Headlines

ਇੰਡੋ ਕਨੇਡੀਅਨ ਸੀਨੀਅਰ ਸੈਂਟਰ ਦਾ ਰਵਾਇਤੀ ਮਹੀਨਾਵਾਰ ਕਵੀ ਦਰਬਾਰ

ਸਰੀ (ਅਵਤਾਰ ਸਿੰਘ ਢਿੱਲੋ)-ਇੰਡੋ ਕਨੇਡੀਅਨ ਸੀਨੀਅਰ ਸੈਂਟਰ ਸਰੀ੍ਹ-ਡੈਲਟਾ ਦਾ ਮਹੀਨਾਵਾਰ ਕਵੀ ਦਰਬਾਰ 27 ਅਪ੍ਰੈਲ, 20।25 ਦਿਨ ਐਤਵਾਰ ਨੂੰ ੳਪਰਲੇ ਹਾਲ ਵਿੱਚ ਠੀਕ 1.00 ਵਜੇ ਪ੍ਰਧਾਨ ਸ: ਅਵਤਾਰ ਸਿੰਘ ਢਿੱਲੋ ਦੀ ਪ੍ਰਧਾਨਗੀ ਹੇਠ ਪੂਰੀ ਧੂਮ-ਧਾਮ ਨਾਲ ਸ਼ੁਰੂ ਹੋਇਆ ।ਸਾਰੇ ਬੁਲਾਰਿਆਂ ਨੇ ਸੁਰਗਵਸੀ ਪ੍ਰਧਾਨ ਸ: ਹਰਪਾਲ ਸਿੰਘ ਬਰਾੜ ਨੂੰ ਸ਼ਰਧਾਂਜਲੀ ਦਿੱਤੀ।  ਜਿਹਨਾਂ ਕਵੀ ਸੱਜਣਾ ਅਤੇ ਬੁਲਾਰਿਆਂ ਨੇ ਭਾਗ ਲਿਆ, ੳਹਨਾ ਵਿੱਚ ਗੁਰਬਚਨ ਸਿੰਘ ਬਰਾੜ, ਗੁਰਮੀਤ ਸਿੰਘ ਕਾਲਕਟ, ਗੁਰਚਰਨ ਸਿੰਘ ਬਰਾੜ, ਦਵਿੰਦਰ ਕੋਰ ਜੋਹਲ, ਸਵਰਨ ਸਿੰਘ ਚਾਹਲ, ਅਮਰੀਕ ਸਿੰਘ ਲੇਹਲ, ਪ੍ਰਿੰਸੀਪਲ ਮੇਜਰ ਸਿੰਘ ਜੱਸੀ, ਮਹਿੰਦਰ ਸਿੰਘ ਦਰਦੀ, ਗੁਰਦਿਆਲ ਸਿੰਘ ਜੋਹਲ, ਕੋਰਾ ਪ੍ਰਧਾਨ, ਬਲਬੀਰ ਸਿੰਘ ਸੰਗਾ, ਪ੍ਰਿ; ਮਲੂਕ ਚੰਦ ਕਲੇਰ, ਇੰਦਰਜੀਤ ਕੋਰ ਸੰਧੂ, ਗੁਰਮੀਤ ਸਿੰਘ ਸ਼ੇਖੋ, ਜੀਤ ਮਹਿਰਾ, ਮਨਜੀਤ ਸਿੰਘ ਮੱਲਾ, ਸੁਖਦੇਵ ਸਿੰਘ ਦਰਦੀ, ਗੁਰਦਰਸਨ ਸਿੰਘ ਤਤਲਾ, ਕ੍ਰਿਪਾਲ ਸਿੰਘ ਜੋਹਲ ਆਦਿ ਕਵੀਆਂ ਨੇ ਖੂਬ ਰੰਗ ਬ੍ਹੰਨੇ। ਸਟੇਜ ਸਕੱਤਰ ਦੀ ਜਿੰਮੇਵਾਰੀ ਸ: ਗੁਰਬਚਨ ਸਿੰਘ ਬਰਾੜ ਨੇ ਨਿਭਾਈ। ਅੰਤ ਵਿਚ ਪ੍ਰਧਾਨ ਸ: ਅਵਤਾਰ ਸਿੰਘ ਢਿੱਲੋ ਨੇ ਸਾਰਿਆਂ ਦਾ ਧੰਨਵਾਦ ਕੀਤਾ । ਚਾਹ ਪਾਣੀ ਦੀ ਸੇਵਾ ਲਹਿੰਬਰ ਸਿੰਘ ਸਹੋਤਾ ਵੱਲੋ ਅਪਣੇ ਦੋਹਤੇ ਦੇ ਵਿਆਹ ਦੀ ਖੁਸ਼ੀ ਵਿੱਚ ਕੀਤੀ ਗਈ। ਅਗਲੇ ਮਹੀਨੇ ਦੇ ਆਖਰੀ ਐਤਵਾਰ ਨੂੰ ਫਿਰ ਇਕਠੇ ਹੋਣ ਦੇ ਵਾਅਦੇ ਨਾਲ  ਸਭ ਘਰਾਂ ਨੂੰ ਵਿਦਾ ਹੋਏ।

Leave a Reply

Your email address will not be published. Required fields are marked *