ ਵੀ ਤਿਆਰ ਕਰੇਗਾ। ਇਹ ਸੁਧਾਰ ਬਹੁਤ ਪੁਰਾਣੀ ਲੋੜ ਸਨ ਅਤੇ ਇਹ ਸਾਡੀ ਕੌਂਸਲ ਦੀ ਇਸ ਵਚਨਬੱਧਤਾ ਨੂੰ ਦਰਸਾਉਂਦੇ ਹਨ ਕਿ ਅਸੀਂ ਇੱਕ ਅਜਿਹਾ ਆਵਾਜਾਈ ਨੈੱਟਵਰਕ ਬਣਾਈਏ, ਜੋ ਸਰੀ ਦੇ ਤੇਜ਼ੀ ਨਾਲ ਵਧ ਰਹੇ ਆਕਾਰ ਨੂੰ ਢੁੱਕਵੀਂ ਸੇਵਾ ਦੇ ਸਕੇ। ਇਸ ਬੁਨਿਆਦੀ ਢਾਂਚੇ ‘ਤੇ ਕੰਮ ਕਰਕੇ, ਅਸੀਂ ਹੋਰ ਵਧੀਆ ਜੁੜੀ ਹੋਈ ਸਰੀ ਤਿਆਰ ਕਰ ਰਹੇ ਹਾਂ, ਜੋ ਆਖਰਕਾਰ ਸਾਰੇ ਵਾਸੀਆਂ ਦੀ ਜੀਵਨ ਗੁਣਵੱਤਾ ਅਤੇ ਸੁਰੱਖਿਆ ਨੂੰ ਬੇਹਤਰ ਬਣਾਏਗਾ।”
64 ਐਵੇਨਿਊ ਦਾ ਪ੍ਰੋਜੈਕਟ ਮਈ ਵਿੱਚ ਸ਼ੁਰੂ ਹੋਣ ਦੀ ਉਮੀਦ ਹੈ ਅਤੇ ਬਸੰਤ 2026 ਤੱਕ ਪੂਰਾ ਹੋਵੇਗਾ। ਨਿਰਮਾਣ ਵਿੱਚ ਸ਼ਾਮਲ ਹੋਵੇਗਾ:
- ਸੜਕ ਨੂੰ ਦੋ ਤੋਂ ਚਾਰ ਲੇਨ ਤੱਕ ਚੌੜਾ ਕਰਨਾ
- ਦੱਖਣੀ ਪਾਸੇ ਸਾਈਕਲ ਅਤੇ ਪੈਦਲ ਚੱਲਣ ਲਈ ਰਸਤਾ ਬਣਾਉਣਾ
- 152 ਸਟਰੀਟ ਦੇ ਨਾਲ 64 ਐਵੇਨਿਊ ਤੋਂ 68 ਐਵੇਨਿਊ ਤੱਕ ਸੜਕ ਨੂੰ ਪੱਕਾ ਕਰਨਾ
- 64 ਐਵੇਨਿਊ ਅਤੇ 152 ਸਟਰੀਟ ਵਾਲੇ ਇੰਟਰ-ਸੈਕਸ਼ਨ ਉੱਤੇ ਰੇਲਵੇ ਲਾਈਨ ਦੀ ਮੁਰੰਮਤ
- ਰੇਲਵੇ ਲਾਈਨ ਕਰਾਸਿੰਗ ਦੇ ਕੰਮ ਨੂੰ ਤੇਜ਼ ਕਰਨ ਲਈ 64 ਐਵਿਨਿਊ ਨੇੜੇ 152 ਸਟਰੀਟ ਨੂੰ ਥੋੜੇ ਸਮੇਂ ਲਈ ਬੰਦ ਕਰਨਾ
