Headlines

ਸਾਹਿਤਕ ਸੱਥ ਪੱਤੋ ਹੀਰਾ ਸਿੰਘ ਵੱਲੋਂ ਮਜ਼ਦੂਰ ਦਿਵਸ ਨੂੰ ਸਮਰਪਿਤ ਪਲੇਠਾ ਸਾਹਿਤਕ ਸਮਾਗਮ ਪਹਿਲੀ ਮਈ ਨੂੰ

ਚਰਨਜੀਤ ਸਮਾਲਸਰ ਦਾ ਰੂਬਰੂ, ਕਵਿੱਤਰੀ ਗੁਰਬਿੰਦਰ ਕੌਰ ਤੇ ਰਸੂਲਪੁਰੀ ਜਲੰਧਰ ਦਾ ਹੋਵੇਗਾ ਸਨਮਾਨ – ਪੱਤੋ
ਨਿਹਾਲ ਸਿੰਘ ਵਾਲਾ,28 ਅਪ੍ਰੈਲ (ਪੱਤਰ ਪ੍ਰੇਰਕ)-ਸਾਹਿਤਕ ਸੱਥ ਪੱਤੋ ਹੀਰਾ ਸਿੰਘ ਵੱਲੋਂ ਮਜ਼ਦੂਰ ਦਿਵਸ ਨੂੰ ਸਮਰਪਿਤ ਰੂ-ਬ-ਰੂ ਤੇ ਸਨਮਾਨ ਸਮਾਰੋਹ ਕਰਵਾਇਆ ਜਾ ਰਿਹਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆ ਸੱਥ ਦੇ ਸਰਪ੍ਰਸਤ ਪ੍ਰਸਿੱਧ ਕਵੀ ਪ੍ਰਸ਼ੋਤਮ ਪੱਤੋ, ਮੰਗਲ ਮੀਤ ਪੱਤੋ, ਪ੍ਰਧਾਨ ਰਾਜਪਾਲ ਪੱਤੋ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਸਾਹਿਤਕ ਸੱਥ ਪੱਤੋ ਹੀਰਾ ਸਿੰਘ ਵੱਲੋਂ ਮਜ਼ਦੂਰ ਦਿਵਸ ਨੂੰ ਸਮਰਪਿਤ ਆਪਣਾ ਪਲੇਠਾ ਸਾਹਿਤਕ ਸਮਾਗਮ ਇਕ ਮਈ ਦਿਨ ਵੀਰਵਾਰ ਨੂੰ ਨਿਹਾਲ ਸਿੰਘ ਵਾਲਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਕਰਵਾਇਆ ਜਾ ਰਿਹਾ ਹੈ।
     ਪ੍ਰਸ਼ੋਤਮ ਪੱਤੋ ਨੇ ਅੱਗੇ ਦੱਸਿਆ ਕਿ ਸਮਾਗਮ ਵਿਚ ਮੁੱਖ ਮਹਿਮਾਨ ਪ੍ਰਸਿੱਧ ਨਾਵਲਕਾਰ ਬਲਦੇਵ ਸਿੰਘ ਸੜਕਨਾਮਾ ਹੋਣਗੇ ਅਤੇ ਪ੍ਰਧਾਨਗੀ ਮੰਡਲ ਵਿਚ ਡਾ.ਸੁਰਜੀਤ ਬਰਾੜ (ਘੋਲੀਆ), ਸ਼ਾਇਰਾ ਬਲਬੀਰ ਕੌਰ ਰਾਏਕੋਟੀ, ਲੇਖਕ ਗੁਰਮੇਲ ਸਿੰਘ ਬੌਡੇ ਅਤੇ  ਰਾਜਪਾਲ ਪੱਤੋ ਹੋਣਗੇ।
    ਸਮਾਗਮ ਦੌਰਾਨ ਸ਼ਾਇਰ ਚਰਨਜੀਤ ਸਮਾਲਸਰ ਦਾ ਰੂਬਰੂ ਹੋਵੇਗਾ ਅਤੇ ਉਸ ਨੂੰ ਪਲੇਠਾ ਸਵ. ਮਾਸਟਰ ਲਛਮਣ ਰਾਮ ਪੁਰਸਕਾਰ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਕਵਿੱਤਰੀ ਗੁਰਬਿੰਦਰ ਕੌਰ ਗਿੱਲ ਨੂੰ ਪੰਜਵਾਂ ਸਵ: ਸੁਰਿੰਦਰ ਸ਼ਰਮਾ ਪੱਤੋ ਯਾਦਗਾਰੀ ਸਨਮਾਨ ਦਿੱਤਾ ਜਾਵੇਗਾ। ਇਸ ਦੇ ਨਾਲ ਲੇਖਕ ਸ਼ਿਵ ਦਿਆਲ ਰਸੂਲਪੁਰੀ (ਜਲੰਧਰ) ਨੂੰ ਦੂਜਾ
ਸਵ: ਹਰਨਵਦੀਪ ਪੱਤੋ ਪੁੱਤਰ ਲੇਖਕ ਮੰਗਲ ਮੀਤ ਪੱਤੋ ਯਾਦਗਾਰੀ ਸਨਮਾਨ ਦਿੱਤਾ ਜਾਵੇਗਾ।
  ਉਨ੍ਹਾਂ ਦੱਸਿਆ ਕਿ ਚਰਨਜੀਤ ਸਮਾਲਸਰ ਦੀ ਜੀਵਨੀ ਤੇ ਸਿਰਜਣਾ ਬਾਰੇ ਸੰਖੇਪ ਜਾਣ-ਪਛਾਣ ਡਾ. ਸੁਰਜੀਤ ਬਰਾੜ (ਉੱਘੇ ਆਲੋਚਕ) ਕਰਵਾਉਣਗੇ ਅਤੇ ਮਜ਼ਦੂਰ ਦਿਵਸ ਸਬੰਧੀ ਵਿਚਾਰ ਲੇਖਕ ਗੁਰਮੇਲ ਬੌਡੇ ਰੱਖਣਗੇ। ਸਮੇਂ ਦੀ ਲਿਆਕਤ ਨੂੰ ਧਿਆਨ ਵਿਚ ਰੱਖਦੇ ਹੋਏ ਹਾਜ਼ਰ ਕਵੀਆਂ ਦਾ ਕਵੀ ਦਰਬਾਰ ਹੋਵੇਗਾ। ਮੰਚ ਸੰਚਾਲਨ ਨਿਰਮਲ ਪੱਤੋ ਕਰਨੇ। ਸੱਥ ਵੱਲੋਂ ਸਾਰੇ ਸਾਹਿਤਕਾਰਾਂ ਨੂੰ ਸਮੇਂ ਸਿਰ ਪਹੁੰਚਣ ਦੀ ਅਪੀਲ ਕੀਤੀ ਹੈ। ਇਸ ਮੌਕੇ ਹਰਪ੍ਰੀਤ ਪੱਤੋ, ਰੇਸ਼ਮ ਦੋਦਾ, ਅਮ੍ਰਿਤ ਕੰਡਾ ਪੱਤੋ, ਗੁਰਚਰਨ ਰਾਜੂ ਪੱਤੋ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *