Headlines

”ਟੋਬਾ ਗੋਲਡ ਕੱਪ 2025” ਫ਼ੀਲਡ  ਹਾਕੀ ਟੂਰਨਾਮੈਂਟ  ਪੰਜਾਬ ਸਪੋਰਟਸ  ਕਲੱਬ (ਹਾਕਸ) ਕੈਲਗਰੀ ਨੇ ਜਿੱਤਿਆ

ਵਿੰਨੀਪੈਗ (ਸੁਰਿੰਦਰ ਮਾਵੀ, ਸ਼ਰਮਾ)-ਮੌਜੂਦਾ ਸਮੇਂ ਵਿਦੇਸ਼ਾਂ ਵਿਚ ਵੱਸਦੇ ਪੰਜਾਬੀਆ ਸਾਹਮਣੇ ਸਭ ਤੋਂ ਵੱਡੀ ਚੁਨੌਤੀ, ਆਪਣੀ ਨਵੀਂ ਪੀੜੀ ਨੂੰ ਸਾਂਭਣ ਦੀ ਹੈ। ਨਸ਼ਾ, ਗੈਂਗਵਾਰ, ਮਾਰ-ਧਾੜ ਸਭਿਆਚਾਰ ਵਰਗੀਆਂ ਸਮਾਜਿਕ ਕੁਰੀਤੀਆਂ ਵਿਚ ਧਸਦੀ ਜਾ ਰਹੀ ਜਵਾਨੀ ਨੂੰ ਜੇਕਰ ਕਿਸੇ ਸਾਰਥਿਕ ਪਾਸੇ ਨਾ ਲਾਇਆ ਗਿਆ ਤਾਂ  ਇਹ ਭਲੀਭਾਂਤ ਸਮਝ ਲੈਣਾ ਚਾਹੀਦਾ ਹੈ ਕਿ ਸਾਡਾ ਭਵਿੱਖ ਖ਼ਤਰੇ ਵਿਚ ਹੈ। ਇਨ੍ਹਾਂ ਕੁਰੀਤੀਆਂ ਤੋਂ ਬਚਾਉਣ ਦਾ ਇੱਕ ਕਾਰਗਰ ਤਰੀਕਾ ਹੋ ਸਕਦਾ ਹੈ ਕਿ ਬਚਿਆ ਦੇ ਮਨਾਂ ਵਿਚ ਖੇਡਾਂ ਪ੍ਰਤੀ ਸ਼ੋਕ ਪ੍ਰਫੁਲਿਤ ਕੀਤਾ ਜਾਵੇ। ਵਿਨੀਪੈਗ ਦੀ ਧਰਤੀ ਤੇ ਜਿੱਥੇ ਹਰ ਕੋਈ ਟੂਰਨਾਮੈਂਟ, ਮੇਲਾ, ਧਾਰਮਿਕ ਸਮਾਗਮ ਜਾ ਸਭਿਆਚਾਰਕ ਪ੍ਰੋਗਰਾਮ ਬੜੀ ਸ਼ਾਨੋ-ਸ਼ੌਕਤ ਨਾਲ ਕਰਵਾਏ ਜਾਂਦੇ ਹਨ। ਇਸੇ ਕੜੀ ਤਹਿਤ ਸਾਡੀ ਨਵੀਂ ਪਨੀਰੀ ਨੂੰ ਫ਼ੀਲਡ ਹਾਕੀ ਨਾਲ ਜੋੜਨ ਲਈ ਸਥਾਨਕ ਟੋਬਾ ਵਾਰੀਅਰਜ਼ ਫ਼ੀਲਡ ਹਾਕੀ ਅਕੈਡਮੀ ਮੈਨੀਟੋਬਾ ਵੱਲੋਂ 7ਵਾਂ  ਸ਼ਾਨਦਾਰ ”ਟੋਬਾ ਗੋਲਡ ਕੱਪ 2025” ਫ਼ੀਲਡ ਹਾਕੀ ਟੂਰਨਾਮੈਂਟ ਅਪ੍ਰੈਲ 26 (ਸ਼ਨੀਵਾਰ) ‘ਤੇ ਅਪ੍ਰੈਲ 27 (ਐਤਵਾਰ)  ਨੂੰ 1717 ਗੇਟ ਵੇ ਰਿਕਰੇਸ਼ਨ ਸੈਂਟਰ ਵਿਨੀਪੈਗ ਵਿਖੇ ਕਰਵਾਇਆ ਗਿਆ। ਇਸ ਟੂਰਨਾਮੈਂਟ ਵਿਚ ਕੈਨੇਡਾ ਦੀਆ ਪ੍ਰਸਿੱਧ ਅੱਠ ਟੀਮਾਂ ਨੇ ਹਿੱਸਾ ਲਿਆ । ਜਿਨ੍ਹਾਂ ਨੂੰ ਦੋ ਭਾਗਾਂ ਵਿਚ ਵੰਡਿਆ ਗਿਆ ਹੈ । ਪੂਲ ”ਏ” ਵਿਚ ਸ਼ੇਰ ਏ ਪੰਜਾਬ ਹਾਕੀ ਕਲੱਬ ਵਿਨੀਪੈਗ  , ਅਕਾਲ  ਵਾਰੀਅਰਜ਼ ਕਲੱਬ ਕੈਲਗਰੀ , ਬਰੈਂਪਟਨ ਫ਼ੀਲਡ ਹਾਕੀ ਕਲੱਬ ਤੇ ਸੁਰਿੰਦਰ ਲਾਇਨਜ਼ ਹਾਕੀ ਕਲੱਬ ਸਰੀ  ਬੀ ਸੀ , ਜਦ ਕਿ ਪੂਲ ”ਬੀ” ਵਿਚ ਟੋਬਾ ਵਾਰੀਅਰਜ਼ ਫ਼ੀਲਡ ਹਾਕੀ ਅਕੈਡਮੀ ਵਿਨੀਪੈਗ, ਯੂਥ  ਫ਼ੀਲਡ ਹਾਕੀ ਕਲੱਬ ਐਡਮਿੰਟਨ  , ਆਜ਼ਾਦ  ਹਾਕੀ ਫ਼ੀਲਡ ਕਲੱਬ ਟੋਰਾਂਟੋ  ‘ਤੇ  ਪੰਜਾਬ ਸਪੋਰਟਸ  ਕਲੱਬ(ਹਾਕਸ)ਕੈਲਗਰੀ  ਦੀਆਂ ਟੀਮਾਂ ਸ਼ਾਮਲ ਸਨ। ਇਹ ਟੂਰਨਾਮੈਂਟ ਲੀਗ ਕਮ-ਨਾਕ-ਆਊਟ ਆਧਾਰ ‘ਤੇ ਖੇਡਿਆ ਗਿਆ। ਲੀਗ ਮੈਚਾਂ ਵਿਚ  ਪੂਲ ਏ ‘ਚੋਂ ਸੁਰਿੰਦਰ ਲਾਇਨਜ਼ ਹਾਕੀ ਕਲੱਬ ਸਰੀ  ਬੀ ਸੀ ‘ਤੇ ਸ਼ੇਰ ਏ ਪੰਜਾਬ ਹਾਕੀ ਕਲੱਬ ਵਿਨੀਪੈਗ ‘ਤੇ ਪੂਲ ‘ਬੀ’ ‘ਚੋਂ ਯੂਥ  ਫ਼ੀਲਡ ਹਾਕੀ ਕਲੱਬ ਐਡਮਿੰਟਨ ‘ਤੇ ਪੰਜਾਬ ਸਪੋਰਟਸ  ਕਲੱਬ(ਹਾਕਸ)ਕੈਲਗਰੀ  ਨੇ ਆਪਣੇ ਆਪਣੇ ਲੀਗ ਮੈਚ ਜਿੱਤ ਕੇ ਸੈਮੀਫਾਈਨਲ ਵਿਚ ਪ੍ਰਵੇਸ਼ ਕੀਤਾ ।