ਟ੍ਰਾਂਸਪੋਰਟੇਸ਼ਨ ਦੇ ਡਾਇਰੈਕਟਰ ਰਾਫੇਲ ਵਿਲਾਰੀਅਲ ਨੇ ਕਿਹਾ, “64 ਐਵੇਨਿਊ ‘ਤੇ ਇਹ ਸੁਧਾਰ 120 ਸਟਰੀਟ ਤੋਂ 196 ਸਟਰੀਟ ਤੱਕ ਨਿਰੰਤਰ ਚਾਰ-ਲੇਨ ਕੋਰੀਡੋਰ ਬਣਾਉਣ ਲਈ ਉਲੀਕੇ ਬਹੁ-ਪੜਾਅ ਪ੍ਰੋਗਰਾਮ ਦੇ ਆਖ਼ਰੀ ਹਿੱਸੇ ਨੂੰ ਦਰਸਾਉਂਦੇ ਹਨ। 72 ਐਵਿਨਿਊ ਦਾ ਸੁਧਾਰ ਵੀ ਇੱਕ ਵੱਡੀ ਯੋਜਨਾ ਦਾ ਹਿੱਸਾ ਹਨ, ਜੋ ਕਿ 120 ਸਟਰੀਟ ਤੋਂ 196 ਸਟਰੀਟ ਤੱਕ ਨਿਰੰਤਰ ਰਸਤਾ ਸਥਾਪਤ ਕਰਨ ਦੇ ਨਾਲ ਸ਼ਹਿਰ ਦੇ ਅੰਦਰ ਟਰੈਫ਼ਿਕ ਪ੍ਰਵਾਹ ਅਤੇ ਸੰਪਰਕ ਵਧਾਏਗਾ” ।
72 ਐਵੇਨਿਊ ਦਾ ਪ੍ਰੋਜੈਕਟ ਵੀ ਮਈ ਵਿੱਚ ਸ਼ੁਰੂ ਹੋਣ ਦੀ ਉਮੀਦ ਹੈ ਅਤੇ ਬਸੰਤ 2026 ਤੱਕ ਪੂਰਾ ਹੋਵੇਗਾ। ਉਸਾਰੀ ਵਿੱਚ ਸ਼ਾਮਲ ਹੋਵੇਗਾ:
- ਸੜਕ ਨੂੰ ਦੋ ਤੋਂ ਚਾਰ ਲੇਨ ਤੱਕ ਚੌੜਾ ਕਰਨਾ
- ਸੜਕ ਦੇ ਦੋਵੇਂ ਪਾਸਿਆਂ ‘ਤੇ ਫੁੱਟਪਾਥ ਅਤੇ ਸਾਈਕਲ ਲੇਨ ਸ਼ਾਮਲ ਕਰਨਾ
- 193 ਸਟਰੀਟ ਅਤੇ 196 ਸਟਰੀਟ ਦੇ ਵਿਚਕਾਰ ਪਾਰਕਿੰਗ ਵਿੱਚ ਕਮੀ ਨੂੰ ਪੂਰਾ ਕਰਨ ਲਈ ਨੇੜਲੀਆਂ ਸੜਕਾਂ ‘ਤੇ ਲਗਭੱਗ 74 ਸਟਰੀਟ ਤੇ ਪਾਰਕਿੰਗ ਸਥਾਨ ਬਣਾਉਣਾ
- 72 ਐਵੇਨਿਊ ਉੱਤੇ ਮੌਜੂਦਾ 97 ਸਟਰੀਟ ਤੇ ਪਾਰਕਿੰਗ ਥਾਵਾਂ ਨੂੰ ਕਾਇਮ ਰੱਖਣਾ
72 ਐਵੇਨਿਊ ਅਤੇ 64 ਐਵੇਨਿਊ ਦੇ ਪ੍ਰੋਜੈਕਟਾਂ ਬਾਰੇ ਹੋਰ ਜਾਣਕਾਰੀ ਲਈ surrey.ca/capitalprojects ‘ਤੇ ਜਾਓ।