ਪਹਿਲੇ ਸੈਮੀਫਾਈਨਲ ‘ਚ ਨਿਰਧਾਰਿਤ ਸਮੇਂ ਵਿਚ ਦੋ ਦੋ   ਗੋਲਾਂ ਨਾਲ  ਬਰਾਬਰ ਰਹਿਣ ਤੋਂ ਬਾਅਦ ਸ਼ੂਟ ਆਊਟ ਦਾ ਸਹਾਰਾ ਲਿਆ ਗਿਆ ਜਿਸ ਵਿਚ ਯੂਥ  ਫ਼ੀਲਡ ਹਾਕੀ ਕਲੱਬ ਐਡਮਿੰਟਨ ਨੇ ਸੁਰਿੰਦਰ ਲਾਇਨਜ਼ ਹਾਕੀ ਕਲੱਬ ਸਰੀ  ਬੀ ਸੀ ਨੂੰ ਚਾਰ   ਦੇ ਮੁਕਾਬਲੇ ਪੰਜ  ਗੋਲਾਂ ਨਾਲ ਹਰਾ ਕੇ ਫਾਈਨਲ ਵਿਚ ਪ੍ਰਵੇਸ਼ ਕੀਤਾ। ਦੂਜੇ ਸੈਮੀਫਾਈਨਲ ‘ਚ ਪੰਜਾਬ ਸਪੋਰਟਸ  ਕਲੱਬ(ਹਾਕਸ)ਕੈਲਗਰੀ ਨੇ   ਸ਼ੇਰ ਏ ਪੰਜਾਬ ਹਾਕੀ ਕਲੱਬ ਵਿਨੀਪੈਗ ਨੂੰ ਇਕ ਦੇ ਮੁਕਾਬਲੇ ਚਾਰ ਗੋਲਾਂ ਨਾਲ   ਜਿੱਤ ਪ੍ਰਾਪਤ ਕੀਤੀ ।  ਸਪੋਰਟਸ  ਕਲੱਬ(ਹਾਕਸ)ਕੈਲਗਰੀ ਵੱਲੋਂ ਇਹ ਚਾਰ ਫ਼ੀਲਡ ਗੋਲ ਕੀਤੇ  ਜਦ ਕੇ ਸ਼ੇਰ  ਏ ਪੰਜਾਬ ਹਾਕੀ ਕਲੱਬ ਵਿਨੀਪੈਗ ਦੇ ਦਮਨਜੀਤ ਸਿੰਘ ਵੱਲੋਂ ਪੈਨਲਟੀ ਕਾਰਨਰ ਨਾਲ  ਕੀਤਾ ਗਿਆ .
ਫਾਈਨਲ  ਪੰਜਾਬ ਸਪੋਰਟਸ  ਕਲੱਬ (ਹਾਕਸ) ਕੈਲਗਰੀ  ਤੇ ਯੂਥ  ਫ਼ੀਲਡ ਹਾਕੀ ਕਲੱਬ ਐਡਮਿੰਟਨ ਵਿਚ ਬਹੁਤ ਹੀ ਫਸਵਾਂ ਮੁਕਾਬਲਾ ਸੀ .ਇਸ  ਮੈਚ ਵਿਚ  ਨਿਰਧਾਰਿਤ ਸਮੇਂ ਵਿਚ ਕੋਈ ਵੀ ਟੀਮ ਗੋਲ ਨਹੀਂ ਕਰ ਸਕੀ ਤਾਂ ਸ਼ੂਟ ਆਊਟ ਦਾ ਸਹਾਰਾ ਲਿਆ ਗਿਆ ਜਿਸ ਵਿਚ ਪੰਜਾਬ ਸਪੋਰਟਸ  ਕਲੱਬ(ਹਾਕਸ)ਕੈਲਗਰੀ ਨੇ  ਤਿੰਨ ਗੋਲ ਕੀਤੇ ਅਤੇ ਯੂਥ  ਫ਼ੀਲਡ ਹਾਕੀ ਕਲੱਬ ਐਡਮਿੰਟਨ ਸਿਰਫ਼ ਦੋ ਗੋਲ ਹੀ ਕਰ ਸਕੀ . ਤੀਸਰੇ ਸਥਾਨ ਤੇ ਸੁਰਿੰਦਰ ਲਾਇਨਜ਼ ਹਾਕੀ ਕਲੱਬ ਸਰੀ  ਬੀ ਸੀ ਨੇ ਸ਼ੇਰ ਏ ਪੰਜਾਬ ਹਾਕੀ ਕਲੱਬ ਵਿਨੀਪੈਗ ਨੂੰ ਸਿਫ਼ਰ ਦੇ ਮੁਕਾਬਲੇ ਚਾਰ  ਗੋਲਾਂ ਨਾਲ ਮਾਤ ਦਿੱਤੀ ।
 ਸਪਾਂਸਰ  ਨੇ ਇਨਾਮਾਂ ਦੀ ਵੰਡ  ਲਈ ਵਿਸ਼ੇਸ਼ ਤੋਰ ‘ਤੇ ਸ਼ਿਰਕਤ ਕੀਤੀ। ਪਹਿਲੇ ਸਥਾਨ ‘ਤੇ ਰਹਿਣ ਵਾਲੀ ਟੀਮ ਨੂੰ  2500 ਡਾਲਰ , ਦੂਸਰੇ ਸਥਾਨ ‘ਤੇ ਰਹਿਣ ਵਾਲੀ ਟੀਮ ਨੂੰ 1500 ਡਾਲਰ ਤੇ ਤੀਸਰੇ ਸਥਾਨ ਤੇ ਰਹਿਣ ਵਾਲੀ ਟੀਮ ਨੂੰ ਹਜ਼ਾਰ ਡਾਲਰ ਦੇ  ਨਕਦ ਇਨਾਮਾਂ ਤੋਂ ਇਲਾਵਾ   ਟਰਾਫ਼ੀਆਂ  ਵੀ ਦਿੱਤੀਆਂ ਗਈਆਂ।
 ਪੰਜਾਬ ਸਪੋਰਟਸ  ਕਲੱਬ (ਹਾਕਸ) ਕੈਲਗਰੀ   ਦੇ ਗੁਰਕੀਰਤ ਸਿੰਘ  ਨੂੰ  ਇਸ ਟੂਰਨਾਮੈਂਟ ਦਾ ਵਧੀਆ ਖਿਡਾਰੀ ਐਲਾਨਿਆ ਗਿਆ ‘ਤੇ ਸੁਰਿੰਦਰ ਲਾਇਨਜ਼ ਹਾਕੀ ਕਲੱਬ ਸਰੀ  ਬੀ ਸੀ ਦੇ ਰੌਬਿਨ ਥਿੰਦ  ਨੂੰ ਇਸ ਟੂਰਨਾਮੈਂਟ ਵਿਚ ਵਿਸ਼ੇਸ਼  ਤੌਰ ਤੇ ਸਨਮਾਨਿਤ ਕੀਤਾ ਗਿਆ।
 ਟੋਬਾ ਵਾਰੀਅਰਜ਼ ਵਿਨੀਪੈਗ ਅਤੇਪੰਜਾਬ ਸਪੋਰਟਸ  ਕਲੱਬ(ਹਾਕਸ)ਕੈਲਗਰੀ  ਦੇ ਜੂਨੀਅਰ ਬੱਚਿਆ ਦੇ  ਲੀਗ  ਮੈਚ ਵੀ ਕਰਵਾਏ ਗਏ  ਜਿਸ ਵਿਚ ਸਟੇਡੀਅਮ ਵਿਚ ਮੌਜੂਦ ਦਰਸ਼ਕਾਂ  ਨੇ ਖ਼ੂਬ ਅਨੰਦ ਲਿਆ  । ਇਸ ਟੂਰਨਾਮੈਂਟ ਦੌਰਾਨ ਵਿਨੀਪੈਗ ਦੇ ਮਸ਼ਹੂਰ ਕਚੌਰੀ ਰੈਸਟੋਰੈਂਟ  ਵੱਲੋਂ ਵਿਸ਼ੇਸ਼ ਤੋੜੇ ਤੇ ਚਾਹ, ਪਕੌੜੇ ਅਤੇ ਕਚੌਰੀ ਦੀ ਸੇਵਾ ਕੀਤੀ ਗਈ ਅਤੇ ਗੁਰੂਘਰ  ਸਿੱਖ ਸੁਸਾਇਟੀ ਆਫ਼ ਮੈਨੀਟੋਬਾ ਵੱਲੋਂ ਲੰਗਰ  ਦੀ ਸੇਵਾ ਕੀਤੀ ਗਈ  । ਸਟੇਡੀਅਮ ਵਿਚ  ਮੌਜੂਦ ਦਰਸ਼ਕਾਂ ਲਈ ਵੀ ਚਾਰ  ਦਿਲ ਖਿਚਵੇਂ ਇਨਾਮ ਦਿੱਤੇ ਗਏ। ਇਸ ਦੌਰਾਨ ਤਾਸ਼ (ਸੀਪ) ਦੇ ਮੁਕਾਬਲੇ ਵੀ ਕਰਵਾਏ ਗਿਆ
ਟੋਬਾ ਵਾਰੀਅਰਜ਼ ਹਾਕੀ ਕਲੱਬ ਦੇ ਪ੍ਰਬੰਧਕਾਂ ਵੱਲੋਂ ਦੱਸਿਆ ਗਿਆ ਕਿ ਜੂਨੀਅਰ ਹਾਕੀ ਲੜਕੇ ਤੇ ਲੜਕੀਆਂ ਦੀ  ਟਰੇਨਿੰਗ ਵੀ ਚੱਲ ਰਹੀ ਹੈ  । ਬੱਚਿਆਂ ਦੀ ਇਨ ਡੋਰ ਪ੍ਰੈਕਟਿਸ ਹਰ  ਸਨਿੱਚਰਵਾਰ ਸ਼ਾਮ ਪੰਜ ਵਜੇ  ‘ਤੇ ਸੀਨੀਅਰ ਟੀਮ ਦੀ ਪ੍ਰੈਕਟਿਸ ਐਤਵਾਰ ਸ਼ਾਮ ਨੂੰ ਚਾਰ ਵਜੇ   1717 ਗੇਟ ਵੇ ਰਿਕਰੇਸ਼ਨ ਸੈਂਟਰ ਵਿਚ ਚੱਲ ਰਹੀ ਹੈ ।  ਹੋਰ ਕਿਸੇ ਵੀ ਜਾਣਕਾਰੀ ਲਈ ਤੁਸੀਂ  ਇਨ੍ਹਾਂ ਨੰਬਰਾਂ ‘ਤੇ ਸੰਪਰਕ ਕਰ ਸਕਦੇ ਹੋ । ਸੁਰਿੰਦਰ ਮਾਵੀ 204-510-6284, ਸੁਖਮਿੰਦਰ ਸਿੰਘ  204-914-1000, ਪਰਮਜੀਤ ਲੋਪੋ 204-930-2166, ਸ਼ਮਸ਼ੇਰ ਸਿੱਧੂ 204-294-6761, ਅਮਰਦੀਪ ਸਿੰਘ 204-688-1521 ‘ਤੇ  ਸੁਰਿੰਦਰ ਸਿੱਧੂ 431-998-0656 । ਟੋਬਾ ਵਾਰੀ ਅਰਜ਼ ਹਾਕੀ ਕਲੱਬ ਦੇ ਪ੍ਰਬੰਧਕਾਂ ਵੱਲੋਂ   ਖਿਡਾਰੀਆਂ ,ਵਲੰਟੀਅਰਜ਼,ਸਪਾਂਸਰ ‘ਤੇ ਦਰਸ਼ਕਾਂ ਦਾ ਵਿਸ਼ੇਸ਼ ਤੋਰ ਤੇ ਧੰਨਵਾਦ ਕੀਤਾ ਗਿਆ ‘ਤੇ ਮਾਪਿਆ ਨੂੰ ਖ਼ਾਸ ਤੌਰ ਤੇ ਬੇਨਤੀ ਕੀਤੀ ਕਿ ਬੱਚਿਆ ਨੂੰ ਹਾਕੀ ਵੱਲ ਪ੍ਰੇਰਿਤ ਕਰਨ ‘ਤੇ ਬੱਚਿਆਂ ਦੀ ਰਜਿਸਟਰੇਸ਼ਨ ਕਰਵਾਉਣ ।

Leave a Reply

Your email address will not be published. Required fields are marked *